Latest news

ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆਈ ਗੰਨੇ ਨਾਲ ਭਰੀ ਓਵਰ ਲੋਡ ਟਰਾਲੀ * ਵੱਡਾ ਹਾਦਸਾ ਹੋਣ ਤੋਂ ਟਲਿਆ

ਫਗਵਾੜਾ 25 ਫਰਵਰੀ
ਨਜਦੀਕੀ ਪਿੰਡ ਖਲਵਾੜਾ ਤੋਂ ਫਗਵਾੜਾ ਨੂੰ ਜੋੜਨ ਵਾਲੀ ਲਿੰਕ ਰੋਡ ਤੇ ਅੱਜ  ਪਰਮਾਰ ਕਲੋਨੀ ਦੇ ਨਜਦੀਕ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਜਦੋਂ ਗੰਨਿਆਂ ਨਾਲ ਭਰੀ ਇਕ ਓਵਰ ਲੋਡ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਈ ਜਿਸ ਨਾਲ ਟਰੈਕਟਰ ਟਰਾਲੀ ਵਿਚ ਕਰੰਟ ਆ ਗਿਆ। ਟਰੈਕਟਰ ਚਾਲਕ ਨੇ ਸਮਾਂ ਰਹਿੰਦੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਬੇਸ਼ਕ ਇਹ ਹਾਦਸਾ ਟਲ ਗਿਆ ਪਰ ਆਪਣੇ ਪਿੱਛੇ ਕਈ ਸਵਾਲ ਵੀ ਛੱਡ ਗਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾ ਦੇ ਬਾਵਜੂਦ ਓਵਰ ਲੋਡ ਵਾਹਨ ਸੜਕਾਂ ਉਪਰ ਕਿਸ ਤਰ•ਾਂ ਘੁੰਮਦੇ ਹੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਬਿਜਲੀ ਵਿਭਾਗ ਵੀ ਨੀਂਵੀਆਂ ਤਾਰਾਂ ਨੂੰ ਉੱਚਾ ਕਿਉਂ ਨਹੀਂ ਚੁੱਕਦਾ। ਜੇਕਰ ਹੁਣ ਵੀ ਪਾਵਰ ਕਾਮ ਅਤੇ ਪੁਲਿਸ ਵਿਭਾਗ ਨੇ ਆਪਣੀ ਜਿੰਮੇਵਾਰੀ ਨੂੰ ਨਾ ਸਮਝਿਆ ਤਾਂ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

Leave a Reply

Your email address will not be published. Required fields are marked *

error: Content is protected !!