Latest

ਫਗਵਾੜਾ ਜਿਮਨੀ ਚੌਣ ਲਈ ਉਮੀਦਵਾਰੀ ਬਾਰੇ ਕੈਬਿਨੇਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ * ਸਮੂਹ ਵਰਕਰਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਟਿਕਟ ਦੇਣ ਦੀ ਕੀਤੀ ਵਕਾਲਤ

ਫਗਵਾੜਾ 18 ਅਗਸਤ
( ਸ਼ਰਨਜੀਤ ਸਿੰਘ ਸੋਨੀ   ) 

ਕਾਂਗਰਸ ਹਾਈਕਮਾਂਡ ਵਲੋਂ ਫਗਵਾੜਾ ਜਿਮਨੀ ਚੋਣ ਨੂੰ ਲੈ ਕੇ ਨਿਯੁਕਤ ਕੀਤੇ ਆਬਜਰਵਰ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਅੱਜ ਫਗਵਾੜਾ ਦੇ ਰੈਸਟ ਹਾਉਸ ਵਿਖੇ ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਸਮੇਤ ਸ਼ਹਿਰ ਦੇ ਹੋਰ ਸੀਨੀਅਰ ਕਾਂਗਰਸੀ ਵਰਕਰਾਂ, ਪਿੰਡਾਂ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਤੋਂ ਇਲਾਵਾ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਸੰਭਾਵਿਤ ਉਮੀਦਵਾਰੀ ਵਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿਚ ਜੋਗਿੰਦਰ ਸਿੰਘ ਮਾਨ ਵੀ ਮੌਜੂਦ ਸਨ। ਸੰਜੀਵ ਬੁੱਗਾ, ਦਲਜੀਤ ਰਾਜੂ ਸਮੇਤ ਮੀਟਿੰਗ ਵਿਚ ਹਾਜਰ ਸਮੂਹ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਇਕ ਆਵਾਜ ਵਿਚ ਸ਼ਾਮ ਸੁੰਦਰ ਅਰੋੜਾ ਨੂੰ ਦੱਸਿਆ ਕਿ ਜੋਗਿੰਦਰ ਸਿੰਘ ਮਾਨ ਫਗਵਾੜਾ ਦੇ ਲੋਕਾਂ ਦੇ ਦਿਲਾਂ ਦੀ ਧੜਕਨ ਹਨ। ਉਹਨਾਂ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਾ ਤਾਂ ਕਾਂਗਰਸ ਪਾਰਟੀ ਵਿਚ ਅਤੇ ਨਾ ਹੀ ਕਿਸੇ ਵਿਰੋਧੀ ਧਿਰ ਵਿਚ ਖੜਾ ਹੋਣ ਦੇ ਯੋਗ ਹੈ। ਇਸ ਲਈ ਉਹ ਸਾਰੇ ਚਾਹੁੰਦੇ ਹਨ ਕਿ ਫਗਵਾੜਾ ਸੀਟ ਤੇ ਜੋਗਿੰਦਰ ਸਿੰਘ ਮਾਨ ਨੂੰ ਹੀ ਉਮੀਦਵਾਰ ਬਣਾਇਆ ਜਾਵੇ ਤਾਂ ਜੋ ਸਮੂਹ ਕਾਂਗਰਸੀ ਵਰਕਰ ਇਕਜੁੱਟ ਹੋ ਕੇ ਉਹਨਾਂ ਦੀ ਸ਼ਾਨਦਾਰ ਜਿੱਤ ਲਈ ਹੁਣ ਤੋਂ ਹੀ ਮਿਹਨਤ ਸ਼ੁਰੂ ਕਰਨ। ਜੋਗਿੰਦਰ ਸਿੰਘ ਮਾਨ ਨੇ ਵੀ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਬਣਕੇ ਪਿਛਲੇ ਕਰੀਬ 30/35 ਸਾਲ ਤੋਂ ਫਗਵਾੜਾ ਵਾਸੀਆਂ ਦੀ ਸੇਵਾ ਕਰ ਰਹੇ ਹਨ। ਹਲਕੇ ਦੇ ਸਾਰੇ ਵਰਗਾਂ ਦਾ ਉਹ ਸਤਿਕਾਰ ਕਰਦੇ ਹਨ ਅਤੇ ਹਰ ਵਰਗ ਦੇ ਲੋਕਾਂ ਨੇ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ ਹੈ। ਜੇਕਰ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਇਸ ਸੀਟ ਨੂੰ ਯਕੀਨੀ ਤੌਰ ਤੇ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ ਅਤੇ ਇੱਥੋਂ ਦੇ ਲੋਕਾਂ ਦੀ ਹੋਰ ਵੀ ਤਨਦੇਹੀ ਨਾਲ ਸੇਵਾ ਕਰਨਗੇ। ਮੀਟਿੰਗ ਵਿਚ ਇਸ ਮੋਕੇ ਸੂਬਾ ਸਕੱਤਰ ਅਵਤਾਰ ਸਿੰਘ ਪੰਡਵਾ, ਕੌਂਸਲਰ ਦਰਸ਼ਨ ਲਾਲ ਧਰਮਸੋਤ, ਬੰਟੀ ਵਾਲੀਆ, ਯੂਥ ਪ੍ਰਧਾਨ ਸੌਰਵ ਖੁੱਲਰ, ਹਰਜੀ ਮਾਨ, ਗੁਰਜੀਤ ਪਾਲ ਵਾਲੀਆ, ਵਿੱਕੀ ਰਾਣੀਪੁਰ, ਕ੍ਰਿਸ਼ਨ ਕੁਮਾਰ ਹੀਰੋ, ਰਾਮ ਕੁਮਾਰ ਚੱਢਾ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਸਰਪੰਚ ਨਿੱਕਾ ਹਰਦਾਸਪੁਰ, ਬਲਾਕ ਸੰਮਤੀ ਮੈਂਬਰ, ਦੇਸਰਾਜ ਝਮਟ, ਅਰਵਿੰਦਰ ਕੌਰ, ਗੁਰਦਿਆਲ ਸਿੰਘ, ਸੁੱਚਾ ਰਾਮ, ਸਤਨਾਮ ਸਿੰਘ, ਅਮਰਜੀਤ ਨੰਗਲ, ਜਸਵੰਤ ਸਿੰਘ ਨੀਟਾ, ਰੇਸ਼ਮ ਕੌਰ, ਪਵਨ ਸੋਨੂੰ, ਵਿਜੇ ਕੁਮਾਰ, ਜੋਗਿੰਦਰ ਸਿੰਘ ਸੁੰਨੜਾ, ਹਰਜੀਤ ਸਿੰਘ ਪਾਂਸ਼ਟਾ, ਸੁਰਿੰਦਰ ਪਾਲ, ਜੰਗ ਬਹਾਦਰ, ਅੰਮ੍ਰਿਤਪਾਲ ਸਿੰਘ ਰਾਣੀਪੁਰ, ਅਮਿਤ ਕੁਮਾਰ, ਦਵਿੰਦਰ ਖਲਿਆਣ, ਨਿਰਮਲਜੀਤ ਸਿੰਘ, ਪਰਮਜੀਤ ਖੰਗੂੜਾ, ਸੰਤੋਸ਼ ਰਾਣੀ ਖੇੜਾ, ਕਮਲਜੀਤ ਕੌਰ, ਜਸਵੀਰ ਕੌਰ, ਡਾ. ਅਮਿਤ, ਮਨੋਹਰ ਸਿੰਘ, ਸੁਰਜੀਤ ਕੌਰ, ਸੰਤੋਸ਼ ਰਾਣੀ, ਗੁਲਜਾਰ ਸਿੰਘ, ਕੁਲਦੀਪ ਖਾਟੀ, ਸਤਪਾਲ ਵਾਹਦ, ਦਲਵੀਰ ਕੌਰ ਮੀਰਾਂਪੁਰ, ਬਿੱਟੂ ਜਮਾਲਪੁਰ, ਜਗਜੀਵਨ ਖਲਵਾੜਾ, ਸੁਰਿੰਦਰ ਪਾਲ, ਤੀਰਥ ਮਹੇੜੂ, ਮਨਜੀਤ ਬਰਨਾ, ਰਾਮ ਆਸਰਾ ਚੱਕ ਪ੍ਰੇਮਾ, ਦਿਲਬਾਗ ਮਲਕਪੁਰ, ਤਰਸੇਮ ਸਿੰਘ ਮਾਇਓਪੱਟੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!