Latest news

ਫਗਵਾੜਾ ਸ਼ਹਿਰ ਦੇ ਸਾਫ ਸੁਥਰੇ ਵਿਕਾਸ ਲਈ ‘ਆਪ’ ਨੂੰ ਮੇਅਰ ਬਨਾਉਣ ਦੀ ਤਾਕਤ ਦੇਣ ਵੋਟਰ – ਹਰਪਾਲ ਚੀਮਾ *

ਫਗਵਾੜਾ 14 ਜਨਵਰੀ 
ਦਿੱਲੀ ਦੀ ਤਰ੍ਹਾਂ ਹੀ ਪੰਜਾਬ ਦੇ ਲੋਕ ਵੀ ਸੂਬੇ ਵਿਚ ਸਿਆਸੀ ਇੰਨਕਲਾਬ ਲਿਆਉਣ ਲਈ ਤਿਆਰ ਬੈਠੇ ਹਨ ਜਿਸਦੀ ਝਲਕ ਆਉਣ ਵਾਲੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਸਪਸ਼ਟ ਤੌਰ ਤੇ ਨਜਰ ਆਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਨਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਅੱਜ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਫਗਵਾੜਾ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਆਯੋਜਿਤ ਮਾਘੀ ਸਬੰਧੀ ਸਮਾਗਮ ‘ਚ ਸ਼ਾਮਲ ਹੋਣ ਲਈ ਫਗਵਾੜਾ ਪੁੱਜੇ ਸਨ। ਮੰਦਰ ਵਿਚ ਨਤਮਸਕਤ ਹੋਣ ਉਪਰੰਤ ਉਹਨਾਂ ਕੀਰਤਨ ਸਰਵਣ ਕੀਤਾ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਸਥਾਨਕ ਸਿਟੀ ਹਾਰਟ ਵਿਖੇ ‘ਆਪ’ ਵਰਕਰਾਂ ਨਾਲ ਕਾਰਪੋਰੇਸ਼ਨ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਦੌਰਾਨ ਹਰ ਵਾਰਡ ਵਿਚ ਸਾਫ ਸੁਥਰੇ ਟਰੈਕ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਨਮ ਤੋਂ ਲੈ ਕੇ ਮੌਤ ਹੋਣ ਤਕ ਸਰਕਾਰਾਂ ਨੂੰ ਟੈਕਸ ਅਦਾ ਕਰਦਾ ਹੈ ਪਰ ਬਾਵਜੂਦ ਇਸ ਦੇ ਲੋਕਾਂ ਨੂੰ ਮੁਢਲੀਆਂ ਨਾਗਰਿਕ ਸਹੂਲਤਾਂ ਵੀ ਪ੍ਰਾਪਤ ਨਹÄ ਹੁੰਦੀਆਂ ਕਿਉਂਕਿ ਭਾਰਤ ਵਿਚ ਸੱਤਾ ਤਾਂ ਬਦਲਦੀ ਹੈ ਪਰ ਵਿਵਸਥਾ ਉਹੀ ਬਣੀ ਰਹਿੰਦੀ ਹੈ। ਇਹੋ ਵਜ੍ਹਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਲਗਾਤਾਰ ਦੋ ਵਾਰ ਰਿਕਾਰਡ ਜਿੱਤ ਦਰਜ ਕਰਕੇ ਸਰਕਾਰ ਬਣਾਈ ਅਤੇ ਪੰਜਾਬ ਵਰਗੇ ਸਰੱਹਦੀ ਸੂਬੇ ਵਿਚ ਵੀ ਪਹਿਲੀ ਹੀ ਵਾਰ ਵਿਚ 20 ਵਿਧਾਇਕ ਚੁਣ ਗਏ ਅਤੇ ਦੇਸ਼ ਹੀ ਨਹÄ ਦੁਨੀਆ ਭਰ ਵਿਚ ਪਾਰਟੀ ਦੀ ਚਰਚਾ ਹੋਈ ਕਿਉਂਕਿ ਲੋਕ ਵਿਵਸਥਾ ਵਿਚ ਜੋ ਬਦਲਾਅ ਚਾਹੁੰਦੇ ਹਨ, ਉਸਦੀ ਉਮੀਦ ਆਮ ਆਦਮੀ ਪਾਰਟੀ ਤੋਂ ਹੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦਿੱਲੀ ਵਿਚ ਅਰਵਿੰਦਰ ਕੇਜਰੀਵਾਲ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਿਸ ਨਾਲ ਸਰਕਾਰੀ ਆਮਦਨ ਵਧੀ ਅਤੇ ਲੋਕਾਂ ਵਲੋਂ ਅਦਾ ਕੀਤੇ ਟੈਕਸ ਦਾ ਪੈਸਾ ਹੁਣ ਲੋਕ ਭਲਾਈ ਦੇ ਕੰਮਾਂ ਅਤੇ ਦਿੱਲੀ ਦੇ ਵਿਕਾਸ ਉਪਰ ਖਰਚ ਹੋ ਰਿਹਾ ਹੈ। ਦਿੱਲੀ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਫਰੀ ਬਿਜਲੀ, ਪਾਣੀ ਅਤੇ ਸਿਹਤ  ਦੀ ਸੁਵਿਧਾ ਦਿੱਤੀ ਗਈ ਹੈ। ਜਦਕਿ ਪੰਜਾਬ ਨੂੰ ਰਵਾਇਤੀ ਸਿਆਸੀ ਪਾਰਟੀਆਂ ਨੇ ਲੁੱਟ-ਲੁੱਟ ਕੇ ਹਜਾਰਾਂ ਕਰੋੜ ਰੁਪਏ ਦਾ ਕਰਜਾਈ ਕਰ ਦਿੱਤਾ ਹੈ। ਕਾਰਪੋਰੇਸ਼ਨਾਂ ਦੇ ਘਾਟੇ ਵਿਚ ਜਾਣ ਦਾ ਕਾਰਨ ਵੀ ਭ੍ਰਿਸ਼ਟਾਚਾਰ ਹੈ ਜਿਸ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਨੂੰ ਕਾਰਪੋਰੇਸ਼ਨਾਂ ‘ਤੇ ਕਾਬਿਜ ਕਰਨਾ ਜਰੂਰੀ ਹੈ। ਚੀਮਾ ਨੇ ਕਿਹਾ ਕਿ ਸ਼ਹਿਰਾਂ ਦੇ ਸੈਂਕੜੇ ਮੁਹੱਲਿਆਂ ਦੀ ਸਫਾਈ ਸਿਰਫ ਦੋ ਜਾਂ ਢਾਈ ਦਰਜਨ ਸਫਾਈ ਸੇਵਕਾਂ ਦੇ ਜਿੰਮੇ ਹੋਣਾ ਕਾਫੀ ਨਹÄ ਹੈ। ਸਫਾਈ ਵਿਵਸਥਾ ਨੂੰ ਸੁਧਾਰਨ ਲਈ ਸੇਵਕਾਂ ਦੀ ਨਵÄ ਭਰਤੀ ਕੀਤੀ ਜਾਣੀ ਜਰੂਰੀ ਹੈ। ਲੋਕ ਫਗਵਾੜਾ ਵਿਚ ਇਸ ਵਾਰ ਆਮ ਆਦਮੀ ਪਾਰਟੀ ਦਾ ਮੇਅਰ ਬਨਾਉਣ ਤਾਂ ਜੋ ਸ਼ਹਿਰ ਦਾ ਲੋੜÄਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇ ਅਤੇ ਕਾਰਪੋਰੇਸ਼ਨ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਨਫੇ ਵਿਚ ਲਿਆਂਦਾ ਜਾ ਸਕੇ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਰਸ਼ ਸ਼ਰਮਾ ਅਤੇ ਰਣਜੀਤ ਕੌਰ ਦਾ ਹਰਪਾਲ ਸਿੰਘ ਚੀਮਾ ਵਲੋਂ ਸਿਰੋਪੇ ਪਾ ਕੇ ਪਾਰਟੀ ਵਿਚ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਬਖਸ਼ੀ ਸਹਿ ਸਕੱਤਰ ਦੋਆਬਾ ਜੋਨ, ਗੁਰਪਾਲ ਸਿੰਘ ਇੰਡੀਅਨ ਜਿਲ੍ਹਾ ਪ੍ਰਧਾਨ ਕਪੂਰਥਲਾ, ਨਿਰਮਲ ਸਿੰਘ ਜਿਲ੍ਹਾ ਸਕੱਤਰ ਕਪੂਰਥਲਾ, ਕੁਲਵਿੰਦਰ ਚਾਹਲ ਜਿਲ੍ਹਾ ਇਵੇਂਟ ਮੈਨੇਜਰ, ਮੈਡਮ ਲਲਿਤ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਤੋਂ ਇਲਾਵਾ ਸੁਸ਼ੀਲ ਸ਼ਰਮਾ, ਹਰਜਿੰਦਰ ਸਿੰਘ ਵਿਰਕ, ਜਿਲ੍ਹਾ ਚੋਣ ਕਮੇਟੀ ਮੈਂਬਰ ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਸੰਤੋਸ਼ ਕੁਮਾਰ ਗੋਗੀ, ਬਲਾਕ ਫਗਵਾੜਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਯਾਦਵਿੰਦਰ ਸਿੰਘ ਹੈਰੀ, ਤਵਿੰਦਰ ਰਾਮ, ਦੁਪਿੰਦਰ ਕੌਰ, ਸੀਨੀਅਰ ਆਗੂ ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਸਰਕਲ ਇੰਚਾਰਜ ਜਸਵੀਰ ਕੋਕਾ, ਗੁਰਪ੍ਰੀਤ ਸਿੰਘ, ਨਰੇਸ਼ ਸ਼ਰਮਾ, ਹਰਪਾਲ ਸਿੰਘ ਢਿੱਲੋਂ, ਸਰਬਜੀਤ ਸਿੰਘ ਲੁਬਾਣਾ, ਡਾ. ਜਤਿੰਦਰ ਪਰਹਾਰ, ਵਿਨੋਦ ਭਾਸਕਰ, ਵਿੱਕੀ, ਕੁਲਵੰਤ ਸਿੰਘ, ਐਡਵੋਕੇਟ ਰੋਹਿਤ ਸ਼ਰਮਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!