Latest news

ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਹੋਏ ਹਮਲੇ ਦੇ ਵਿਰੋਧ ਵਿਚ ਭਾਜਪਾ ਨੇ ਐਸਡੀਐਮ ਦਫਤਰ ਅਗੇ ਦਿੱਤਾ ਧਰਨਾ -ਸ਼੍ਰੀ ਸ਼ਰਮਾ ਤੇ ਹਮਲਾ ਸਿਆਸੀ ਰੰਜਿਸ਼ ਦਾ ਨਤੀਜ਼ਾ-ਰਾਕੇਸ਼ ਦੁੱਗਲ – ਭਾਜਪਾ ਇਕ ਜੁਝਾਰੂ ਪਾਰਟੀ,ਅਜਿਹੇ ਹਮਲਿਆਂ ਤੋਂ ਘਬਰਾਉਣ ਵਾਲੇ ਨਹੀਂ-ਅਰੁਣ ਖੋਸਲਾ

  • ਫਗਵਾੜਾ 13 ਅਕਤੂਬਰ
    ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਟਾਂਡਾ ਨੇੜੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਗਟਾਉਣ ਲਈ ਜਿਲਾ ਭਾਜਪਾ ਨੇ ਪ੍ਰਧਾਨ ਰਾਕੇਸ਼ ਦੁੱਗਲ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਵਿਚ ਐਸ.ਡੀ.ਐਮ ਦਫਤਰ ਅਗ•ੇ ਦੋ ਘੰਟੇ ਲਈ ਧਰਨਾ ਦਿੱਤਾ ਗਿਆ। ਸ਼੍ਰੀ ਰਾਕੇਸ਼ ਦੁੱਗਲ ਨੇ ਕਿਹਾ ਕਿ ਸ਼੍ਰੀ ਸ਼ਰਮਾ ਦੀ ਵੱਧਦੀ ਚੜਤ ਅਤੇ ਸੱਤਾਧਾਰੀ ਪਾਰਟੀ ਤੇ ਕੀਤੇ ਜਾ ਰਿਹੇ ਸਿਆਸੀ ਹਮਲਿਆ ਤੋਂ ਅਸਲ ਵਿਚ ਕਾਂਗਰਸ ਸਰਕਾਰ ਘਬਰਾ ਗਈ ਹੈ। ਉਨ•ਾਂ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਪਾਰਟੀ ਵਿਚ ਨਵੀਂ ਜਾਨ ਫੂੰਕੀ ਹੈ ਜਿਸਦੇ ਚਲਦੇ ਇਕ ਸ਼ਕਤੀਸ਼ਾਲੀ ਵਿਰੋਧੀ ਦੇ ਰੂਪ ਵਿਚ ਪ੍ਰਦੇਸ਼ ਸਰਕਾਰ ਦੇ ਘੋਟਾਲਿਆ ਅਤੇ ਧੱਕੇਸ਼ਾਹੀ ਦਾ ਜਵਾਬ ਦਿਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਹਮਲਾ ਇਕ ਗਿਣੀ ਮਿਥੀ ਸਾਜਿਸ਼ ਅਧੀਨ ਕੀਤਾ ਗਿਆ ਹੈ ਕਿਉਂਕਿ ਹਮਲਾਵਰ ਜਲੰਧਰ ਤੋ ਉਨ•ਾਂ ਦਾ ਪਿਛਾ ਕਰ ਰਹੇ ਸਨ। ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਭਾਜਪਾ ਇਕ ਜੁਝਾਰੂ ਪਾਰਟੀ ਹੈ ਅਤੇ ਜੁਲਮ ਸਿਤਮ ਦੀ ਭੱਠੀ ਵਿਚ ਤੱਪ ਕੇ ਹੀ ਕੁੰਦਨ ਬਣ ਕੇ ਨਿਕਲਦੀ ਹੈ। ਉਨ•ਾਂ ਕਿਹਾ ਕਿ ਸ਼੍ਰੀ ਸ਼ਰਮਾ ਦੇ ਹਮਲਾ ਨਿੰਦਨਯੋਗ ਹੈ ਅਤੇ ਸਿਆਸੀ ਦੁਸ਼ਮਣੀ ਅਤੇ ਨਲਾਇਕੀ ਦਾ ਨਤੀਜ਼ਾ ਹੈ,ਪਰ ਭਾਜਪਾ ਅਜਿਹੇ ਹਮਲਿਆ ਤੋਂ ਘਬਰਾਉਣ ਵਾਲੀ ਨਹੀਂ ਹੈ। ਸ਼੍ਰੀ ਸ਼ਰਮਾ ਤੇ ਸਿਆਸੀ ਰੰਜਿਸ਼ ਦੇ ਚਲਦੇ ਪਹਿਲਾ ਵੀ ਪਠਾਨਕੋਟ ਵਿਚ ਮਾਮਲਾ ਦਰਜ਼ ਕੀਤਾ ਗਿਆ ਸੀ। ਭਾਜਪਾ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਕਠਘਰੇ ਵਿਚ ਖੜਾ ਕਰਦੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ,ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ,ਪਰਮਜੀਤ ਸਿੰਘ ਖੁਰਾਣਾ,ਮਹਿੰਦਰ ਥਾਪਰ,ਹਰੀਸ਼ ਸ਼ਰਮਾ,ਜਿਲਾ ਮਹਾਮੰਤਰੀ ਭਾਜਯੂਮੋਂ ਨਿਤਿਨ ਚੱਢਾ, ਪਰਮਿੰਦਰ ਸਿੰਘ,ਯਸ਼ਪਾਲ ਸਿੰਘ,ਰਾਜੀਵ ਪਾਹਵਾ,ਮਧੂ ਭੂਸ਼ਣ ਕਾਲੀਆ,ਅਮਿਤ ਸਚਦੇਵਾ,ਅਸ਼ੋਕ ਦੁੱਗਲ,ਸੁਰਜੀਤ ਦੁੱਗਲ ਆਦਿ ਭਾਰੀ ਗਿਣਤੀ ਵਿਚ ਭਾਜਪਾ ਅਹੁਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!