Latest

ਬੰਗਾ ਰੋਡ ਫਗਵਾੜਾ ਤੇ ਸਥਿਤ ਸੁਖਚੈਨ ਨਗਰ ਵਿਖੇ 45 ਸਾਲਾ ਔਰਤ ਦਾ ਬੇਰੇਹਮੀ ਨਾਲ ਕਤਲ

ਫਗਵਾੜਾ ਦੇ ਮੁਹੱਲਾ ਸੁਖਚੈਨ ਨਗਰ ਵਿਚ ਅੱਜ ਸਵੇਰੇ ਜਦੋ ਇਕ ਔਰਤ ਆਪਣੇ ਬੱਚੇ ਨੂੰ ਸਕੂਲ ਦੀ ਬੱਸ ਚ ਚੜਾ ਕੇ ਵਾਪਿਸ ਆਪਣੇ ਘਰ ਆਈ ਤਾਂ ਕਿਸੇ ਨੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸਦੀ ਪਹਿਚਾਣ ਕੁਲਦੀਪ ਕੌਰ ਪਤਨੀ ਨਰਿੰਦਰ ਸਿੰਘ ਉਮਰ ਕਰੀਬ 45 ਸਾਲ ਵਜੋਂ ਹੋਈ ਔਰਤ ਦੇ ਭਰਾ ਮਨਜੀਤ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਆਪਣੀ ਭਾਬੀ ਨਾਲ ਫੋਨ ਤੇ ਗੱਲ ਕਰ ਰਹੀ ਸੀ ਤਾਂ ਫੋਨ ਵਿਚ ਹੀ ਚੀਕਾਂ ਦੀ ਅਵਾਜ ਆਉਣ ਲੱਗੀ ਤਾਂ ਜਦੋ ਉਹਨਾਂ ਨੇ ਉਸ ਦੇ ਘਰ ਜਾ ਕੇ ਦੇਖਿਆ ਤਾਂ ਉਸਦੇ ਸਰੀਰ ਤੇ ਚਾਕੂ ਦੇ ਬਹੁਤ ਸਾਰੇ ਨਿਸ਼ਾਨ ਸਨ ਅਤੇ ਨਬਜ ਚਲ ਰਹੀ ਸੀ ਪਰ ਜਦੋ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਚ ਜਖਮਾਂ ਦੀ ਤਾਬ ਨਾ ਝਲਦੇ ਹੋਏ ਉਸਨੇ ਦਮ ਤੋੜ ਦਿੱਤਾ ਔਰਤ ਦਾ ਪਤੀ ਵਿਦੇਸ਼ ਚ ਰਹਿੰਦਾ ਹੈ ਅਤੇ ਉਹ ਆਪਣੇ ਬੇਟੇ ਨਾਲ ਘਰ ਚ ਰਹਿ ਰਹੀ ਸੀ ਮੌਕੇ ਤੇ ਐਸ ਪੀ ਫਗਵਾੜਾ ਅਤੇ ਡੀ ਐਸ ਪੀ ਫਗਵਾੜਾ ਨੇ ਭਾਰੀ ਪੁਲਿਸ ਸਮੇਤ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਅਤੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *

error: Content is protected !!