Latest

ਬਲਵੀਰ ਰਾਣੀ ਸੋਢੀ ਨੇ ਪਿੰਡ ਚੱਕ ਹਕੀਮ ‘ਚ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨਾਲ ਕੀਤੀ ਮੀਟਿੰਗ * ਡਾ. ਰਾਜਕੁਮਾਰ ਦੇ ਪੱਖ ‘ਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਕੀਤੀ ਅਪੀਲ

ਫਗਵਾੜਾ 3 ਅਪ੍ਰੈਲ
( ਸ਼ਰਨਜੀਤ ਸਿੰਘ ਸੋਨੀ  )
ਜਿਲਾ ਕਪੂਰਥਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਲੋਕਸਭਾ ਚੋਣ ਪ੍ਰਚਾਰ ਮੁਹਿਮ ਤਹਿਤ ਵਰਕਰਾਂ ਅਤੇ ਸਮਰਥਕਾਂ ਨੂੰ ਹੱਲਾ-ਸ਼ੇਰੀ ਦੇਣ ਲਈ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਚੱਕ ਹਕੀਮ ਵਿਖੇ ਸੀਨੀਅਰ ਆਗੂ ਹੁਸਨ ਲਾਲ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਹਾਜਰ ਸਮੂਹ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੋਢੀ ਨੇ ਦੱਸਿਆ ਕਿ ਪੰਜਾਬ ਕਾਂਗਰਸ ਵਲੋਂ ਇਹਨਾਂ ਲੋਕਸਭਾ ਚੋਣਾਂ ਵਿਚ ਪੰਜਾਬ ਦੀਆਂ ਕੁਲ 13 ਲੋਕਸਭਾ ਸੀਟਾਂ ਨੂੰ ਜਿੱਤਣ ਦਾ ਟੀਚਾ ਮਿਥ ਕੇ ਮਿਸ਼ਨ-13 ਸ਼ੁਰੂ ਕੀਤਾ ਹੈ। ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਹੁਣ ਹਰ ਪਾਰਟੀ ਵਰਕਰ ਅਤੇ ਸਮਰਥਕ ਆਪਣੀ ਜਿੱਮੇਵਾਰੀ ਸਮਝਦੇ ਹੋਏ ਵੋਟਰਾਂ ਨਾਲ ਡੋਰ-ਟੂ-ਡੋਰ ਰਾਬਤਾ ਕਰਕੇ ਡਾ. ਚੱਬੇਵਾਲ ਅਤੇ ਕਾਂਗਰਸ ਪਾਰਟੀ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕਰੇ। ਉਹਨਾਂ ਪੰਜਾਬ ਵਿਚ 19 ਮਈ ਨੂੰ ਹੋਣ ਵਾਲੀ ਲੋਕਸਭਾ ਦੀ ਵੋਟਿੰਗ ‘ਚ ਕਾਂਗਰਸ ਦੀ ਜਿੱਤ ਯਕੀਨੀ ਬਨਾਉਣ ਦੀ ਰਣਨੀਤੀ ਸਬੰਧੀ ਵਿਚਾਰਾਂ ਵੀ ਕੀਤੀਆਂ ਨਾਲ ਹੀ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਅਤੇ ਕੈਪਟਨ ਸਰਕਾਰ ਦੀਆਂ ਪਿਛਲੇ ਦੋ ਸਾਲ ਦੀਆਂ ਪ੍ਰਾਪਤੀਆਂ ਬਾਰੇ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਮੌਕੇ ਨੰਬਰਦਾਰ ਪਰਮਜੀਤ ਕੁਮਾਰ, ਮੈਂਬਰ ਪੰਚਾਇਤ ਲਖਬੀਰ ਚੰਦ, ਕੁਲਵਿੰਦਰ ਕੌਰ, ਸਾਬਕਾ ਸਰਪੰਚ ਰਜਨੀ ਦੇਵੀ, ਹੁਸਨ ਲਾਲ, ਸ਼ਿਵ ਕੁਮਾਰ, ਜਗਦੀਸ਼ ਕੁਮਾਰ, ਅਸ਼ੋਕ ਕੁਮਾਰ, ਪਰਸ ਰਾਮ, ਦਵਿੰਦਰ ਬੰਗੜ, ਰਮਨ ਬੰਗੜ, ਰਮਨ ਬੰਗੜ, ਗੁਰਪ੍ਰੀਤ ਸਿੰਘ, ਨਵੀਨ ਬੰਗੜ, ਹਰੀ ਓਮ, ਅਮਰਪਾਲ ਬੰਗੜ, ਜਗਨਾਹਰ ਸਿੰਘ, ਕਮਲ ਸ਼ਿਵਪੁਰੀ, ਬਿੱਲਾ ਬੋਹਾਨੀ, ਰਣਜੀਤ ਕੌਰ, ਸਤਿਆ ਦੇਵੀ, ਬੰਸੋ, ਸੁਖਵਿੰਦਰ ਕੌਰ, ਕਮਲਾ ਦੇਵੀ, ਸੰਤੋਸ਼ ਕੌਰ, ਦਵਿੰਦਰ ਕੌਰ, ਰਾਮ ਪਿਆਰੀ, ਊਸ਼ਾ ਰਾਣੀ, ਪਰਵੀਨ ਕੌਰ, ਸੁਨੀਤਾ ਰਾਣੀ, ਮਨੀਸ਼ਾ ਬੰਗੜ, ਸੁਖਜਿੰਦਰ ਬੰਗੜ, ਪੂਜਾ, ਮਨਵੀਰ ਸਰੋਆ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!