Latest

ਬਾਬਾ ਖੁਦਾਈਏ ਸ਼ਾਹ ਜੀ ਚਿਸਤੀ ਅਤੇ ਸਾਂਈ ਬਾਬਾ ਖੁਸ਼ੀਏ ਸ਼ਾਂਹ ਜੀ ਚਿਸ਼ਤੀ ਜੀ ਦਾ 68ਵਾਂ ਸਲਾਨਾ ਜੋੜ ਮੇਲਾ 25 ਮਈ ਨੂੰ ਪਿੰਡ ਖੁਰਮਪੁਰ ਵਿਖੇ

ਫਗਵਾੜਾ 11 ਮਈ
( ਅਮਰੀਕ ਖੁਰਮਪੁਰ )
ਫਗਵਾੜਾ ਨਜ਼ਦੀਕ ਪਿੰਡ ਖੁਰਮਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਖੁਦਾਈਏ ਸ਼ਾਹ ਜੀ ਚਿਸਤੀ ਅਤੇ ਸਾਂਈ ਬਾਬਾ ਖੁਸ਼ੀਏ ਸ਼ਾਂਹ ਜੀ ਚਿਸ਼ਤੀ ਜੀ ਦਾ 68ਵਾਂ ਸਲਾਨਾ ਜੋੜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਗੱਦੀ ਨਸ਼ੀਨ ਬੀਬੀ ਨਜ਼ੀਰਾਂ ਜੀ ਨੇ ਦੱਸਿਆ ਕਿ ਮਿਤੀ 23,24,25 ਅਤੇ 26 ਮਈ 2019 ਨੂੰ ਸਲਾਨਾ ਜੋੜ ਮੇਲਾ ਪਿੰਡ ਖੁਰਮਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ 23 ਮਈ ਨੂੰ ਮਹਿੰਦੀ ਦੀ ਰਸਮ, 24 ਮਈ ਨੂੰ ਚੂੜ੍ਹੇ ਦੀ ਰਸਮ, 25 ਮਈ ਨੂੰ ਝੰਡੇ ਦੀ ਰਸਮ ਅਤੇ 26 ਮਈ ਨੂੰ ਨਕਲਾ ਤੇ ਕਵਾਲੀਆਂ ਕਰਵਾਈਆਂ ਜਾਣਗੀਆਂ। 25 ਮਈ ਨੂੰ ਪੰਜਾਬੀ ਸਿੰਗਰ ਬਲਰਾਜ ਅਤੇ ਅਸ਼ਰਫ ਅਲੀ ਤੇ ਆਰੀਫ਼ ਅਲੀ ਕਵਾਲ ਪਾਰਟੀ ਵਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!