Latest

ਬੀ.ਡੀ.ਪੀ.ਓ. ਦਫਤਰ ਵਿਖੇ ਮੈਗਾ ਕੈਂਪ ਦਾ ਹੋਇਆ ਆਯੋਜਨ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਣਾ ਕੈਪਟਨ ਸਰਕਾਰ ਦਾ ਮਕਸਦ – ਮਾਨ * ਵੱਖ-ਵੱਖ ਸਕੀਮਾ ਤਹਿਤ ਲੋੜਵੰਦਾਂ ਦੇ ਭਰੇ ਫਾਰਮ

ਫਗਵਾੜਾ 20 ਫਰਵਰੀ
(  ਸ਼ਰਨਜੀਤ ਸਿੰਘ ਸੋਨੀ   )
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਗਵਾੜਾ ਦੇ ਦਫਤਰ ਵਿਖੇ ਅੱਜ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਮੈਗਾ ਕੈਂਪ ਲਗਾਇਆ ਗਿਆ। ਬੀ.ਡੀ.ਪੀ.ਓ. ਹਰਬਲਾਸ ਬਾਗਲਾ ਦੀ ਅਗਵਾਈ ਹੇਠ ਆਯੋਜਿਤ ਇਸ ਮੈਗਾ ਕੈਂਪ ਵਿਚ ਫਗਵਾੜਾ ਦੇ ਨਵ ਨਿਯੁਕਤ ਐਸ.ਡੀ.ਐਮ. ਜੈ ਇੰਦਰ ਸਿੰਘ (ਪੀ.ਸੀ.ਐਸ.) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਇਲਾਵਾ ਤਹਿਸੀਲਦਾਰ ਹਰਕਰਮ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਦੇ ਸਾਰੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਹਾਜਰੀਨ ਨੂੰ ਆਪੋ ਆਪਣੇ ਵਿਭਾਗ ਦੀਆਂ ਸਕੀਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋੜਵੰਦਾਂ ਦੇ ਪੈਨਸ਼ਨ, ਨਰੇਗਾ ਜੋਬ ਕਾਰਡ, ਆਟਾ-ਦਾਲ ਸਕੀਮ ਅਤੇ ਘਰ-ਘਰ ਰੁਜਗਾਰ ਯੋਜਨਾ ਤਹਿਤ ਫਾਰਮ ਵੀ ਭਰੇ ਗਏ। ਬੀ.ਡੀ.ਪੀ.ਓ. ਹਰਬਲਾਸ ਬਾਗਲਾ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਆਮ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾ ਬਾਰੇ ਜਾਗਰੁਕ ਕਰਨਾ ਅਤੇ ਹਰ ਲੋੜਵੰਦ ਤੱਕ ਹਰ ਉਸ ਸਕੀਮ ਜਿਸਦਾ ਉਹ ਪਾਤਰ ਹੈ ਦਾ ਲਾਭ ਪਹੁੰਚਾਣਾ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵਿਭਾਗੀ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਸਰਕਾਰੀ ਯੋਜਨਾ ਨੂੰ ਪਾਰਦਰਸ਼ੀ ਬਣਾ ਰਹੀ ਹੈ ਤਾਂ ਜੋ ਹਰ ਯੋਜਨਾ ਦਾ ਲਾਭ ਅਸਲ ਲੋੜਵੰਦ ਨੂੰ ਮਿਲ ਸਕੇ। ਉਹਨਾਂ ਅਪੀਲ ਕੀਤੀ ਕਿ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਗੁਰਜੀਤ ਪਾਲ ਵਾਲੀਆ, ਨਿਸ਼ਾ ਰਾਣੀ ਖੇੜਾ ਅਤੇ ਮੀਨਾ ਰਾਣੀ ਭਬਿਆਣਾ ਮੈਂਬਰ ਜਿਲ•ਾ ਪਰੀਸ਼ਦ, ਪੰਚਾਇਤ ਸਕੱਤਰ ਮਲਕੀਤ ਚੰਦ, ਗੁਰਜੀਤ ਸਿੰਘ, ਪੰਚਾਇਤ ਅਫਸਰ ਸੰਤੋਖ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਵਸਨੀਕ ਤੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!