Latest news

ਬੇਗਮਪੁਰਾ ਟਾਇਗਰ ਫੋਰਸ ਦੀ ਹੜਤਾਲ ਅਠਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 16 ਅਕਤੂਬਰ
ਬੇਗਮਪੁਰਾ ਟਾਇਗਰ ਫੋਰਸ ਵਲੋਂ 97 ਬੰਦਿਆਂ ਲਈ ਰੱਖੀ ਭੁੱਖ ਹੜਤਾਲ ਅੱਜ 8ਵੇਂ ਦਿਨ ਵਿਚ ਸ਼ਾਮਲ ਹੋ ਗਈ। ਕ੍ਰਮਵਾਰ ਰਾਮ ਲੁਭਾਇਆ, ਅਜਮੇਰ ਦੀਵਾਨਾ, ਰਾਮ ਪਿਆਰਾ, ਜਸਵੀਰ ਸਿੰਘ, ਸਤਪਾਲ ਆਦਿ ਭੁੱਖ ਹੜਤਾਲ ਤੇ ਬੈਠੇ। ਭੁੱਖ ਹੜਤਾਲ ਤੇ ਬੈਠੇ ਸਾਥੀਆਂ ਦੀ ਹੌਸਲਾ ਅਵਜਾਈ ਲਈ ਮਾਸਟਰ ਮਹਿੰਦਰ ਪਾਲ, ਬਲਵਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਬਿਸ਼ਨ ਲਾਲ, ਸ਼ੰਕਰ ਦਾਸ, ਅਜੇ ਪਾਲ, ਗੁਰਦੀਪ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਜੱਖੂ, ਸਬਦਿਆਲ, ਨਰੇਸ਼ ਕੁਮਾਰ, ਸੁਰਿੰਦਰ ਪਾਲ, ਅਮਰੀਕ ਤੱਖੀ, ਅਸ਼ੋਕ ਬਸੀ ਕਲਾਂ ਤੋਂ ਇਲਾਵਾ ਕਈ ਹੋਰ ਸਾਥੀਆਂ ਨੇ ਸਿਰਕਤ ਕੀਤੀ। ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦਿਲੀ ਤੁਗਲਕਾਬਾਦ ਦਾ ਮੰਦਿਰ ਢਾਉਣਾ ਕਰੋੜਾ ਰਵਿਦਾਸੀਆਂ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਵਾਲੀ ਗੱਲ ਸੀ। ਇਕ ਪਾਸੇ ਅਗਰ ਰਾਮ ਮੰਦਿਰ ਨਾਲ ਅਗਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ ਤਾਂ ਦੂਜੇ ਪਾਸੇ ਗੁਰੂ ਰਵਿਦਾਸ ਮੰਦਰ ਨਾਲ ਸਾਰੇ ਦਲਿਤ ਸਮਾਜ ਦੀਆਂ ਭਾਵਨਾਵਾਂ ਜੁੜੀਆਂ ਹਨ। ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਾਂ ਪਰੰਤੂ ਹਿੰਦੂਆਂ ਅਤੇ ਦਲਿਤਾਂ ਦੀਆਂ ਭਾਵਨਾਵਾਂ ਵਿਚ ਫਰਕ ਕਿਉਂ ਕੀਤਾ ਗਿਆ। ਉਨ•ਾਂ ਕਿਹਾ ਕਿ ਮੋਦੀ ਰਾਜ ਤੋਂ ਬਾਅਦ ਹਿੰਦੂ ਰਾਸ਼ਟਰ ਦੇ ਨਾਮ ਤੇ ਸਮਾਜ ਵਿਚ ਜੋ ਜਹਿਰ ਘੋਲਿਆ ਗਿਆ ਉਸ ਨਾਲ ਸਮਾਜ ਵਿਚ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਖਤਮ ਹੋਈ ਹੈ ਅਤੇ ਲੋਕ ਧਰਮਾਂ ਦੇ ਨਾਮ ਤੇ ਲੜ ਰਹੇ ਹਨ। ਉਨ•ਾਂ ਕਿਹਾ ਕਿ ਭਾਰਤ ਵਿਚ ਹਰ ਧਰਮ ਦੇ ਵਸਨੀਕ ਸ਼ੁਰੂ ਤੋਂ ਰਹਿ ਰਹੇ ਹਨ ਇਸ ਦੇਸ਼ ਨੂੰ ਇਕ ਧਰਮ ਨਾਲ ਜੋੜਨਾ ਬਿਲਕੁਲ ਗਲਤ ਹੈ। ਇਸ ਮੌਕੇ’ਤੇ ਆਗੂਆਂ ਨੇ ਅਗਲੀ ਰਣਨੀਤੀ ਤਹਿ ਕਰਦਿਆਂ ਕਿਹਾ ਕਿ ਭੁੱਖ ਹੜਤਾਲ ਨੂੰ ਪੰਜਾਬ ਦੇ ਹਰ ਸ਼ਹਿਰ ਅਤੇ ਕਸਬਾ’ ਪੱਧਰ’ਤੇ ਪਹੁੰਚਾਇਆ ਜਾਵੇਗਾ ਜਿਸ ਲਈ ਮੀਟਿੰਗਾਂ ਜਾਰੀ ਹਨ। ਆਗੂਆਂ ਨੇ ਕੇਂਦਰ ਸਰਕਾਰ ਤੋਂ 97 ਬੰਦਿਆਂ ਤੇ ਹੋਏ ਝੂਠੇ ਪਰਚੇ ਰੱਦ ਕਰਨ ਲਈ ਮੰਗ ਕੀਤੀ ਅਤੇ ਗੁਰੂ ਘਰ ਦੀ ਉਸਾਰੀ ਸ਼ੁਰੂ ਕਰਕੇ ਕੌਮ ਦੇ ਹੱਥਾਂ ਵਿਚ ਸੋਪਣ ਦੀ ਅਪੀਲ ਕੀਤੀ।
ਇਸ ਮੌਕੇ’ਤੇ ਤਾਰਾ ਚੰਦ, ਅਮਰਜੀਤ ਸੰਧੀ, ਸੋਮਦੇਵ, ਵੀਰਪਾਲ, ਅਮਿਤ, ਨੰਦ ਲਾਲ, ਰਸ਼ਪਾਲ ਸਿੰਘ, ਸਤਪਾਲ,ਗੁਰਪ੍ਰੀਤ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!