Latest news

ਬਸੰਤ ਪੰਚਮੀਂ ਦਾ ਤਿਉਹਾਰ ਸਰਸਵਤੀ ਮਾਤਾ ਦੀ ਪੂਜਾ ਅਤੇ ਪਤੰਗ ਬਾਜ਼ੀ ਕਰਕੇ ਮਨਾਇਆ

ਫਗਵਾੜਾ 29ਜਨਵਰੀ
( ਵਿਨਾਇਕ ਪਰਾਸ਼ਰ )
ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ, ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਵਿਖੇ ਬਸੰਤ ਪੰਚਮੀਂ ਦਾ ਤਿਉਹਾਰ ਬਹਤ ਹੀ ਉਤਸ਼ਾਹ ਨਾਲ ਸਰਸਵਤੀ ਮਾਤਾ ਦੀ ਪੂਜਾ ਕਰਕੇ ਅਤੇ ਪਤੰਗ ਬਾਜ਼ੀ ਕਰਕੇ ਮਨਾਇਆ ਗਿਆ।
ਰਾਮਗੜ੍ਹੀਆ ਐਜ਼ੂਕੇਸ਼ਨ ਸੰਸਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਕਿਹਾ ਕਿ ਬਸੰਤ ਪੰਚਮੀਂ ਦਾ ਇਹ ਦਿਨ ਬਸੰਤ ਦੀ ਆਮਦ ਦਾ ਸੰਕੇਤ ਹੈ।ਹਿੰਦੂ ਧਰਮ ਵਿੱਚ ਇਸ ਦਾ ਬਹੁਤ ਮੱਹਤਵ ਹੈ।ਇਸ ਦਿਨ ਬੁੱਧੀ, ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਉਹਨਾਂ ਕਿਹਾ ਕਿ ਪ੍ਰਾਚੀਨ ਸਮੇਂ ‘ਚ ਬੱਚਿਆਂ ਨੂੰ ਪਹਿਲਾ ਅੱਖਰ ਲਿਖਣਾਂ ਵੀ ਸਿਖਾਇਆ ਜਾਂਦਾ ਸੀ।

ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਕਿਹਾ ਕਿ ਬਸੰਤ ਪੰਚਮੀਂ ਨੂੰ ਗਿਆਨ ਪੰਚਮੀਂ ਵੀ ਕਿਹਾ ਜਾਂਦਾ ਹੈ ਅਤੇ ਗਿਆਨ ਦੀ ਮਨੋਕਾਮਨਾ ਰੱਖਣ ਵਾਲਿਆਂ ਲਈ ਇਹ ਇੱਕ ਬਹੁਤ ਮਹੱਤਵਪੂਰਨ ਤਿਉਹਾਰ ਹੁੰਦਾ ਹੈ।ਬਸੰਤ ਪੰਚਮੀਂ ਦੌਰਾਨ ਸਮੂਹ ਸਟਾਫ ਅਤੇ ਵਿਿਦਆਰਥੀਆਂ ਨੇ ਪਤੰਗ ਬਾਜ਼ੀ ਦਾ ਅਨੰਦ ਮਾਣਿਆਂ।
ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰਿੰਸੀਪਲ ਮਨਦੀਪ ਕੌਰ,ਗੌਤਮ ਕੋਚਰ, ਰਾਜਵਿੰਦਰ ਸਿੰਘ ਬਾਂਸਲ, ਲਵਦੀਪ ਸਿੰਘ, ਪ੍ਰਮਿੰਦਰ ਸਿੰਘ, ਵਰਿੰਦਰ ਪੱਬੀ, ਤਰੁਨ ਤਲਵਾਰ, ਨਵੇਤਾ ਅਰੌੜਾ, ਬਲਜਿੰਦਰ ਸਿੰਘ ਭਿੰਡਰ, ਮਨਿਤ ਕਪੂਰ ਅਤੇ ਵਿਿਦਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!