Latest

ਬੀ.ਸੀ.ਐਸ.ਸਕੂਲ ਦੇ ਵਿਿਦਆਰਥੀਆਂ ਨੇ ਕੀਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਦਰਸ਼ਨ

ਫਗਵਾੜਾ 7 ਜੂਨ
( ਰਾਜਵਿੰਦਰ ਕੌਰ )
ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਮੌਕੇ ਬੀ.ਸੀ.ਐਸ. ਸਕੂਲ ਖਲਵਾੜਾ ਦੇ ਵਿਿਦਆਰਥੀਆਂ ਨੇ ਐਕਟੀਵਿਟੀ ਇੰਚਾਰਜ਼ ਮੈਡਮ ਨਿਿਕਤਾ ਦੀ ਅਗਵਾਈ ਹੇਠ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਬਾਠ ਨੇ ਵਿਿਦਆਰਥੀਆਂ ਅਤੇ ਸਕੂਲ ਸਟਾਫ ਦਾ ਸਵਾਗਤ ਕੀਤਾ। ਉਹਨਾਂ ਵਿਿਦਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਦੇ ਇਤਿਹਾਸ ਨਾਲ ਵੀ ਜਾਣੂ ਕਰਵਾਇਆ। ਇਸ ਮੌਕੇ ਮੈਡਮ ਨਵਜਯੋਤੀ, ਊਸ਼ਾ, ਜਗਦੀਪ, ਮੋਹਨਦੀਪ, ਕੰਚਨ, ਗੁਰਮੀਤ ਤੋਂ ਇਲਾਵਾ ਡੀ.ਪੀ. ਮਾਸਟਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!