ਪੰਜਾਬ ਸਰਕਾਰ ਦੀ ਹਜ਼ੂਰ ਸਾਹਿਬ ਤੋਂ ਸੰਗਤਾਂ ਦੀ ਘਰ ਵਾਪਸੀ ਸਲਾਘਾਯੋਗ ਕਦਮ :- ਡਾ ਸੋਨੀਆ
ਹੁਸ਼ਿਆਰਪੁਰ 26 ਅਪ੍ਰੈਲ
(ਤਰਸੇਮ ਦੀਵਾਨਾ )
ਵਿਸ਼ਵ ਵਿਆਪੀ ਕਰੋਨਾ ਵਾਇਰਸ ਦੇ ਚੱਲਦੇ ਹੋਏ ਕਈ ਲੋਕ ਦੂਜੀਆਂ ਸਟੇਟਾ ਵਿੱਚ ਫਸੇ ਹੋਏ ਹਨ ਜਿਹਨਾ ਵਿੱਚ ਪਿਛਲੇ ਕਾਫੀ ਦਿਨਾ ਤੋ ਕੀਤੀ ਗਈ ਤਾਲਾਬੰਦੀ ਕਾਰਨ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਂਦੇਡ਼ ਸਾਹਿਬ ਗਏ 20000 ਹਜ਼ਾਰ ਦੇ ਕਰੀਬ ਸ਼ਰਧਾਲੂ ਫਸ ਗਏ ਸਨ ਓੁਹ ਸਾਰੀ ਸੰਗਤ ਨੂੰ ਕੱਢਣ ਲਈ ਕੈਪਟਨ ਸਰਕਾਰ ਨੇ ਜੋ ਓੁਪਰਾਲਾ ਕੀਤਾ ਹੈ ਬਹੁਤ ਹੀ ਸਲਾਘਾਯੋਗ ਕਦਮ ਹੈ ਇਹਨਾ ਗੱਲਾ ਦਾ ਪ੍ਰਗਟਾਵਾ ਓੁਵਰਸੀਜ ਕਾਗਰਸ ਯੂਰਪ ਮਹਿਲਾ ਵਿੰਗ ਦੀ ਕਨਵੀਨਰ ਡਾ ਸੋਨੀਆ ਨੇ ਪ੍ਰੈਸ ਨੂੰ ਜਾਰੀ ਬਿਆਨ ਕਰਦਿਆਂ ਕੀਤਾ ।ਓੁਹਨਾ ਕਿਹਾ ਕਿ ਸੰਗਤ ਲਈ ਬਹੁਤ ਖੁਸ਼ਖਬਰੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਨਿਰੰਤਰ ਸੰਪਰਕ ਕਰਕੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਤੋਂ ਪੰਜਾਬ ਵਿੱਚ ਆਪਣੇ ਆਪਣੇ ਪ੍ਰੀਵਾਰਾ ਨੂੰ ਮਿਲਾਓੁਣ ਦਾ ਬਹੁਤ ਵੱਡਾ ਓੁਪਰਾਲਾ ਕੀਤਾ ਹੈ ।ਓੁਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸੁਲਝੇ ਹੋਏ ਕਪਤਾਨ ਹਨ ਓੁਹਨਾ ਕਿਹਾ ਕਿ ਕਰੋਨਾ ਵਾਇਰਸ ਦੀ ਸਥਿਤੀ ਨੂੰ ਪੰਜਾਬ ਵਿੱਚ ਨਜਿੱਠਣ ਲਈ ਹਰ ਕੋਸਿਸ਼ ਕਰ ਰਹੇ ਹਨ । ਡਾ ਸੋਨੀਆ ਨੇ ਪਬਲਿਕ ਨੂੰ ਅਪੀਲ ਕਰਦਿਆ ਕਿਹਾ ਕਿ ਕਰੋਨਾ ਵਾਇਰਸ ਦੀ ਚੈਨ ਤੋੜਨ ਲਈ ਆਪਣੇ ਆਪਣੇ ਘਰਾ ਵਿੱਚ ਰਹਿ ਕਿ ਪ੍ਰਸ਼ਾਸ਼ਨ ਦਾ ਸਾਥ ਦਿਓੁ