Latest news

ਫਗਵਾੜਾ ਦੇ ਕਰਨਦੀਪ ਸਿੰਘ ਤੇਜੀ ਨੇ ਰਸ਼ੀਆ ‘ਚ ਹੋਈ ਡਾਂਸ ਚੈਂਪੀਅਨਸ਼ਿਪ ‘ਚ ਜਿੱਤਿਆ ਟੋਪ-4 ਅਵਾਰਡ * ਹਾਲੈਂਡ ‘ਚ ਹੋਣ ਵਾਲੀ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

ਫਗਵਾੜਾ 30 ਜੁਲਾਈ
( ਸ਼ਰਨਜੀਤ ਸਿੰਘ ਸੋਨੀ   )
ਪੰਜਾਬੀ ਆਪਣੀ ਸਿਦਕ ਦਿਲੀ, ਮਿਲਾਪੜੇ ਸੁਭਾਅ ਅਤੇ ਮਿਹਨਤੀ ਹੋਣ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ ਪਰ ਆਪਣੀ ਅਲੱਗ ਪਹਿਚਾਣ ਬਣਾ ਲੈਂਦੇ ਹਨ। ਉਹਨਾਂ ਵਿਚੋਂ ਇਕ ਚਮਕਦਾ ਸਿਤਾਰਾ ਹੈ ਕਰਨਦੀਪ ਸਿੰਘ ਜਿਸਨੇ ਰਸ਼ੀਆ ਵਿਚ ਹੋਈ 11ਵੀਂ ਹਿਪ ਹੋਪ ਇੰਟਰਨੈਸ਼ਨਲ ਵਰਲਡ ਚੈਂਪੀਅਨ ਸਮਰ 2019 ਵਿਚ ਟੋਪ 4 ਅਵਾਰਡ ਹਾਸਲ ਕਰਕੇ ਜਿੱਥੇ ਆਪਣੇ ਸ਼ਹਿਰ ਫਗਵਾੜਾ ਦਾ ਨਾਮ ਰੌਸ਼ਨ ਕੀਤਾ ਤਉੱਥੇ ਹੀ ਦੇਸ਼ ਦਾ ਮਾਣ ਵੀ ਵਧਾਇਆ ਹੈ। ਅੱਜ ਇੱਥੇ ਪਿਤਾ ਵਿਜੇਪਾਲ ਸਿੰਘ ਤੇਜੀ ਦੀ ਮੌਜੂਦਗੀ ਵਿਚ ਗੱਲਬਾਤ ਕਰਦਿਆਂ ਕਰਨਦੀਪ ਸਿੰਘ ਨੇ ਦੱਸਿਆ ਕਿ ਇਹ ਇਕ ਡਾਂਸ ਪ੍ਰਤਿਯੋਗਿਤਾ ਸੀ। ਇਸ ਮੌਕੇ ਕਨਕ ਡਾਂਸ ਐਂਡ ਫਿਟਨੈਸ ਦੀ ਮੈਨੇਜਰ ਮਿਸ ਕਨਕ ਨੇ ਦੱਸਿਆ ਕਿ ਟਾਪ-4 ਵਿਚ ਆਉਣ ਤੋਂ ਬਾਅਦ ਹੁਣ ਕਰਨਦੀਪ ਸਿੰਘ ਨੇ 9, 10 ਅਤੇ 11 ਅਗਸਤ ਨੂੰ ਹਾਲੈਂਡ ਵਿਖੇ ਹੋਣ ਵਾਲੀ (ਦਿ ਨਿਟੋਰੀਐਸ ਆਈ.ਬੀ.ਈ.) ਹਿਪ ਟੋਪ ਵਰਲਡ ਚੈਂਪੀਅਨਸ਼ਿਪ ਡਾਂਸ ਕੰਟੈਸਟ ਵਿਚ ਥਾਂ ਬਣਾਈ ਹੈ ਜਿੱਥੇ ਇਕ ਵਾਰ ਫਿਰ ਉਹ ਆਪਣੀ ਡਾਂਸ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਟਾਪ ਪੋਜੀਸ਼ਨ ਹਾਸਲ ਕਰੇਗਾ।

Leave a Reply

Your email address will not be published. Required fields are marked *

error: Content is protected !!