Latest

ਬਲਵੀਰ ਰਾਣੀ ਸੋਢੀ ਨੇ ਜਿਲ੍ਹਾਂ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਕੀਤੇ ਤੁਫਾਨੀ ਦੌਰੇ

ਫਗਵਾੜਾ  ( ਸ਼ਰਨਜੀਤ ਸਿੰਘ ਸੋਨੀ ) ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮਦੀਵਾਰਾਂ ਦੇ ਹੱਕ ਵਿਚ ਅੱਜ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਲਵੀਰ ਰਾਣੀ ਸੋਢੀ ਨੇ ਵੱਖ ਵੱਖ ਪਿੰਡਾਂ ਵਿਚ ਤੁਫਾਨੀ ਦੌਰੇ ਕਰਕੇ ਚੋਣ ਪ੍ਰਚਾਰ ਮੁਹਿਮ ਨੂੰ ਹੁਲਾਰਾ ਦਿੱਤਾ।                                                                                                                                                                                                                                                                                                                                                               ਇਸ ਦੌਰਾਨ ਉਹਨਾਂ ਜੋਨ 5 ਮਲਕਪੁਰ ਤੋਂ ਬਲਾਕ ਸੰਮਤੀ ਉਮੀਦਵਾਰ ਸ਼ਕੁੰਤਲਾ ਦੇਵੀ ਦੇ ਹੱਕ ਵਿਚ ਪਿੰਡ ਮਾਣਕ ਵਿਖੇ ਵੋਟਰਾਂ ਨਾਲ ਰਾਬਤਾ ਕੀਤਾ। ਇਸ ਤੋਂ ਇਲਾਵਾ ਜੋਨ 9 ਪਿੰਡ ਪਲਾਹੀ ਤੋਂ ਬਲਾਕ ਸੰਮਤੀ ਉਮੀਦਵਾਰ ਕੁਲਵਿੰਦਰ ਕੌਰ ਦੇ ਹੱਕ ਵਿਚ ਪਲਾਹੀ ਅਤੇ ਪਿੰਡ ਬਰਨਾ ਜੋਨ 13 ਖਜੂਰਲਾ ਤੋਂ ਉਮੀਦਵਾਰ ਸਤਨਾਮ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਡੋਰ-ਟੂ-ਡੋਰ ਤੋਂ ਇਲਾਵਾ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਡੇਢ ਸਾਲ ਦੇ ਛੋਟੇ ਜਿਹੇ ਸਮੇਂ ਵਿਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪਿੰਡਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਵਿਚ ਅੱਖੋਂ ਪਰੋਖੇ ਰੱਖੇ ਗਏ ਵਿਕਾਸ ਨੂੰ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾ ਰਿਹਾ ਹੈ। ਜੋ ਕੰਮ ਬਾਕੀ ਰਹਿੰਦੇ ਹਨ ਇਹਨਾਂ ਚੋਣਾਂ ਤੋਂ ਬਾਅਦ ਉਹ ਵੀ ਪੂਰੇ ਕਰਵਾਏ ਜਾਣਗੇ। ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਅੰਤਰ ਨਾਲ ਜਿਤਾਉਣ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹ ਵਲ ਤੋਰਿਆ ਜਾ ਸਕੇ। ਵੋਟਰਾਂ ਦਾ ਵੀ ਕਾਂਗਰਸ ਪਾਰਟੀ ਦੀ ਇਸ ਚੋਣ ਪ੍ਰਚਾਰ ਮੁਹਿਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਸਮੂਹ ਹਾਜਰ ਵੋਟਰਾਂ ਨੇ ਭਰੋਸਾ ਦਿੱਤਾ ਕਿ ਇਕ ਇਕ ਕੀਮਤੀ ਵੋਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾ ਕੇ ਹਰ ਉਮੀਦਵਾਰ ਨੂੰ ਜਿਤਾਉਣਗੇ।                                                                                                                                                                                                                                                     ਇਸ ਮੌਕੇ ਜਸਵੀਰ ਪਲਾਹੀ, ਹੰਸਰਾਜ, ਰਾਜਰਾਣੀ ਪੰਚ, ਨੰਬਰਦਾਰ ਕੁਲਵੰਤ, ਕਸ਼ਮੀਰ ਕੌਰ ਪੰਚ, ਸਤਪ੍ਰਕਾਸ਼, ਰੇਸ਼ਮਾ ਰਾਣੀ ਸਰਪੰਚ, ਸੁਖਵਿੰਦਰ ਸਿੰਘ ਰਾਣੀਪੁਰ, ਮਨਜੀਤ ਸਿੰਘ ਮਹਿਮੀ ਪੰਚ, ਗਿਆਨ ਚੰਦ ਪੰਚ, ਪਰਮਜੀਤ ਕੌਰ ਪੰਚ, ਸਾਬਕਾ ਸਰਪੰਚ ਮਨਜੀਤ ਸਿੰਘ, ਯਸ਼ ਠੱਕਰਕੀ, ਜੋਗਾ ਸਿੰਘ, ਅਵਤਾਰ ਸਿੰਘ, ਕਾਲਾ ਮਾਣਕ, ਸੋਹਨ ਸਿੰਘ ਨੰਬਰਦਾਰ, ਰਾਜਕੁਮਾਰ ਸਾਬਕਾ ਪੰਚ, ਹਰਦੀਪ ਸਿੰਘ ਵਾਹਦ, ਮੋਹਨ ਸਿੰਘ ਨੰਬਰਦਾਰ, ਨਰੇਸ਼ ਕੁਮਾਰ, ਦਰਸ਼ਨ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ, ਸੁੱਚਾ ਸਿੰਘ, ਸ਼ਿੰਦਰ ਪਾਲ, ਹਰਨੇਕ ਸਿੰਘ, ਪਰਵਿੰਦਰ ਸਿੰਘ, ਚੂਹੜ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ, ਪਿਆਰਾ ਸਿੰਘ ਸਰਪੰਚ ਖਜੂਰਲਾ, ਜਸਵੰਤ ਰਾਏ, ਕੁਲਦੀਪ ਸਿੰਘ, ਸੋਨੂੰ ਮੱਲ, ਹਰਸ਼ ਕੁਮਾਰ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!