Latest news

  ਭਗਤਪੁਰਾ ਭਾਣੋਕੀ ਰੋਡ ਦੇ ਸੀਵਰੇਜ਼ ਜਾਮ ਸਮੱਸਿਆਂ ਕਾਰਨ ਗੱਟਰਾਂ ‘ਚੋ ਬਾਹਰ ਨਿਕਲੀ ਗਾਰ ਨੇ ਲੋਕਾਂ ਦਾ ਲੰਘਣਾ ਕੀਤਾ ਭਾਰੀ

ਫਗਵਾੜਾ,30 ਜੁਲਾਈ
(  ਸ਼ਰਨਜੀਤ ਸਿੰਘ ਸੋਨੀ    )
ਬੀਤੀ ਰਾਤ ਪਈ ਲਗਾਤਾਰ ਬਾਰਿਸ਼ ਦੇ ਕਾਰਣ ਭਗਤਪੁਰਾ ਭਾਣੋਕੀ ਰੋਡ ਵਿਖੇ ਗੱਟਰਾ ਚੋਂ ਵੱਡੀ ਮਾਤਰਾ ਚ ਗਾਰ ਨਿਕਲਣ ਕਾਰਨ ਲੋਕਾ ਦਾ ਸੜਕ ਤੋਂ ਲੰਘਣਾ ਮੁਹਾਲ ਹੋ ਗਿਆ ਹੈ ਇਸ ਸੰਬੰਧ ਚ ਇਲਾਕੇ ਦੇ ਸਮਾਜ ਸੇਵਕ ਡਾ ਰਮਨ ਸ਼ਰਮਾ ਅਤੇ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਮੋਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਫੋਰੀ ਤੋਰ ਤੇ ਹੱਲ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਇਸ ਰੋਡ ਦੀ ਸੀਵਰੇਜ  ਲਾਈਨ ਪੂਰੀ ਤਰ੍ਹਾਂ ਜਾਮ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ  ਲਾਈਨ ਦੀ ਗਾਰ ਬਾਹਰ ਨਿਕਲ ਲੋਕਾ ਦੇ ਘਰਾਂ ਅਤੇ ਰੋਡ ਤੇ ਬੁਰੀ ਤਰ੍ਹਾਂ ਫੈਲੀ ਹੋਈ ਹੈ ਜਿਸ ਕਾਰਨ ਲੋਕਾ ਦਾ ਘਰਾ ਚੋਂ ਨਿਕਲਣਾ ਅਤੇ ਪੈਦਲ ਚੱਲਣ ਵਾਲਿਆ ਦਾ ਇੱਥੋ ਨਿਕਲਣਾ ਕਾਫੀ ਮੁਸ਼ਕਲ ਜਿਹਾ ਹੋਇਆ ਹੈ

ਐਸ.ਡੀ.ਓ   ਸੀਵਰੇਜ ਅੈਂਡ ਵਾਟਰ ਸਪਲਾਈ ਤਿਲਕ ਰਾਜ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਮੂਹ ਸੀਵਰੇਜ  ਲਾਈਨ ਦੀ ਸਫ਼ਾਈ ਮੋਕੇ ਤੇ ਸ਼ੂਰੁ ਕਾਰਵਾਈ ਇਸ ਮੌਕੇ ਡਾ ਰਮਨ ਸ਼ਰਮਾ ਅਤੇ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਮੁੱਹਲਾ ਵਾਸੀਆ ਨੂੰ ਅਪੀਲ ਕੀਤੀ ਕਿ ਘਰਾ ਦਾ ਕੂੜਾ , ਪਲਾਸਟਿਕ ਦੀਆ ਬੋਤਲਾ ਆਦਿ ਨੂੰ ਨਾਲੀਆ ਅਤੇ ਸੀਵਰੇਜ ਚ ਨਾ ਸੁੱਟਿਆ ਜਾਵੇ ਜੋ ਕਿ ਸੀਵਰੇਜ ਜਾਮ ਦਾ ਕਾਰਣ ਬਣਦਾ ਹੈ ਬਲਕਿ ਸਫ਼ਾਈ ਸੇਵਕਾ ਨੂੰ ਦਿੱਤਾ ਜਾਵੇ ਤਾ ਜੋ ਸੀਵਰੇਜ ਜਾਮ ਦੀ ਸਮਸਿਆਂ ਤੋਂ ਛੁਟਕਾਰਾ ਮਿਲ ਸਕੇ ਇਸ   ਮੌਕੇ ਰਾਕੇਸ਼ ਕੁਮਾਰ , ਰਾਮ ਕੁਮਾਰ ਹਾਂਡਾ , ਰਮੇਸ਼ ਵਰਮਾ , ਅਮਰਜੀਤ ਗੋਗਨਾ , ਤਰਸੇਮ ਸਿੰਘ ਹੈਪੀ , ਹਰਸ਼ ਕੁਮਾਰ , ਭਜਨ ਬਾਤੀ ,  ਗੁਰਮੀਤ ਸਿੰਘ , ਰਾਜੀਵ ਵਰਮਾ , ਅਮਰਜੀਤ ਨਿਗਾਹ , ਕੁਲਦੀਪ ਬਸਰਾ , ਗੁਰਦੀਪ ਸਿੰਘ ਸੈਣੀ , ਸੁਨੀਲ ਪਾਬਲਾ , ਸੁਰਿੰਦਰ ਕੁਮਾਰ ਛਿੰਦਾ , ਬਹਾਦਰ ਸਿੰਘ , ਸਮੀਰ ਸਲਵਾਨ , ਆਦਿ ਮੌਜੂਦ ਸਨ

Leave a Reply

Your email address will not be published. Required fields are marked *

error: Content is protected !!