Latest news

ਬਲਵੀਰ ਰਾਣੀ ਸੋਢੀ ਨੇ ਬਲਾਕ ਸੰਮਤੀ ਉਮੀਦਵਾਰ ਸਤਨਾਮ ਸਿੰਘ ਭਾਖੜੀਆਣਾ ਦੇ ਹੱਕ ਵਿਚ ਕੀਤਾ ਪ੍ਰਚਾਰ ਕਿਹਾ- ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਜਰੂਰੀ

ਫਗਵਾੜਾ  ( ਸ਼ਰਨਜੀਤ ਸਿੰਘ ਸੋਨੀ   ) ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬੀਬੀ ਬਲਵੀਰ ਰਾਣੀ ਸੋਢੀ ਨੇ ਅੱਜ ਬਲਾਕ ਸੰਮਤੀ ਚੋਣਾਂ ਲਈ ਜੋਨ 13 ਖਜੂਰਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਦੇ ਹੱਕ ਵਿਚ ਪਿੰਡ ਭਾਖੜੀਆਣਾ ਵਿਖੇ ਡੋਰ-ਟੂ-ਡੋਰ ਪ੍ਰਚਾਰ ਕਰਨ ਤੋਂ ਇਲਾਵਾ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਸਰਕਾਰ ਨੇ ਪਿਛਲੇ ਡੇਢ ਸਾਲ ਵਿਚ ਵਿਕਾਸ ਦੀ ਜੋ ਨਵੀਂ ਸ਼ੁਰੂਆਤ ਕੀਤੀ ਹੈ ਉਸਨੂੰ ਜਾਰੀ ਰੱਖਣ ਲਈ ਜਰੂਰੀ ਹੈ ਕਿ ਜਿਲ•ਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹਰ ਕਾਂਗਰਸੀ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਕੈਪਟਨ ਸਰਕਾਰ ਦੇ ਹੱਥ ਮਜਬੂਤ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਪਿੰਡਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਤੀਨਿਧ ਵਧੇਰੇ ਗਿਣਤੀ ਵਿਚ ਹੋਣਗੇ ਤਾਂ ਵਿਕਾਸ ਵਿਚ ਕਿਸੇ ਤਰ•ਾਂ ਦੀ ਰੁਕਾਵਟ ਨਹੀਂ ਆਏਗੀ ਕਿਉਂਕਿ ਵਰਕਰਾਂ ਦਾ ਸੀਨੀਅਰ ਲੀਡਰਸ਼ਿਪ ਅਤੇ ਸਰਕਾਰ ਨਾਲ ਰਾਬਤਾ ਵਧੀਆ ਹੁੰਦਾ ਹੈ ਅਤੇ ਸਿਆਸੀ ਮਤਭੇਦ ਅੜਿੱਕਾ ਨਹੀਂ ਪਾਉਂਦੇ। ਉਹਨਾਂ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਪਿੰਡਾਂ ਦਾ ਵਿਕਾਸ ਸਿਆਸੀ ਮਤਭੇਦਾਂ ਤੋਂ ਉਪਰ ਉਠ ਕੇ ਕਰਵਾਇਆ ਜਾਵੇਗਾ। ਸਮੂਹ ਵੋਟਰਾਂ ਨੇ ਬੀਬੀ ਸੋਢੀ ਨੂੰ ਭਰੋਸਾ ਦਿੱਤਾ ਕਿ ਉਹ ਕੈਪਟਨ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਖੁਸ਼ ਹਨ ਅਤੇ ਜੋਨ 13 ਤੋਂ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣਗੇ। ਇਸ ਮੌਕੇ ਸੇਵਾ ਰਾਮ ਸਾਬਕਾ ਸਰਪੰਚ, ਤਰਲੋਚਨ ਸਿੰਘ ਨੰਬਰਦਾਰ, ਜੰਗ ਬਹਾਦਰ ਸਿੰਘ, ਹਰਵਿੰਦਰ ਸਿੰਘ, ਬਖਤਾਵਰ ਸਿੰਘ, ਗਗਨਪ੍ਰੀਤ, ਜਤਿੰਦਰ ਸਿੰਘ, ਗੁਲਮੇਰ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ, ਮੱਖਣ ਸਿੰਘ, ਮੋਹਨ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਬਲਜਿੰਦਰ ਕੁਮਾਰ, ਰਾਕੇਸ਼ ਕੁਮਾਰ, ਹਰਮੇਸ਼ ਕੁਮਾਰ, ਚਰਨਜੀਤ ਸਿੰਘ, ਸਨੀ ਜੱਸਲ, ਜਸਵਿੰਦਰ ਸਿੰਘ, ਅਮਰਦੀਪ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਗੁਰਬਖਸ਼ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਰਵਿੰਦਰ ਕੌਰ, ਰਣਜੀਤ ਕੌਰ, ਸੁਰਜੀਤ ਕੌਰ, ਉਰਮਿਲਾ, ਰੇਸ਼ਮ ਕੌਰ ਆਦਿ ਤੋਂ ਇਲਾਵਾ  ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!