Latest news

ਫਗਵਾੜਾ ਵਿਚ 9 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਅਤੇ ਸੀਵਰੇਜ ਸਪਲਾਈ ਦਾ ਕੰਮ ਸ਼ੁਰੂ -ਮੇਅਰ ਅਰੁਣ ਖੋਸਲਾ ਨੇ ਵਾਰਡ ਨੰਬਰ 45 ਗਰੀਨ ਲੈਂਡ ਕਾਲੋਨੀ ਵਿਚ ਕੀਤਾ ਉਦਘਾਟਨ

ਫਗਵਾੜਾ 29 ਅਗਸਤ (ਸ਼ਰਨਜੀਤ ਸਿੰਘ ਸੋਨੀ) ਫਗਵਾੜਾ ਸ਼ਹਿਰ ਵਿਚ 9 ਕਰੋੜ ਰੁਪਏ ਦੀ ਲਾਗਤ ਵਾਟਰ ਅਤੇ ਸੀਵਰੇਜ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਜਿਸ ਦੇ ਤਹਿਤ ਵਾਰਡ ਨੰਬਰ 45 ਵਿਚ ਪੈਂਦੇ ਗਰੀਨ ਲੈਂਡ ਕਾਲੋਨੀ ਵਿਚ ਸ਼ੁਰੂ ਕਰਵਾਏ ਕੰਮ ਦਾ ਉਦਘਾਟਨ ਮੇਅਰ ਅਰੁਣ ਖੋਸਲਾ ਨੇ ਕੀਤਾ। ਖੋਸਲਾ ਨੇ ਕਿਹਾ ਕਿ ਇਹ ਕੰਮ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਮਿਲੀ ਗਰਾਂਟ ਜੋ ਕਾਂਗਰਸ ਸਰਕਾਰ ਨੇ ਵਾਪਸ ਮੰਗਵਾ ਲਈ ਸੀ,ਦੇ ਵਾਪਸ ਆਉਣ ਤੇ ਸ਼ੁਰੂ ਕਰਵਾਇਆ ਗਿਆ ਹੈ। ਖੋਸਲਾ ਨੇ ਕਿਹਾ ਕਿ ਕਾਂਗਰਸ ਨੇ ਫਗਵਾੜਾ ਦੇ ਵਿਕਾਸ ਲਈ ਕੋਈ ਨਵਾਂ ਪ੍ਰੋਜੈਕਟ ਯਾ ਗਰਾਂਟ ਨਹੀਂ ਦਿੱਤੀ ਹੈ। ਸਗੋਂ ਜੋ ਗਰਾਂਟ ਵਾਪਸ ਮੰਗਵਾਈ ਸੀ,ਉਹ ਵੀ ਪੂਰੀ ਵਾਪਸ ਨਹੀਂ ਕੀਤੀ ਗਈ,ਜਿਸ  ਕਰ ਕੇ ਫਗਵਾੜਾ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਜਦੋਂ ਕਿ ਕਾਂਗਰਸੀ ਨੇਤਾ ਉਨ੍ਹਾਂ ਨੂੰ ਪਾਣੀ ਪੀ ਪੀ ਕੇ ਕੋਸਦੇ ਰਹਿੰਦੇ ਹਨ। ਖੋਸਲਾ ਨੇ ਕਿਹਾ ਕਿ ਜੱਦੋ ਜੱਦੋ ਵੀ ਵਾਪਸ ਮੰਗਵਾਈ ਗਰਾਂਟ ਦੀ ਕੋਈ ਕਿਸ਼ਤ ਨਿਗਮ ਨੂੰ ਮਿਲੀ ਹੈ,ਉਦੋਂ ਉਦੋਂ ਹੀ ਸਾਰੇ ਵਾਰਡਾਂ ਦਾ ਕੰਮ ਬਿਨਾ ਕਿਸੇ ਵਿਤਕਰੇ ਦੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਦੇ ਹੋਣ ਨਾਲ ਵਾਰਡ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਸੀਵਰੇਜ ਦਾ ਕੰਮ ਪੂਰਾ ਹੁੰਦੇ ਹੀ ਛੇਤੀ ਹੀ ਸੜਕਾਂ ਤੇ ਨਿਰਮਾਣ ਅਤੇ ਰਿਪੇਅਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਖੋਸਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੀਤਾ ਕਰਾਇਆ ਕੁੱਝ ਵੀ ਨਹੀਂ,ਪਰ ਪੰਜਾਬ ਸਰਕਾਰ ਦੇ ਇੱਕ ਮੰਤਰੀ ਇਹ ਰੋਲਾ ਪਾ ਰਹੇ ਹਨ ਕਿ ਫਗਵਾੜਾ ਨਿਗਮ ਨੂੰ ਭੰਗ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਇਹ ਫ਼ੈਸਲਾ ਲਿਆ ਤਾਂ ਅਕਾਲੀ ਭਾਜਪਾ ਕੌਂਸਲਰਾਂ ਦੇ ਨਾਲ ਮਿਲ ਕੇ ਹਾਈਕੋਰਟ ਦੀ ਸ਼ਰਨ ਲੈਣਗੇ ਅਤੇ ਸਰਕਾਰ ਦੇ ਇਸ ਸਿਆਸੀ ਫ਼ੈਸਲੇ ਦੇ ਖ਼ਿਲਾਫ਼ ਸਟੇ ਆਰਡਰ ਲੈਣਗੇ। ਖੋਸਲਾ ਨੇ ਫਗਵਾੜਾ ਦੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨੇ ਤੇ ਲੈਂਦੋਂ ਹੋਏ ਕਿਹਾ ਕਿ ਉਦਘਾਟਨ ਲਈ ਜੇਬ ਵਿਚ ਕੈਂਚੀ ਰਿਬਨ ਲੈਂਦੇ ਕੇ ਘੁੰਮਣ ਵਾਲੇ ਸ.ਜੋਗਿੰਦਰ ਸਿੰਘ ਮਾਨ ਦੱਸਣ ਕਿ ਫਗਵਾੜਾ ਦੇ ਵਿਕਾਸ ਲਈ ਇੱਕ ਵੀ ਨਵਾਂ ਪੈਸਾ ਲੈ ਕੇ ਆਏ ਹਨ। ਕਾਂਗਰਸ ਸਰਕਾਰ ਨੇ ਦੋ ਸਾਲ ਦੇ ਰਾਜ ਵਿਚ ਸਿਵਾਏ ਲਾਰੇ ਅਤੇ ਧੋਖੇ ਦੇ ਕੁੱਝ ਨਹੀਂ ਕੀਤਾ। ਇਸ ਮੌਕੇ ਅਕਾਲੀ ਨੇਤਾ ਸੁਖਵਿੰਦਰ ਸਿੰਘ ਕੰਬੋਜ,ਗੁਰਪ੍ਰੀਤ ਸਿੰਘ ਘੱਗ,ਹਰਵਿੰਦਰ ਸਿੰਘ ਬਾਂਸਲ,ਸਾਧੂ ਰਾਮ,ਨਿਤਿਨ ਚੱਢਾ,ਸੁਰੇਸ਼ ਦੁੱਗਲ,ਸੁਰਜੀਤ ਦੁੱਗਲ (ਟੋਨੀ) ਗੌਰਵ ਦੁੱਗਲ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!