Latest news

ਬੱਸ ਸਰਕਾਰ ਦੀ ਹਾਮੀ ਦੀ ਉਡੀਕ, ਫਿਰ ਪੈਟਰੋਲ ਮਿਲੇਗਾ 45 ਰੁਪਏ ਲੀਟਰ ! ਜਾਣੋ ਕਿਵੇਂ

ਚੰਡੀਗੜ੍ਹ: ਦੇਸ਼ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਦੀ ਕੀਮਤ 100 ਤੋਂ ਪਾਰ ਪਹੁੰਚ ਗਈ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਕਈ ਕਿਸਮਾਂ ਦੇ ਟੈਕਸ ਲਏ ਜਾ ਰਹੇ ਹਨ ਜਿਸ ਕਾਰਨ ਇਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਦੀ ਮੰਗ ਹੈ ਕਿ ਟੈਕਸਾਂ ਨੂੰ ਜਲਦੀ ਤੋਂ ਘੱਟ ਕੀਤਾ ਜਾਵੇਤਾਂ ਜੋ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕੇ।

ਉਧਰਦੂਜੇ ਪਾਸੇਬਹੁਤ ਸਾਰੇ ਲੋਕ ਪੈਟਰੋਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਵੀ ਕਰ ਰਹੇ ਹਨ। ਸਭ ਤੋਂ ਪਹਿਲਾਂਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਜੀਐਸਟੀ ਦੇ ਘੇਰੇ ਵਿੱਚ ਨਹੀਂ ਆਉਂਦੇ ਤੇ ਇਸ ਤੇ ਕੇਂਦਰ ਤੇ ਸੂਬੇ ਆਪਣਾ ਟੈਕਸ ਲਾਉਂਦੇ ਹਨ।

ਤੇਲ ਕੰਪਨੀਆਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਜਾਰੀ ਕਰਦੀਆਂ ਹਨ। ਫਿਲਹਾਲਟੈਕਸ ਵਿੱਚ ਵਾਧੇ ਕਰਕੇ ਨਹੀਂ ਬਲਕਿ ਕੱਚੇ ਤੇਲ ਦੀ ਮਾਰਕੀਟ ਰੇਟ ਵਿੱਚ ਵਾਧੇ ਦੇ ਕਾਰਨ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦਈਏ ਕਿ ਤੇਲ ਤੇ ਵੱਖਵੱਖ ਕਿਸਮਾਂ ਦੇ ਟੈਕਸ ਲਾਏ ਜਾ ਰਹੇ ਹਨਪਰ ਜੇ ਪੈਟਰੋਲ ਜੀਐਸਟੀ ਅਧੀਨ ਆਉਂਦਾ ਹੈ ਤਾਂ ਪੈਟਰੋਲ ਤੇ ਸਿਰਫ ਜੀਐਸਟੀ ਲਾਇਆ ਜਾਵੇਗਾਜੋ ਕਿਸ ਨਾ ਕਿਸੇ ਇੱਕ ਜੀਐਸਟੀ ਸਲੈਬ ਵਿੱਚ ਹੋਵੇਗਾ। ਇਸ ਸਮੇਂ ਜੀਐਸਟੀ ਦਾ ਵੱਧ ਤੋਂ ਵੱਧ ਸਲੈਬ 28 ਪ੍ਰਤੀਸ਼ਤ ਹੈਯਾਨੀ ਜੀਐਸਟੀ ਵਿੱਚ ਪੈਟਰੋਲ ਦੇ ਦਾਖਲੇ ਤੋਂ ਬਾਅਦ ਵੱਧ ਤੋਂ ਵੱਧ 28 ਪ੍ਰਤੀਸ਼ਤ ਤੱਕ ਦਾ ਟੈਕਸ ਲਾਇਆ ਜਾ ਸਕਦਾ ਹੈ।

ਹੁਣ ਕਿਹੜੇ ਟੈਕਸ ਲਏ ਗਏ ਹਨ?

ਕਈ ਤਰ੍ਹਾਂ ਦੇ ਟੈਕਸ ਜਾਂ ਡਿਊਟੀ ਨੂੰ ਪੈਟਰੋਲ ਦੇ ਅਧਾਰ ਮੁੱਲ ਵਿੱਚ ਜੋੜਿਆ ਜਾਂਦਾ ਹੈਜਿਸ ਕਾਰਨ ਪੈਟਰੋਲ ਦੀ ਕੀਮਤ ਕਾਫ਼ੀ ਵਧ ਜਾਂਦੀ ਹੈ। ਦੱਸ ਦਈਏ ਕਿ ਪੈਟਰੋਲ ਵਿਚ ਇੱਕ ਤਾਂ ਬੇਸ ਪ੍ਰਾਈਸ ਤੇ ਟੈਕਸ ਹੁੰਦਾ ਹੈ ਤੇ ਇਸ ਤੋਂ ਇਲਾਵਾ ਐਕਸਾਈਜ਼ ਡਿਊਟੀ ਲਈ ਜਾਂਦੀ ਹੈ। ਇਸ ਦੇ ਨਾਲ ਸੈੱਸ ਵੀ ਲਾਇਆ ਜਾਂਦਾ ਹੈਜੋ ਦੇਸ਼ ਵਿੱਚ ਕਿਸੇ ਖਾਸ ਕੰਮ ਲਈ ਹੁੰਦਾ ਹੈ।

ਇਸ ਤੋਂ ਇਲਾਵਾ ਪੈਟਰੋਲ ਪੰਪ ਆਦਿ ਦਾ ਮੁਨਾਫਾ ਵੀ ਜੋੜਿਆ ਜਾਂਦਾ ਹੈਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਨਾਲ ਲੋਕਲ ਬਾਡੀ ਟੈਕਸਐਂਟਰੀ ਟੈਕਸਐਸਐਸਸੀ ਵਾਗਹਰਾ ਵੀ ਵਸੂਲੇ ਜਾਂਦੇ ਹਨਜਿਸ ਕਾਰਨ ਪੈਟਰੋਲ ਦੀ ਕੀਮਤ ਵਧਦੀ ਜਾਂਦੀ ਹੈ।

ਹੁਣ ਟੈਕਸ ਕਿੰਨਾ ਹੈ ?

ਦਿੱਲੀ ਦਾ ਉਦਾਹਰਣ ਲੈ ਕੇ ਸਮਝਦੇ ਹਾਂਦਿੱਲੀ ਵਿਚ ਪੈਟਰੋਲ ਦੀ ਕੀਮਤ 91.71 ਰੁਪਏ ਹੈਇਸ ਚ ਬੇਸ ਪੈਟਰੋਲ ਦੀ ਬੇਸ ਪ੍ਰਾਈਸ ਸਿਰਫ 33.26 ਰੁਪਏ ਹੈਜਿਸ ਚ 0.28 ਰੁਪਏ ਦਾ ਫਰੇਟ ਚਾਰਜ ਲਗਾਇਆ ਜਾਂਦਾ ਹੈ। ਐਕਸਾਈਜ਼ ਡਿਊਟੀ ਅਤੇ ਵੈਟ ਤੋਂ ਇਲਾਵਾ ਡੀਲਰ ਤੋਂ 33.54 ਰੁਪਏ ਵਸੂਲੇ ਜਾਂਦੇ ਹਨ। ਫਿਰ ਇਸ ਦੀ ਕੀਮਤ ਐਕਸਾਈਡ ਡਿਊਟੀ 32.90 ਰੁਪਏਡੀਲਰ ਕਮਿਸ਼ਨ 3.69 ਰੁਪਏ ਤੇ ਵਾਧੂ ਵੈਟ 21.04 ਰੁਪਏ ਹੈ। ਇਸ ਸਥਿਤੀ ਵਿੱਚ ਪੈਟਰੋਲ ਦੀ ਕੀਮਤ 91.17 ਰੁਪਏ ਬਣ ਜਾਂਦੀ ਹੈ।

ਜੇ ਜੀਐਸਟੀ ਦੀ ਗੱਲ ਕਰੀਏ ਤਾਂ ਜੀਐਸਟੀ ਵਿੱਚ ਬਹੁਤ ਸਾਰੀਆਂ ਸਲੈਬ ਹਨਜਿਸ ਦੇ ਅਧਾਰ ਤੇ ਟੈਕਸ ਲਾਇਆ ਜਾਂਦਾ ਹੈ। ਜੇ ਅਸੀਂ ਸਿਰਫ ਦਿੱਲੀ ਦੀ ਗੱਲ ਕਰੀਏ ਤਾਂ ਡੀਲਰ ਬੇਸ ਦੀ ਕੀਮਤ 33.54 ਰੁਪਏ ਹੈ। ਜਿਸ ਤੇ 28 ਪ੍ਰਤੀਸ਼ਤ ਟੈਕਸ ਵੱਧ ਤੋਂ ਵੱਧ ਸਲੈਬ ਨਾਲ ਇਕੱਤਰ ਕੀਤਾ ਜਾਵੇ ਤਾਂ ਵੱਧ ਤੋਂ ਵੱਧ 9.3912 ਰੁਪਏ ਦਾ ਟੈਕਸ ਹੁੰਦਾ ਹੈ। ਉਧਰ ਜੇ ਤੁਸੀਂ ਡੀਲਰ ਕਮਿਸ਼ਨ ਲਗਪਗ ਰੁਪਏ ਜੋੜਦੇ ਹੋਤਾਂ ਤੁਹਾਨੂੰ ਸਿਰਫ 45.93 ਲੀਟਰ ਪੈਟਰੋਲ ਮਿਲੇਗਾ।

Leave a Reply

Your email address will not be published. Required fields are marked *

error: Content is protected !!