Latest news

ਫਗਵਾੜਾ ਵਿਖੇ ਦਿਵਿਆਂਗਜਨ ਲਈ ਲਗਾਇਆ ਵਿਸ਼ੇਸ਼ ਕੈਂਪ *ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਲਾਭਪਾਤਰੀਆਂ ਨੂੰ ਪ੍ਰਦਾਨ ਕੀਤੇ ਨਕਲੀ ਅੰਗ ਤੇ ਉਪਕਰਣ

ਫਗਵਾੜਾ, 3 ਮਾਰਚ :
(ਸ਼ਰਨਜੀਤ ਸਿੰਘ ਸੋਨੀ )
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਰਾਹੀਂ ਦਿਵਿਆਂਗਜਨ ਦੀ ਸਹੂਲਤ ਲਈ ਭਾਰਤ ਸਰਕਾਰ ਦੀ ‘ਅਡਿਪ’ ਸਕੀਮ ਅਧੀਨ ਦਿਵਿਆਂਗਜਨ ਨੂੰ ਨਕਲੀ ਅੰਗ ਤੇ ਉਪਕਰਣ ਮੁਹੱਈਆ ਕਰਵਾਉਣ ਲਈ ਅੱਜ ਸੀ. ਡੀ. ਪੀ. ਓ ਦਫ਼ਤਰ ਫਗਵਾੜਾ ਵਿਖੇ ਐਸ. ਡੀ. ਐਮ ਸ. ਜੈ ਇੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਲਾਭਪਾਤਰੀਆਂ ਨੂੰ ਨਕਲੀ ਅੰਗਾਂ ਅਤੇ ਸਹਾਇਤਾ ਉਪਕਰਨਾਂ ਦੀ ਵੰਡ ਕੀਤੀ। ਉਨਾਂ ਦੱਸਿਆ ਕਿ ਇਸ ਕੈਂਪ ਵਿਚ ਉਨਾਂ ਵਿਅਕਤੀਆਂ ਨੂੰ ਨਕਲੀ ਅੰਗ ਅਤੇ ਸਹਾਇਤਾ ਉਪਕਰਨ ਪ੍ਰਦਾਨ ਕੀਤੇ ਗਏ ਹਨ, ਜਿਨਾਂ ਨੇ ਪਹਿਲਾਂ ਲੱਗੇ ਕੈਂਪ ਦੌਰਾਨ ਆਪਣੇ ਨਾਪ ਦਿੱਤੇ ਸਨ। ਉਨਾਂ ਦੱਸਿਆ ਕਿ ਅਜਿਹੇ ਕੈਂਪਾਂ ਦਾ ਮਕਸਦ ਦਿਵਿਆਂਗਜਨ, ਜਿਹੜੇ ਕਿ ਕਿਸੇ ਕਾਰਨ ਮੁਢਲੀ ਧਾਰਾ ਤੋਂ ਪਿਛੜ ਗਏ ਹਨ, ਨੂੰ ਸਹਾਇਤਾ ਉਪਕਰਨ ਲਗਾ ਕੇ ਮੁਢਲੀ ਧਾਰਾ ਨਾਲ ਜੋੜਨਾ ਹੈ। ਇਸ ਦੌਰਾਨ ਉਨਾਂ ਸਰਕਾਰ ਵੱਲੋਂ ਲਾਭਪਾਤਰੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੀ. ਡੀ. ਪੀ. ਓ ਸ੍ਰੀਮਤੀ ਸੁਸ਼ੀਲ ਲਤਾ ਤੋਂ ਇਲਾਵਾ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!