Latest

ਪੱਤਰਕਾਰ ਮਨਦੀਪ ਸਿੰਘ ਸੰਧੂ ਦੇ 94ਵੇਂ ਸਾਲਾ ਦਾਦਾ ਜੀ ਨੇ ਕੇਕ ਕੱਟ ਕੇ ਮਨਾਇਆ ਆਪਣਾ ਜਨਮ ਦਿਨ, ਸਾਰੀ ਉਮਰ ਵਿਦੇਸ਼ਾਂ ‘ਚ ਪ੍ਰਚਾਰ ਕਰਨ ਵਾਲੇ ਬਾਬਾ ਜੀ ਮੌਜੂਦਾ ਹਲਾਤਾਂ ਤੋਂ ਹੈਰਾਨ

ਫਗਵਾੜਾ 20 ਜੁਲਾਈ
( ਸ਼ਰਨਜੀਤ ਸਿੰਘ ਸੋਨੀ )

ਇੰਗਲੈਂਡ ਅਤੇ ਕਨੇਡਾ ਸਮੇਤ ਹੋਰਨਾਂ ਵੱਖ ਵੱਖ ਮੁਲਕਾਂ ‘ਚ 38 ਸਾਲ ਸਿੱਖੀ ਦਾ ਪ੍ਰਚਾਰ ਕਰਨ ਵਾਲੇ 94 ਸਾਲਾਂ ਦੇ ਬਾਬਾ ਸ਼ਿਵ ਸਿੰਘ ਬੀੜ ਪੁਆਦ ਵਾਲਿਆਂ ਨੇ ਆਪਣੇ ਪਰਿਵਾਰ ਸਮੇਤ ਆਪਣੇ ਜਨਮ ਦਿਨ ‘ਤੇ ਕੇਕ ਕੱਟਿਆ।ਉਨ੍ਹਾਂ ਨੇ ਆਪਣੇ 94ਵੇਂ ਜਨਮ ਦਿਨ ਮੌਕੇ ਦੱਸਿਆ ਕਿ ਉਹ 15 ਵਾਰ ਸ੍ਰੀ ਹਜੂਰ ਸਾਹਿਬ,4 ਵਾਰ ਸ੍ਰੀ ਪਟਨਾ ਸਾਹਿਬ,3 ਵਾਰ ਸ੍ਰੀ ਨਨਕਾਣਾ ਸਾਹਿਬ,1 ਵਾਰ ਸ੍ਰੀ ਹੇਮਕੁੰਟ ਸਾਹਿਬ ਅਤੇ 1 ਵਾਰ ਸ੍ਰੀ ਮਨੀਕਰਣ ਸਾਹਿਬ ਦੀ ਯਾਤਰਾ ਕਰ ਚੁੱਕੇ ਅਤੇ ਹੁਣ ਫੈਲੀ ਹੋਈ ਬਿਮਾਰੀ ਨਾਲ ਘਰਾਂ ‘ਚ ਬੰਦ ਹੋਏ ਲੋਕਾਂ ਅਤੇ ਬੰਦ ਹੋਏ ਆਵਾਜਾਈ ਦੇ ਸਾਧਨਾ ਬਾਰੇ ਸੁਣ ਕੇ ਹੈਰਾਨ ਹੋ ਰਹੇ ਹਨ ਕਿ ਹੁਣ ਦੁਨੀਆਂ ਇਕ ਜਗ੍ਹਾ ਸੀਮਿਤ ਹੋ ਕੇ ਰਹਿ ਗਈ ਹੈ।ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਬਾਬਾ ਸ਼ਿਵ ਸਿੰਘ ਜੀ ਨੇ ਆਪਣੀ ਵਿਦੇਸ਼ ਯਾਤਰਾ ਦੌਰਾਨ ਸਿੱਖੀ ਦੀ ਚੜਦੀ ਕਲਾ ਵਾਸਤੇ ਡੱਟ ਕੇ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਉਨ੍ਹਾਂ ਦੇ ਲੜਕੇ ਲਖਵੀਰ ਸਿੰਘ ਸਾਬਕਾ ਸਰਪੰਚ ਬੀੜ ਪੁਆਦ,ਬੀਬੀ ਰੇਸ਼ਮ ਕੌਰ ਨੂੰਹ, ਪਰਮਜੀਤ ਸਿੰਘ ਰਾਣਾ ਲੜਕਾ,ਬੀਬੀ ਗੁਰਬਖਸ਼ ਕੌਰ ਨੂੰਹ,ਪੱਤਰਕਾਰ ਮਨਦੀਪ ਸਿੰਘ ਸੰਧੂ ਪੋਤਰਾ,ਢਾਡੀ ਜਸਪ੍ਰੀਤ ਕੌਰ ਪੋਤ-ਨੂੰਹ,ਸਰਬਜੀਤ ਸਿੰਘ ਪੋਤਰਾ,ਅਮਨ ਕੌਰ ਪੋਤ-ਨੂੰਹ,ਕਿੰਜਲਪ੍ਰੀਤ ਕੌਰ ਸੰਧੂ ਪੜਪੋਤਰੀ, ਸਹਿਜਨੂਰ ਸਿੰਘ ਸੰਧੂ ਪੜਪੋਤਰਾ ਅਤੇ ਗੁਰਫਤਿਹ ਸਿੰਘ ਸੰਧੂ ਪੜਪੋਤਰੇ ਸਮੇਤ ਹੋਰਨਾਂ ਪਿੰਡ ਵਾਸੀਆਂ,ਰਿਸ਼ਤੇਦਾਰਾਂ ਅਤੇ ਸੱਜਣਾਂ ਮਿੱਤਰਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *

error: Content is protected !!