ਭਗਵਾਨ ਵਾਲਮੀਕ ਮਹਾਂਸਭਾ ਪੰਜਾਬ ਭਾਵਾਧਸ ਵਿੱਚ ਸ਼ਾਮਿਲ ਦਲਿਤਾ ਦੇ ਹਿੱਤਾਂ ਦੀ ਕਿਸੇ ਨੂੰ ਪਰਵਾਹ ਹੈ ਤਾਂ ਉਹ ਪਾਰਟੀ ਬੀ.ਐਸ.ਪੀ. ਹੀ ਹੈ – ਰਵੀ ਸਿੱਧੂ
ਫਗਵਾੜਾ ( ਰਮੇਸ਼ ਸਰੋਆ ) ਭਾਰਤੀਯ ਵਾਲਮੀਕ ਧਰਮ ਸਮਾਜ ਰਜਿ: ਭਾਵਾਧਸ ਭਾਰਤ ਨੂੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਭਾਵਾਦਾਸ ਸੰਗਠਨ ਦੀ ਫਗਵਾੜਾ ਦੀ ਮਿਹਨਤ ਸਦਕਾ ਵੀਰ ਰਵੀ ਥਾਪਰ ਚੇਅਰਮੈਨ ਭਗਵਾਨ ਵਾਲਮੀਕ ਮਹਾਂਸਭਾ ਪੰਜਾਬ ਨੇ ਆਪਣੇ ਸੰਗਠਨ ਨੂੰ ਭਾਵਾਧਸ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਦਾ ਸੁਆਮੀ ਚੰਦਰਪਾਲ ਅਨਾਰੀਆਂ ਜੀ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਭਾਵਾਧਸ ਦੇ ਰਾਸ਼ਟਰੀਯ ਪ੍ਰਚਾਰਕ ਮੰਤਰੀ ਭਾਵਾਧਸ ਰਵੀ ਸਿੱਧੂ ਨੇ ਦੱਸਿਆ ਕਿ ਵੀਰ ਰਵੀ ਥਾਪਰ ਵਲੋਂ ਉਨ੍ਹਾਂ ਨੂੰ ਯਕੀਨ ਦਵਾਇਆਂ ਕਿ ਆਉਣ ਵਾਲੀਆ ਚੌਣਾ ਸਬੰਧੀ ਸਾਂਝੇ ਤੌਰ ਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ ਅਤੇ ਬੀ.ਐਸ.ਪੀ. ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ ਉਨ੍ਹਾਂ ਇਹ ਵੀ ਕਿਹਾ ਅਗਰ ਦਲਿਤਾ ਦੇ ਹਿੱਤਾਂ ਦੀ ਕਿਸੇ ਨੂੰ ਪਰਵਾਹ ਹੈ ਤਾਂ ਉਹ ਪਾਰਟੀ ਬੀ.ਐਸ.ਪੀ. ਹੀ ਹੈ। ਇਸ ਲਈ ਉਨ੍ਹਾਂ ਦੇ ਸੰਗਠਨ ਵਲੋਂ ਬੀ.ਐਸ.ਪੀ. ਦਾ ਪੂਰਨ ਤੌਰ ਦੇ ਸਮਰੱਥਨ ਕੀਤਾ ਜਾਵੇਗਾ ਤੇ ਉਨ੍ਹਾਂ ਵੀਰ ਰਵੀ ਥਾਪਰ ਨੂੰ ਵੀ ਪੂਰਾ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦਾ ਤੇ ਉਨ੍ਹਾਂ ਦ ਪੂਰਨ ਸੰਗਠਨ ਨਾਲ ਭਾਵਾਧਸ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।ਇਸ ਮੌਕੇ ਰਾਸ਼ਟਰੀਯ ਸੰਚਾਲਕ ਵੀਰ ਓ ਪੀ ਭੱਟੀ, ਸ਼ਿਵ ਕੁਮਾਰ ਬਿੰੜਲਾ, ਵੀਰ ਧੀਰਜ਼ ਕੁਮਾਰ ( ਕਨਵੀਨਰ ਚੰਡੀਗੜ੍ਹ ) ਆਦਿ ਇਸ ਮੌਕੇ ਤੇ ਹਾਜ਼ਿਰ ਸਨ।