Latest news

ਬਲਾਤਕਾਰੀਆਂ ਦਾ ਐਨਕਾਊਂਟਰ ਕਰ ਪੁਲਿਸ ਕਮਿਸ਼ਨਰ ਬਣਿਆ ਨੌਜਵਾਨਾਂ ਦਾ ਹੀਰੋ, ਐਸਿਡ ਅਟੈਕ ਪੀੜ੍ਹਤਾ ਨੂੰ ਵੀ ਇੰਝ ਦਿੱਤਾ ਸੀ ਇਨਸਾਫ

ਤੇਲੰਗਾਨਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸਨੂੰ ਅੱਗ ਲਾ ਕੇ ਸਾੜਨ ਵਾਲੇ ਚਾਰੇ ਮੁਲਜ਼ਮ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ। ਕਤਲ ਕੇਸ ‘ਚ ਚਾਰਾਂ ਆਰੋਪੀਆਂ ਦੇ ਐਨਕਾਊਂਟਰ ਨੂੰ ਲੈਕੇ ਬੇਸ਼ੱਕ ਸਵਾਲ ਉਠਾਏ ਜਾ ਰਹੇ ਹਨ ਪਰ ਜ਼ਿਆਦਾਤਰ ਇਸ ਨੂੰ ਸਹੀ ਕਦਮ ਕਰਾਰ ਦੇ ਰਹੇ ਹਨ।

hyderabad encounter hero

ਇਹ ਐਨਕਾਊਂਟਰ ਨੈਸ਼ਨਲ ਹਾਈਵੇਅ-44 ਕੋਲ ਸ਼ੁੱਕਰਵਾਰ ਨੂੰ ਹੋਇਆ। ਪੁਲਿਸ ਦੋਸ਼ੀਆਂ ਨੇ NH-44 ਤੇ ਕ੍ਰਾਈਮ ਸੀਨ ਰਿਕ੍ਰਿਏਟ ਕਰਵਾਉਣ ਲਈ ਲੈ ਕੇ ਗਈ ਸੀ। ਪੁਲਿਸ  ਅਨੁਸਾਰ ਚਾਰੇ ਦੋਸ਼ੀਆਂ ਨੇ ਮੌਕੇ ‘ਤੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਉਸੇ ਥਾਂ ਢੇਰ ਕਰ ਦਿੱਤਾ।  ਇਹ ਐਨਕਾਊਂਟਰ ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਦੀ ਅਗਵਾਈ ਹੇਠ ਕੀਤਾ ਗਿਆ।

hyderabad encounter hero

ਆਖ਼ਿਰ ਕੌਣ ਹਨ ਸੱਜਨਾਰ

ਸੱਜਨਾਰ ਪੁਲਿਸ ਕਮਿਸ਼ਨਰ ਹਨ। 1996 ਬੈਚ ਦੇ ਇੱਕ ਆਈ.ਪੀ.ਐੱਸ ਅਧਿਕਾਰੀ ਸੱਜਨਾਰ ਨੇ 2008 ‘ਚ ਇਕ ਐਸਿਡ ਹਮਲੇ ਦੇ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗੋਲ਼ੀ ਮਾਰ ਦਿੱਤੀ ਸੀ। ਸੋਸ਼ਲ ਮੀਡੀਆ ਯੂਜ਼ਰ ਇਸ ਸਬੰਧ ‘ਚ 2008 ਵਾਰੰਗਲ ਐਸਿਡ ਹਮਲੇ ਦੇ ਮਾਮਲੇ ਨੂੰ ਵੀ ਯਾਦ ਕਰ ਰਹੇ ਹਨ। ਸੱਜਨਾਰ, ਨਕਸਲੀ ਆਗੂ ਨਈਮੂਦੀਨ ਦੀ ਹੱਤਿਆ ‘ਚ ਵੀ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ, ਜਦੋਂ ਸੱਜਨਾਰ ਆਈਜੀ ਸਪੈਸ਼ਲ ਇੰਟੈਲੀਜੈਂਸ ਬ੍ਰਾਂਚ ‘ਚ ਸਨ।

Leave a Reply

Your email address will not be published. Required fields are marked *

error: Content is protected !!