Latest

ਬਿਨਾ ਘਾਟੇ ਦਾ ਬਜਟ ਪੇਸ਼ ਕਰਨ ਲਈ ਜੋਗਿੰਦਰ ਸਿੰਘ ਮਾਨ ਨੇ ਕੀਤੀ ਖਜਾਨਾ ਮੰਤਰੀ ਦੀ ਸ਼ਲਾਘਾ * ਵਿਧਾਨਸਭਾ ‘ਚ ਪੇਸ਼ ਬਜਟ ਨੂੰ ਦੱਸਿਆ ਇਤਿਹਾਸਕ

ਫਗਵਾੜਾ 28 ਫਰਵਰੀ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਸਰਕਾਰ ਵਲੋਂ ਵਿਧਾਨਸਭਾ ਵਿਚ ਪੇਸ਼ ਕੀਤੇ ਗਏ ਸਾਲ 2020-21 ਦੇ ਬਜਟ ਨੂੰ ਇਤਿਹਾਸਕ ਦੱਸਦੇ ਹੋਏ ਪੰਜਾਬ ਐਗਰੋ ਇੰਡਸਟ੍ਰੀਜ ਲਿਮ. ਦੇ ਚੇਅਰਮੈਨ ਅਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਯੋਗਤਾ ਨੂੰ ਖਾਸ ਤੌਰ ਤੇ ਸਰਾਹਿਆ। ਉਨ•ਾਂ ਕਿਹਾ ਕਿ ਬਜਟ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਦੀ ਬਦੌਲਤ ਘਾਟੇ ਦਾ ਬਜਟ ਨਹੀਂ ਆਇਆ ਹੈ। ਉਨ•ਾਂ ਬਜਟ ਨੂੰ ਜਨਤਾ ਦੇ ਹਰ ਵਰਗ ਦੇ ਹਿਤਾਂ ਦੀ ਰਾਖੀ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਕਿਸਾਨਾ, ਇੰਡਸਟ੍ਰੀਆਂ, ਕਰਮਚਾਰੀਆਂ, ਮਜਦੂਰਾਂ ਅਤੇ ਵਿਦਿਆਰਥੀਆਂ ਦੇ ਲਿਹਾਜ ਨਾਲ ਇਹ ਬਜਟ ਬਹੁਤ ਹੀ ਲਾਹੇਵੰਦ ਹੈ। ਬਜਟ ਵਿਚ ਜਿੱਥੇ ਬਾਰਵੀਂ ਤਕ ਦੀ ਸਿੱਖਿਆ ਨੂੰ ਫਰੀ ਕਰਨ ਦੀ ਗੱਲ ਹੈ ਉੱਥੇ ਹੀ ਨੌਜਵਾਨਾ ਲਈ ਦੋ ਲੱਖ ਨਵੀਂਆਂ ਨੌਕਰੀਆਂ ਦਾ ਪ੍ਰਬੰਧ ਬੇਰੁਜਗਾਰੀ ਨੂੰ ਦੂਰ ਕਰਨ ਵਿਚ ਮੀਲ ਦਾ ਪੱਥਰ ਬਣੇਗਾ। ਇੰਡਸਟ੍ਰੀ ਦੀ ਬਿਜਲੀ ਸਬਸਿਡੀ ਵਧਾਉਣਾ ਕੈਪਟਨ ਸਰਕਾਰ ਦੀ ਛੋਟੇ ਉਦਯੋਗਾਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ•ਾਂ ਕਿਸਾਨਾ ਨੂੰ ਮੁਫਤ ਬਿਜਲੀ ਲਈ 8275 ਕਰੋੜ ਰੁਪਏ, ਛੋਟੇ ਕਿਸਾਨਾ ਦੀ ਕਰਜ ਮਾਫੀ ਲਈ 520 ਕਰੋੜ ਰੁਪਏ ਤੋਂ ਇਲਾਵਾ ਮੰਡੀ ਫੀਸ ਨੂੰ ਚਾਰ ਤੋਂ ਘਟਾ ਕੇ ਇਕ ਫੀਸਦੀ ਕੀਤੇ ਜਾਣ ਦੀ ਵੀ ਖਾਸ ਤੋਰ ਤੇ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ ਬਣਨ ਵਾਲੇ ਮੈਡੀਕਲ ਕਾਲਜ ਲਈ 10 ਕਰੋੜ ਰੁਪਏ ਰੱਖੇ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਮੈਡੀਕਲ ਕਾਲਜ ਬਣਨ ਨਾਲ ਯਕੀਨੀ ਤੌਰ ਤੇ ਦੋਆਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਾਪਤ ਹੋਣਗੀਆਂ।

Leave a Reply

Your email address will not be published. Required fields are marked *

error: Content is protected !!