Latest

ਬਲਵੀਰ ਰਾਣੀ ਸੋਢੀ ਨੇ ਸੁਣੀਆਂ ਪਲਾਹੀ ਰੋਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ * ਜਲਦੀ ਹਲ ਕਰਾਉਣ ਦਾ ਦਿੱਤਾ ਭਰੋਸਾ

ਫਗਵਾੜਾ 
(   ਸ਼ਰਨਜੀਤ ਸਿੰਘ ਸੋਨੀ     )

ਜ਼ਿਲਾ ਕਪੂਰਥਲਾ ਕਾਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਸ਼ਹਿਰ ਦੇ ਵਾਰਡ ਨੰ. 3 ਪਲਾਹੀ ਰੋਡ ਵਿਖੇ ਉੱਥੋਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਨੇ ਸ੍ਰੀਮਤੀ ਸੋਢੀ ਨੂੰ ਦੱਸਿਆ ਕਿ ਉਹਨਾਂ ਦੇ ਇਲਾਕੇ ਵਿਚ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਸਟ੍ਰੀਟ ਲਾਈਟਾਂ ਆਦਿ ਦੀ ਵੀ ਘਾਟ ਹੈ। ਕੁੱਝ ਪਰਿਵਾਰਾਂ ਵਲੋਂ ਨੀਲੇ ਕਾਰਡਾਂ ਅਤੇ ਪੈਨਸ਼ਨ ਸਬੰਧੀ ਮੁਸ਼ਕਲਾਂ ਵੀ ਰਾਣੀ ਸੋਢੀ ਦੇ ਧਿਆਨ ਵਿਚ ਲਿਆਉਂਦੀਆਂ ਗਈਆਂ ਜਿਹਨਾਂ ਦਾ ਜਲਦੀ ਹਲ ਕਰਵਾਉਣ ਦਾ ਰਾਣੀ ਸੋਢੀ ਨੇ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਜੋ ਵੀ ਵਿਕਾਸ ਦੇ ਕੰਮ ਅਧੂਰੇ ਜਾਂ ਲੋੜੀਂਦੇ ਹਨ ਉਹਨਾਂ ਨੂੰ ਜਲਦੀ ਪੂਰਾ ਕਰਵਾਉਣ ਦੀ ਹਰ ਸੰਭਵ ਕੋਸ਼ਿਸ ਕਰਨਗੇ। ਇਸ ਮੌਕੇ ਸੀਨੀਅਰ ਆਗੂ ਪੱਪੀ ਪਰਮਾਰ, ਕਾਂਗਰਸ ਵਪਾਰ ਸੈਲ ਦੇ ਸੂਬਾ ਜਨਰਲ ਸਕੱਤਰ ਵਿਮਲ ਵਰਮਾਨੀ, ਗੁਰਦਿਆਲ ਸੋਢੀ, ਬਿੱਲਾ ਬੋਹਾਨੀ, ਜਗਨਾਹਰ ਸਿੰਘ, ਹਰਵਿੰਦਰ ਸਿੰਘ ਭੋਗਲ ਬਲਦੇਵ ਸਿੰਘ ਪਾਹਵਾ, ਹਰਦੀਪ ਸਿੰਘ ਭੋਗਲ, ਕਿਰਨ ਅੱਗਰਵਾਲ ਤੋਂ ਇਲਾਵਾ ਅਵਤਾਰ ਸਿੰਘ, ਮਨੋਜ ਕੁਮਾਰ ਬੰਟੀ, ਪਵਨ ਬਾਵਾ, ਸਤਿੰਦਰ ਸਿੰਘ ਭੰਮਰਾ, ਸਾਧੂ ਰਾਮ, ਗੱਜਣ ਸਿੰਘ, ਗੁਰਦੀਪ ਸਿੰਘ ਸੀਹਰਾ, ਰਣਜੀਤ ਸਿੰਘ ਸੈਣੀ, ਰਾਜਵਿੰਦਰ ਸਿੰਘ, ਮਨੋਹਰ ਲਾਲ, ਹਰਪ੍ਰੀਤ ਸਿੰਘ ਭੋਗਲ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!