Latest

ਬਸਪਾ ਨੇ ਦਲਿਤ ਵਿਰੋਧੀ ਨੀਤੀਆਂ ਖਿਲਾਫ ਫਗਵਾੜਾ ‘ਚ ਫੂਕਿਆ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ

ਫਗਵਾੜਾ 5 ਅਗਸਤ
( ਸ਼ਰਨਜੀਤ ਸਿੰਘ ਸੋਨੀ  )
ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਦਲਿਤ ਮਾਰੂ ਨੀਤੀਆਂ ਦੇ ਵਿਰੋਧ ਵਿਚ ਅੱਜ ਫਗਵਾੜਾ ਵਿਖੇ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਦੀ ਅਗਵਾਈ ਹੇਠ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਜੋਨ ਹੁਸ਼ਿਆਰਪੁਰ ਦੇ ਇੰਚਾਰਜ ਰਮੇਸ਼ ਕੌਲ ਕੌਂਸਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਕਤ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਤਿੱਖਾ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਪੀ.ਸੀ.ਐਸ. (ਜੁਡੀਸ਼ੀਅਲ) ਟੈਸਟ ਦੇਣ ਵਿਚ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਅਸੀਮਿਤ ਮੌਕਿਆਂ ਦੀ ਸੰਖਿਆ ਘਟਾ ਕੇ ਚਾਰ ਤੱਕ ਸੀਮਿਤ ਕਰਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ•ਾਂ ਲਾਗੂ ਨਾ ਕਰਨ, ਮਹਿੰਗੀ ਬਿਜਲੀ, ਮਹਿੰਗੀ ਸਿੱਖਿਆ ਅਤੇ ਮਹਿੰਗਾ ਇਲਾਜ ਵਰਗੀਆਂ ਸਰਕਾਰੀ ਨੀਤੀਆਂ ਦੇ ਵਿਰੋਧ ਵਿਚ ਫਗਵਾੜਾ ਸਮੇਤ ਪੂਰੇ ਪੰਜਾਬ ਵਿਚ ਜਬਰਦਸਤ ਅਰਥੀ ਫੂਕ ਮੁਜਾਹਰੇ ਕੀਤੇ ਗਏ ਹਨ। ਇਸ ਉਪੰਰਤ ਗਵਰਨਰ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਵੀ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੂੰ ਦਿੱਤਾ ਗਿਆ। ਚਿਰੰਜੀ ਲਾਲ ਕਾਲਾ ਅਤੇ ਰਮੇਸ਼ ਕੌਲ ਕੌਂਸਲਰ ਨੇ ਕਿਹਾ ਕਿ ਦਲਿਤਾਂ ਦੇ ਖਿਲਾਫ ਕਿਸੇ ਸਰਕਾਰ ਦਾ ਕੋਈ ਫੈਸਲਾ ਸਵੀਕਾਰ ਨਹੀਂ ਕੀਤਾ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪੀ.ਸੀ.ਐਸ. ਜੂਡੀਸ਼ੀਅਲ ਟੈਸਟ ਸਬੰਧੀ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਅਤੇ ਕੇਂਦਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ•ਾਂ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਾਮ ਮੂਰਤੀ ਖੇੜਾ, ਸੁਰਿੰਦਰ ਢੰਡਾ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਸੁਮਨ, ਪਰਮਿੰਦਰ ਪਲਾਹੀ, ਪਰਮਜੀਤ ਖਲਵਾੜਾ, ਇੰਜੀਨੀਅਰ ਪ੍ਰਦੀਪ ਮੱਲ, ਤਰਸੇਮ ਚੁੰਬਰ, ਸੁਰਜੀਤ ਭੁੱਲਾਰਾਈ, ਹਰਭਜਨ ਖਲਵਾੜਾ, ਤੇਜਪਾਲ ਬਸਰਾ, ਅਮਰੀਕ ਪੰਡਵਾ, ਕਾਲਾ ਪ੍ਰਭਾਕਰ, ਪਰਮਜੀਤ ਬੰਗੜ, ਮਨੋਜ ਚਾਚੋਕੀ, ਪਵਨ ਲੱਖਪੁਰ, ਬਿਸ਼ੰਭਰ ਭਬਿਆਣਾ, ਨਿਰਮਲ ਸਿੰਘ ਮਲਕਪੁਰ, ਸੁਰਜੀਤ ਸਿੰਘ, ਅਮਰਜੀਤ ਖੁੱਤਣ, ਦੇਸਰਾਜ, ਹੈਪੀ, ਯਸ਼ ਖਲਵਾੜਾ, ਜੋਗਿੰਦਰ ਪਾਲ, ਜੋਗਰਾਜ, ਮੁਖਤਿਆਰ ਮਹਿਮੀ, ਕੁਲਦੀਪ, ਲਹਿੰਬਰ, ਡਾ. ਮਨੋਹਰ ਭਟੋਆ, ਰਾਮ ਲੁਭਾਇਆ, ਜਸਵਿੰਦਰ, ਹਰਦਿਆਲ, ਸਰਵਨ ਚਾਚੋਕੀ, ਗੁਰਦਿੱਤਾ ਬੰਗੜ, ਰਵੀ ਕੁਮਾਰ, ਪਰਵਿੰਦਰ ਕੁਮਾਰ, ਨਿਰਮਲ ਭੁੱਲਾਰਾਈ, ਕਮਲਜੀਤ, ਹਰਦੀਪ ਬੇਗਮਪੁਰ, ਗੁਰਪ੍ਰੀਤ, ਸਨੀ ਕੁਮਾਰ, ਗੁਲਸ਼ਨ ਕਰੀਮਪੁਰੀ, ਰਾਜਵਿੰਦਰ ਕੋਟਰਾਣੀ, ਅਜੇ ਕੁਮਾਰ, ਹਰਮੇਸ਼ ਲਾਲ, ਵਿਨੋਦ ਖੰਨਾ, ਲਵਪ੍ਰੀਤ ਬੋਬੀ, ਵਿਜੇ ਕੁਮਾਰ, ਅਵਤਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!