ਫਗਵਾੜਾ ਦੇ ਪੁਰਾਣਾ ਸਤਨਾਮਪੁਰਾ ਇਲਾਕੇ ਵਿਖੇ ਬਣਾਏ ਲੋਕਾਂ ਦੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਕਾਰਡ
ਫਗਵਾੜਾ,21 ਫਰਵਰੀ
ਫਗਵਾੜਾ ਵਿਖੇ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਵਾਰਡਾ ਦੇ ਲੋਕਾ ਦੇ ਕਾਰਡ ਬਣਾਉਣ ਦਾ ਸਿਲਸਿਲਾ ਜਾਰੀ ਹੈ ਐਤਵਾਰ ਨੂੰ ਵਾਰਡ ਨੰਬਰ 42 ਅਧੀਨ ਆਉਂਦੇ ਇਲਾਕੇ ਪੁਰਾਣਾ ਸਤਨਾਮਪੁਰਾ ਵਿੱਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਪਵਿੱਤਰ ਸਿੰਘ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ। ਸ੍ਰ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਰਜਿਸਟਡ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਹੁੰਦਾ ਹੈ ਜੋ ਰਾਜ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਮੁਹੱਈਆ ਕਰਵਾਇਆ ਜਾਦਾ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੰਪਨੀ ਦੇ ਨੁਮਾਇੰਦੇ ਮਹਿਜ 30 ਰੁਪਏ ਫੀਸ ਲੈਕੇ ਇਹ ਸਿਹਤ ਬੀਮਾ ਕਾਰਡ ਬਣਾਉਣ ਦੀ ਸੁਵਿਧਾ ਉਪਲੱਬਧ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਸੀ ਐਸ.ਸੀ. ਗਵਰਨਰਸ ਸਰਵਿਸ ਇੰਡੀਆ ਲਿਮਟਿਡ ਦੇ ਨੁਮਾਇੰਦੇ ਕੁਲਵਿੰਦਰ ਸਿੰਘ ਵਰਕੀ ਵਲੋਂ 20 ਦੇ ਕਰੀਬ ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਬਣਾਏ ਗਏ ਸ੍ਰ ਪਵਿੱਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਲੋਕਾ ਨੂੰ ਐਮਰਜੇਸੀ ਕੇਸਾ ਚ ਕਾਫੀ ਲਾਭ ਮਿਲੇਗਾ ਉਨ੍ਹਾਂ ਕਿਹਾ ਕਿ ਪੁਰਾਣਾ ਸਤਨਾਮਪੁਰਾ ਵਿੱਖੇ ਜ਼ਿਆਦਾਤਰ ਲੋਕ ਮਜ਼ਦੂਰੀ ਦਿਹਾੜੀ ਕਰਦੇ ਹਨ ਤੇ ਗੰਭੀਰ ਬਿਮਾਰ ਹੋਣ ਤੇ ਉਨ੍ਹਾਂ ਨੂੰ ੲਿਲਾਜ ਲਈ ਬੜੀ ਮੁਸ਼ਕਲ ਪੈਦਾ ਹੋ ਜਾਂਦੀ ਹੈ ਜਿਸ ਨੂੰ ਵੇਖਦੇ ਹੋਏ ਇਹ ਕੈਂਪ ਲਗਾਇਆ ਗਿਆ ਹੈ ਹੁਣ ਕੋਈ ਵੀ ਮਰੀਜ਼ ਬਿਨਾ ਇਲਾਜ ਤੋਂ ਅਪਣੀ ਜਾਨ ਨਹੀ ਗਵਾਏਗਾ ਤੇ ਹਰੇਕ ਮਰੀਜ਼ ਦਾ ਇਲਾਜ ਸਰਕਾਰ ਵਲੋਂ ਜਾਰੀ ਆਯੂਸ਼ਮਾਨ ਕਾਰਡ ਰਾਹੀ ਹੋ ਸਕੇਗਾ। ਇਸ ਮੌਕੇ ਰਤਨ ਲਾਲ ਬੱਬੀ , ਜਸਵੀਰ ਸਿੰਘ ਬਿੱਟੂ , ਗੁਰਦੀਪ ਸਿੰਘ ਦੀਪਾ , ਅਸ਼ਵਨੀ ਕੁਮਾਰ , ਵਿਨੋਦ ਕੁਮਾਰ , ਮਨਪ੍ਰੀਤ ਸਿੰਘ , ਪੰਚ , ਬਲਵੀਰ ਸਿੰਘ ਬੀਰਾ ਦਲਵੀਰ ਸਿੰਘ , ਰਾਜੂ ਪੋਪ ਟੈਲਰ , ਰਾਮ ਮੂਰਤੀ , ਬਲਵੰਤ ਸਿੰਘ , ਸੁਖਵਿੰਦਰ ਸਿੰਘ ਜੋਹਲ , ਨਰਿੰਦਰਪਾਲ ਸਿੰਘ ਮਾਹੀ , ਬਬਲਾ ਆਦਿ ਮੌਜੂਦ ਸਨ