Latest

ਬੰਦ ਕੋਠੀ ‘ਚੋ ਬਰਾਮਦ ਹੋਈਆਂ 514 ਨਜਾਇਜ਼ ਸ਼ਰਾਬ ਦੀਆਂ ਪੇਟੀਆਂ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਨਿਊ ਮਾਡਲ ਟਾਊਨ ਦੇ ਇੱਕ ਘਰ ਵਿੱਚੋਂ 514 ਸ਼ਰਾਬ ਦੀਆਂ ਪੇਟੀਆਂ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਫੜੀਆਂ ਗਈਆਂ ਹਨ।  ਇਸ ਮਾਮਲੇ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਅਧਿਕਾਰੀ ਦੇ ਮੁਤਾਬਿਕ ਇਹ ਚੋਣਾਂ ਦੇ ਵਿੱਚ ਇਸਤੇਮਾਲ ਹੋਣੀਆਂ ਸੀ। ਇਸ ਵਿੱਚ ਈਟੀਓ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਮਾਡਲ ਟਾਊਨ ਇਲਾਕੇ ਦੇ ਇੱਕ ਘਰ ਵਿੱਚੋਂ ਕੁਝ ਸ਼ਰਾਬ ਦੀਆਂ ਪੇਟੀਆਂ ਪਈਆਂ ਹੋਈਆਂ ਹਨ।
Amritsar Liquor Seized

ਇਸੇ ਜਾਣਕਾਰੀ ਦੇ ਨਾਲ ਉਨ੍ਹਾਂ ਨੇ ਉੱਥੇ ਛਾਪੇਮਾਰੀ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਉੱਥੋਂ 514 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਸਾਰੀ ਸ਼ਰਾਬ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਕਿ ਇਹ ਸ਼ਰਾਬ ਅਲੱਗ-ਅਲੱਗ ਜਗ੍ਹਾ ਤੋਂ ਲਿਆ ਕੇ ਇਥੋਂ ਸਸਤੀ ਵੀ ਵੇਚੀ ਜਾ ਸਕਦੀ ਸੀ ਪਰ ਉਹ ਨਹੀਂ ਚਾਹੁੰਦੇ ਸੀ ਕਿ ਸਰਕਾਰ ਨੂੰ ਇਸ ਕਾਰਨ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਹੋਵੇ। ਜਦੋਂ ਸ਼ਰਾਬ ਨੂੰ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਫੜ੍ਹਿਆ ਗਿਆ ਤਾਂ ਉਸ ਘਰ ਦੇ ਮਾਲਿਕ ਨੂੰ ਉੱਥੇ ਬੁਲਾਇਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਸ ਵਿੱਚ ਪੂਰੀ ਜਾਂਚ ਕਰ ਕੇ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!