Latest news

ਫਗਵਾੜਾ ਦੇ ਸਾਰੇ ਵਾਰਡਾਂ ਵਿਚ ਵਿਕਾਸ ਦੇ ਕੰਮ ਸ਼ੁਰੂ, ਥੋੜੇ ਦਿਨਾਂ ਵਿਚ ਹੀ ਸ਼ਹਿਰ ਦੀ ਦਸ਼ਾ ਦਿਸ਼ਾ ਬਦਲ ਜਾਵੇਗੀ-ਬਲਵਿੰਦਰ ਧਾਲੀਵਾਲ -ਵਾਰਡ ਨੰਬਰ 15 ਵਿਚ 18 ਲੱਖ ਰੁਪਏ ਨਾਲ ਸੜਕਾਂ ਨਾਲੀਆਂ ਦਾ ਕੰਮ ਸ਼ੁਰੂ,ਧਾਲੀਵਾਲ ਨੇ ਕੀਤਾ ਉਦਘਾਟਨ -ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆਂ ਨੇ ਕੀਤਾ ਵਿਧਾਇਕ ਧਾਲੀਵਾਲ ਦਾ ਧੰਨਵਾਦ

ਫਗਵਾੜਾ 5 ਜਨਵਰੀ 
ਫਗਵਾੜਾ ਸ਼ਹਿਰ ਨਿਰੰਤਰ ਤੱਰਕੀ ਦਾ ਰਾਹਾਂ ਤੇ ਪੁਲਾਂਘਾਂ ਪੁੱਟਦਾ ਨਜ਼ਰ ਆ ਰਿਹਾ ਹੈ। ਜਿੱਧਰ ਦੇਖੋ ਵਿਕਾਸ ਹੀ ਵਿਕਾਸ ਹੁੰਦਾ ਨਜ਼ਰ ਰਿਹਾ ਹੈ। ਵਿਕਾਸ ਦੇ ਮਸੀਹਾ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਯੋਗ ਅਗਵਾਈ ਵਿਚ ਫਗਵਾੜਾ ਹਲਕੇ ਤੇ ਕਰੋੜਾ ਰੁਪਏ ਦੀ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਲੜੀ ਵਿਚ ਸ.ਧਾਲੀਵਾਲ ਨੇ ਵਾਰਡ ਨੰਬਰ 15 ਵਿਚ  18 ਲੱਖ ਦੇ ਸੜਕਾਂ ਨਾਲੀਆਂ ਦੇ ਕੰਮ ਸ਼ੁਰੂ ਕਰਨ ਦਾ ਉਦਘਾਟਨ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆਂ ਅਤੇ ਬੀਬੀ ਪਰਮਜੀਤ ਕੌਰ ਵਾਲੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾ 15 ਲੱਖ ਰੁਪਏ ਦੀ ਲਾਗਤ ਨਾਲ ਤੰਬਾਕੂ ਕੁੱਟਾਂ ਮੁਹੱਲਾ,ਬੇਦੀਆਂ ਮੁਹੱਲਾ,ਆਰ.ਐਸ.ਮਾਡਲ ਸਕੂਲ ਵਾਲੀ ਗਲੀ, ਮੇਨ ਸੜਕ ਅਤੇ ਖੇੜਾ ਮਸਜਿਦ ਵਾਲੀਆਂ ਗਲੀਆਂ ਬਣਵਾਈਆਂ ਜਾ ਚੁੱਕੀਆਂ ਹਨ। ਸ.ਧਾਲੀਵਾਲ ਨੇ ਉਦਘਾਟਨ ਤੋਂ ਬਾਅਦ ਕਿਹਾ ਕਿ ਫਗਵਾੜਾ ਦੇ ਹਰੇਕ ਵਾਰਡ ਵਿਚ ਬਿਨਾ ਕਿਸੇ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰ ਦੀ ਸੜਕਾਂ ਸੀਵਰੇਜ, ਸੜਕਾਂ ਅਤੇ ਪੀਣ ਵਾਲੇ ਪਾਣੀ ਦੀ ਲਾਈਨਾਂ ਤੇ 50 ਕਰੋੜ ਰੁਪਏ ਤੋਂ ਉੱਤੇ ਖ਼ਰਚ ਕੀਤੇ ਗਏ ਹਨ। ਫਗਵਾੜਾ ਨਗਰ ਨਿਗਮ ਬਣਾਉਣ ਸਮੇਂ ਜਿਹੜੇ ਇਲਾਕੇ ਸ਼ਹਿਰੀ ਹੱਦ ਵਿਚ ਸ਼ਾਮਲ ਕੀਤੇ ਗਏ ਸਨ ਦੀ ਹਾਲਤ ਵੀ ਬੇਹੱਦ ਖਸਤਾ ਸੀ ਤੋ ਲੋਕ ਨਰਕ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਕਾਂਗਰਸ ਰਾਜ ਦੌਰਾਨ ਇਨਾਂ ਇਲਾਕਿਆਂ ਵਿਚ  ਵਿਕਾਸ ਦੇ ਕੰਮ ਜਾਰੀ ਹਨ। ਧਾਲੀਵਾਲ ਨੇ ਕਿਹਾ ਕਿ ਥੋੜੇ ਹੀ ਦਿਨਾਂ ਵਿਚ ਸ਼ਹਿਰ ਦਾ ਦਸ਼ਾ ਦਿਸ਼ਾ ਬਦਲ ਜਾਏਗੀ ਅਤੇ ਫਗਵਾੜਾ ਨਵੇਂ ਰੂਪ ਵਿਚ ਨਜ਼ਰ ਆਵੇਗਾ। ਇਸ ਮੌਕੇ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆਂ ਨੇ ਖੇਤਰ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਲਈ ਵਿਧਾਇਕ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਡੇ ਇਲਾਕੇ ਵਿਚ ਲੱਖਾ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਧਾਲੀਵਾਲ ਸਾਹਿਬ ਦੀ ਅਗਵਾਈ ਵਿਚ 450 ਲੋਕਾਂ ਦੇ ਨੀਲੇ ਕਾਰਡ ਬਣਵਾਏ ਗਏ ਹਨ, 300 ਪੈਨਸ਼ਨਾਂ ਲਗਵਾਈਆਂ ਗਈਆਂ ਹਨ ਅਤੇ 1150 ਕਾਰਡ ਸਰਬਤ ਬੀਮਾ ਯੋਜਨਾ ਤਹਿਤ ਬਣਾਏ ਗਏ ਹਨ। ਉਨਾਂ ਕਿਹਾ ਕਿ ਇਲਾਕੇ ਦਾ ਕੋਈ ਵੀ ਆਦਮੀ ਆਪਣੀ ਕੋਈ ਮੁਸ਼ਕਲ ਲੈ ਕੇ ਉਨਾਂ ਦੇ ਦਫ਼ਤਰ ਵਿਚ ਆ ਸਕਦਾ ਹੈ। ਵਿਕਾਸ ਕੰਮਾਂ ਦਾ ਸ.ਧਾਲੀਵਾਲ ਦੇ ਨਾਲ ਬੀਬੀ ਸੁਰਿੰਦਰ ਕੌਰ ਅਤੇ ਬੀਬੀ ਤਰਸੇਮ ਰਾਣੀ ਉੱਪਲ਼ ਨੇ ਰਿਬਨ ਕੱਟਿਆ ਅਤੇ ਪਰਮਜੀਤ ਕੌਰ ਵਾਲੀਆ ਨੂੰ ਅਸ਼ੀਰਵਾਦ ਦਿੱਤਾ । ਸਮਾਜ ਸੇਵੀ ਬਿੱਲਾ ਪ੍ਰਭਾਕਰ ਨੇ ਨਾਰੀਅਲ ਤੋੜ ਕੇ ਕੰਮ ਸ਼ੁਰੂ ਕਰਵਾਇਆ ਗਿਆ । ਇਸ ਮੌਕੇ ਤੇ ਬਿੱਲਾ ਵਾਲੀਆ, ਹਰਬੰਸ ਲਾਲ,  ਨਰਿੰਦਰ ਸਾਹਨੀ, ਜੱਜੀ ਵਾਲੀਆ, ਨਿਰਮਲ ਸਿੰਘ ਉੱਪਲ਼, ਰਾਕੇਸ਼ ਕਰਵਲ,ਕਮਲ ਕਿਸ਼ੋਰ, ਗਿਧੀ ਸ਼ਰਮਾ, ਗੋਲਡੀ ਬਸਰਾ, ਰਾਜੀਵ ਕੁਮਾਰ ਘੁੱਗਾ ,ਜਤਿੰਦਰ ਭਾਰਦਵਾਜ, ਅੰਕੁਸ਼ ਪ੍ਰਭਾਕਰ, ਮੁਹੰਮਦ ਅਲਾਦੀਨ, ਸੰਜੀਵ ਗੁਪਤਾ,ਵਿਪਨ ਘਈ, ਪਰਸ਼ੋਤਮ ਲਾਲ, ਪਾਰਸ ਕਲੂਚਾ, ਮਨਜੀਤ ਕੌਰ ਵਾਲੀਆ,ਹਰਜਿੰਦਰ ਕੌਰ, ਕੁਲਵੰਤ ਕੋਰ, ਡਿੰਪੀ ਛਤਵਾਲ, ਰਮਾ ਕਾਲੀਆ, ਕਮਲ ਤਲਵਾੜ, ਰਾਕੇਸ਼ ਰਾਣੀ ਪ੍ਰਭਾਕਰ, ਸੀਮਾਂ ਵਧਵਾ, ਰਜਨੀ ਬਸਰਾ, ਮੀਨਾ ਰਾਣੀ  ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!