Latest

ਫਗਵਾੜਾ ਦੇ ਪਲਾਹੀ ਗੇਟ ਦੇ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ। ਪ੍ਰਸ਼ਾਸ਼ਨ ਵਲੋਂ ਇਲਾਕਾ ਕੀਤਾ ਗਿਆ ਸੀਲ

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਫਗਵਾੜਾ ਦੇ ਸ਼ਖਸ ਨੇ ਲੁਧਿਆਣਾ ਦੇ DMC ‘ਚ ਦਮ ਤੋੜ ਦਿੱਤਾ ਹੈ। ਇਹ ਸ਼ਖਸ ਕਾਫੀ ਸਮੇਂ ਤੋਂ ਹਸਪਤਾਲ ‘ਚ ਭਰਤੀ ਸੀ । ਅੱਜ ਹੀ ਪੀੜਤ ਦੀ ਪੌਜ਼ੀਟਿਵ ਰਿਪੋਰਟ ਆਈ ਸੀ। ਇਹ ਵਿਅਕਤੀ ਫਗਵਾੜਾ ਦੇ ਪਲਾਹੀ ਗੇਟ ਦਾ ਰਹਿਣ ਵਾਲਾ ਸੀ। ਪ੍ਰਸ਼ਾਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।ਮ੍ਰਿਤਕ ਦੀ ਪਛਾਣ ਫਗਵਾੜਾ ਦੇ ਪਲਾਹੀ ਗੇਟ ਨਿਵਾਸੀ ਨਿਰੰਜਣ ਦਾਸ (65) ਸਾਲ ਵਜੋਂ ਹੋਈ ਹੈ। ਇਸ ਬਜੁਰਗ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਚੱਲ ਰਿਹਾ ਸੀ।

Leave a Reply

Your email address will not be published. Required fields are marked *

error: Content is protected !!