Latest

ਫਗਵਾੜਾ ਵਿਖੇ ਤਾਇਨਾਤ ਫਲਾਇੰਗ ਸਕੂਐਡ ਟੀਮ ਵੱਲੋਂ ਵਾਹਨ ਵਿਚੋਂ 17 ਲੱਖ 34 ਹਜ਼ਾਰ ਰੁਪਏ ਦੀ ਰਾਸ਼ੀ ਜ਼ਬਤ **

ਫਗਵਾੜਾ, 11 ਅਪ੍ਰੈਲ 
( ਸ਼ਰਨਜੀਤ ਸਿੰਘ ਸੋਨੀ ) 
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਵਿਸ਼ੇਸ਼ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਅਤੇ ਵੀਡੀਓ ਵਿਊਇੰਗ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਹੜੀਆਂ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਅਤੇ ਪੈਸੇ, ਸ਼ਰਾਬ ਜਾਂ ਹੋਰਨਾਂ ਵਸਤਾਂ ਦੇ ਨਾਜਾਇਜ਼ ਪ੍ਰਵਾਹ ‘ਤੇ ਬਾਜ਼ ਨਜ਼ਰ ਰੱਖ ਰਹੀਆਂ ਹਨ। ਇਸੇ ਤਹਿਤ ਫਗਵਾੜਾ ਵਿਖੇ ਤਾਇਨਾਤ ਫਲਾਇੰਗ ਸਕੂਐਡ ਟੀਮ ਵੱਲੋਂ ਅੱਜ ਫਗਵਾੜਾ-ਚੰਡੀਗੜ ਬਾਈਪਾਸ ‘ਤੇ ਇਕ ਸ਼ੱਕੀ ਨਜ਼ਰ ਆ ਰਹੇ ਵਾਹਨ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ 17,34,000 ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ।

ਟੀਮ ਵੱਲੋਂ ਪੁੱਛਗਿੱਛ ਦੌਰਾਨ ਵਾਹਨ ਚਾਲਕ ਉਪਰੋਕਤ ਰਕਮ ਦੇ ਸਰੋਤ ਬਾਰੇ ਕੋਈ ਵੀ ਸਪੱਸ਼ਟੀਕਰਨ ਨਹੀਂ ਦੇ ਸਕਿਆ। ਇਹ ਰਕਮ 10 ਲੱਖ ਰੁਪਏ ਤੋਂ ਵੱਧ ਹੋਣ ਕਾਰਨ ਮਾਮਲਾ ਆਮਦਨ ਕਰ ਵਿਭਾਗ ਕੋਲ ਰੈਫਰ ਕਰਦਿਆਂ ਇਸ ਸਬੰਧੀ ਡੀ. ਆਈ. ਟੀ. ਸੀ ਅਤੇ ਕਪੂਰਥਲਾ ਜ਼ਿਲੇ ਦੇ ਨੋਡਲ ਅਫ਼ਸਰ ਸ੍ਰੀ ਮਾਨਿਕਸ਼ਾਹ ਕਪੂਰ ਨੂੰ ਸੂਚਿਤ ਕੀਤਾ ਗਿਆ, ਜਿਨਾਂ ਨੇ ਇਨਕਮ ਟੈਕਸ ਅਫ਼ਸਰ ਜਲੰਧਰ ਸ੍ਰੀ ਅਸ਼ਵਨੀ ਕੁਮਾਰ ਨੂੰ ਮੌਕੇ ‘ਤੇ ਭੇਜ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਥਾਣਾ ਸਦਰ ਫਗਵਾੜਾ ਵਿਖੇ ਡੀ. ਡੀ. ਆਰ ਦਰਜ ਕਰਵਾਈ ਗਈ ਹੈ ਅਤੇ ਹੁਣ ਇਹ ਮਾਮਲਾ ਆਮਦਨ ਕਰ ਵਿਭਾਗ ਦੀ ਜਾਂਚ ਅਧੀਨ ਹੈ।

Leave a Reply

Your email address will not be published. Required fields are marked *

error: Content is protected !!