Latest

ਫਗਵਾੜਾ ‘ਚ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝੱਟਕਾ ਪਿੰਡ ਚੱਕ ਪ੍ਰੇਮਾ ਦੀ ਸਾਬਕਾ ਸਰਪੰਚ ਸਮੇਤ 13 ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ * ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਦੀ ਨਜਦੀਕੀ ਰਿਸ਼ਤੇਦਾਰ

ਫਗਵਾੜਾ 26 ਅਪ੍ਰੈਲ
( ਸ਼ਰਨਜੀਤ ਸਿੰਘ ਸੋਨੀ   )

ਪਿੰਡ ਚੱਕ ਪ੍ਰੇਮਾ ਦੀ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਸਮੇਤ 13 ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਕੁਲਾਰ ਜੋ ਕਿ ਖੁੱਦ ਵੀ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ ਉਹਨਾਂ ਦੇ ਯਤਨਾ ਸਦਕਾ ਸਾਬਕਾ ਸਰਪੰਚ ਬਲਵੀਰ ਕੌਰ ਸਮੇਤ 13 ਪਰਿਵਾਰਾਂ ਵਲੋਂ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੇ ਐਲਾਨ ਨਾਲ ਇਹਨਾਂ ਲੋਕਸਭਾ ਚੋਣਾਂ ਦੌਰਾਨ ਜਿੱਥੇ ਕਾਂਗਰਸ ਨੂੰ ਭਾਰੀ ਤਾਕਤ ਮਿਲੀ ਹੈ ਉੱਥੇ ਹੀ ਇਸ ਨੂੰ ਸ੍ਰੋਮਣੀ ਅਕਾਲੀ ਦਲ (ਬ) ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਬਕਾ ਸਰਪੰਚ ਬਲਵੀਰ ਕੌਰ ਦਾ ਪਰਿਵਾਰ ਸੀਨੀਅਰ ਅਕਾਲੀ ਆਗੂ ਜੱਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐਸ.ਜੀ.ਪੀ.ਸੀ. ਦਾ ਨਜਦੀਕੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਸਾਬਕਾ ਸਰਪੰਚ ਬਲਵੀਰ ਕੌਰ ਤੋਂ ਇਲਾਵਾ ਕਾਂਗਰਸ ਵਿਚ ਸ਼ਾਮਲ ਹੋਏ ਪਰਿਵਾਰਾਂ ਦੇ ਮੈਂਬਰਾਂ ਜਗੀਰ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਤਰਲੋਕ ਸਿੰਘ ਪੰਚ, ਗੁਲਜਿੰਦਰ ਸਿੰਘ, ਕਰਨੈਲ ਕੌਰ, ਇਕਬਾਲ ਸਿੰਘ, ਨਛੱਤਰ ਸਿੰਘ, ਸਤਨਾਮ ਸਿੰਘ ਅਤੇ ਬਲਜੀਤ ਕੌਰ ਦਾ ਕਾਂਗਰਸ ਵਿਚ ਸਵਾਗਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ ਅਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ਤੇ ਪਿੰਡ ਚੱਕ ਪ੍ਰੇਮਾ ਪੁੱਜੇ। ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਪੱਪੀ ਪਰਮਾਰ, ਸੁਰਿੰਦਰ ਸੌਂਧੀ, ਜਗਨਾਹਰ ਸਿੰਘ ਤੇ ਕਮਲ ਸ਼ਿਵਪੁਰੀ ਵੀ ਸਨ। ਹਰਜੀਤ ਸਿੰਘ ਪਰਮਾਰ ਅਤੇ ਬਲਵੀਰ ਰਾਣੀ ਸੋਢੀ ਨੇ ਸਮੂਹ ਪਰਿਵਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਅਤੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਸ੍ਰੀਮਤੀ ਸੋਢੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਧਰਮ ਨਿਰਪੱਖ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਵੱਡੀ ਪੱਧਰ ਤੇ ਲੋਕ ਕਾਂਗਰਸ ਨਾਲ ਜੁੜ ਰਹੇ ਹਨ। ਲੋਕਾਂ ਦਾ ਇਹ ਉਤਸ਼ਾਹ ਇਹਨਾਂ ਲੋਕਸਭਾ ਚੋਣਾਂ ਵਿਚ ਕੇਂਦਰ ਦੀ ਲੋਕ ਮਾਰੂ ਮੋਦੀ ਸਰਕਾਰ ਦੀ ਕਬਰ ਬਣੇਗਾ। ਐਨ.ਆਰ.ਆਈ. ਰੇਸ਼ਮ ਸਿੰਘ ਕੁਲਾਰ ਨੇ ਕਿਹਾ ਕਿ ਉਹ ਸਾਰੇ ਹੁਣ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਬਣਕੇ ਕੰਮ ਕਰਨਗੇ ਅਤੇ ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੀ ਜਿੱਤ ਨੂੰ ਸੌ ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸਾਬਕਾ ਪੰਚ ਡੋਗਲ ਮੱਲ, ਲਹਿੰਬਰ ਰਾਮ, ਵਰਿੰਦਰ ਸਿੰਘ, ਕਰਨ ਛੋਕਰ, ਸੇਵਾ ਸਿੰਘ, ਕੁਲਵਿੰਦਰ ਸਿੰਘ ਕਿੰਦਾ ਪਲਾਹੀ, ਗੁਰਇਕਬਾਲ ਸਿੰਘ ਖਾਲਸਾ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!