Latest

ਫਗਵਾੜਾ ਜੀ ਟੀ ਰੋਡ ਦਾ ਪੁਲ ਫਰਵਰੀ ਤੱਕ ਤਿਆਰ ਹੋ ਜਾਵੇਗਾ-ਖੋਸਲਾ -ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਯਤਨਾਂ ਸਦਕਾ ਜ਼ਿਲ੍ਹਾ ਵਿਚ ਵਿਕਾਸ ਕੰਮਾਂ ਵਿਚ ਆਈ ਤੇਜ਼ੀ

ਫਗਵਾੜਾ 29 ਨਵੰਬਰ
( ਸ਼ਰਨਜੀਤ ਸਿੰਘ ਸੋਨੀ )
ਫਗਵਾੜਾ ਦੇ ਜੀ ਟੀ ਰੋਡ ਤੇ ਬਣਨ ਵਾਲੇ ਪੁਲ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹ ਪੁਲ ਅਗਲੇ ਸਾਲ ਫਰਵਰੀ ਤੱਕ ਪੁਰਾ ਹੋ ਜਾਵੇਗਾ। ਇਸ ਗੱਲ ਦੀ ਜਾਣਕਾਰੀ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ   ਪੁਲ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਤੋ ਬਾਅਦ ਦਿੱਤੀ। ਉਨ੍ਹਾਂ ਦੇ ਨਾਲ ਭਾਜਪਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ,ਕੌਂਸਲਰ ਸਤਨਾਮ ਸਿੰਘ ਅਰਸ਼ੀ,ਮਹਿੰਦਰ ਥਾਪਰ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ 117.70 ਕਰੋੜ ਰੁਪਏ ਦੀ ਲਾਗਤ ਨਾਲ ਪਿਛਲੇ ਸਾਲ ਇਸ ਪੁਲ ਦਾ ਕੰਮ ਸ਼ੁਰੂ ਕੀਤਾ ਸੀ। ਜਿਸ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਖੋਸਲਾ ਨੇ ਦੱਸਿਆ ਕਿ ਪੁਲ ਬਣਨ ਨਾਲ ਲੋਕਾਂ ਨੂੰ ਟ੍ਰੇੈਫਿਕ ਮੁਸ਼ਕਲਾਂ ਤੋ ਕਾਫ਼ੀ ਰਾਹਤ ਮਿਲੇਗੀ ਅਤੇ ਭਾਰੀ  ਵਾਹਨਾਂ ਦੀ ਸ਼ਹਿਰ ਵਿਚ ਆਵਾਜਾਈ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲ ਦਾ ਕੰਮ ਪੁਰਾ ਹੋਣ ਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਇਸਦਾ ਉਦਘਾਟਨ ਕਰਨਗੇ ਅਤੇ ਹੋਰ ਕੇਂਦਰੀ ਮੰਤਰੀ ਵਿਚ ਪੁੱਜਣਗੇ।
                         ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਜੋ 8 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦੀ ਮਨਜ਼ੂਰੀ ਦਿਵਾਈ ਸੀ,ਇਹ ਕੰਮ ਵੀ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਜਿਸਤੋਂ ਬਾਅਦ ਫਗਵਾੜਾ ਦੇ ਸਟੇਸ਼ਨ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਟੇਸ਼ਨ ਬਣ ਜਾਵੇਗਾ। ਨਾਲ ਹੀ ਫਗਵਾੜਾ ਹੁਸ਼ਿਆਰਪੁਰ ਨੂੰ ਡਬਲ ਕੀਤੇ ਜਾਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਮਾਤਾ ਚਿੰਤਪੁਰਨੀ ਅਤੇ ਹੋਰ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਸ਼ਰਧਾਲੂਆ ਨੂੰ ਇਸ ਦਾ ਲਾਭ ਮਿਲੇਗਾ। ਜਿਸ ਦੇ ਲਈ ਉਨ੍ਹਾਂ ਸ਼੍ਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ। ਖੋਸਲਾ ਨੇ ਦੱਸਿਆ ਕਿ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਕਪੂਰਥਲਾ ਵਿਚ ਮੈਡੀਕਲ ਕਾਲਜ ਦੀ ਮਨਜ਼ੂਰੀ ਦਿੱਤੀ ਹੈ। ਜਿਸ ਨਾਲ ਦੋਆਬਾ ਵਿਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਇੱਕ ਕ੍ਰਾਂਤੀ ਆਵੇਗੀ ਅਤੇ ਮੈਡੀਕਲ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ।

Leave a Reply

Your email address will not be published. Required fields are marked *

error: Content is protected !!