Latest news

ਪੰਜਾਬ ਸਰਕਾਰ ਦੀ ਸਕੀਮ ਤਹਿਤ 239 ਕਿਸਾਨਾ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟ ਕੀਤੇ ਤਕਸੀਮ * ਇਕ ਸਟੇਜ ਤੇ ਨਜ਼ਰ ਆਏ ਮਾਨ ਤੇ ਸੋਢੀ ਗੁਟ

ਫਗਵਾੜਾ 29 ਜਨਵਰੀ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਸਰਕਾਰ ਦੀ ਕਿਸਾਨ ਕਰਜਾ ਮੁਆਫੀ ਸਕੀਮ ਅਧੀਨ ਅੱਜ ਫਗਵਾੜਾ ਦੇ ਆਡੀਟੋਰੀਅਮ ਵਿਖੇ ਇਕ ਸਮਾਗਮ ਦਾ ਆਯੋਜਨ ਐਸ.ਡੀ.ਐਮ. ਡਾ. ਸੁਮਿਤ ਮੁੱਧ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮਾਗਮ ਵਿਚ ਏ.ਡੀ.ਸੀ. ਬਬਿਤਾ ਕਲੇਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਤੋਂ ਇਲਾਵਾ ਜਿਲ•ਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਮੈਂਬਰ ਏ.ਆਈ.ਸੀ.ਸੀ., ਏ.ਆਰ.ਓ. ਦੀਨ ਦਿਆਲ ਸ਼ਰਮਾ, ਤਹਿਸੀਲਦਾਰ ਹਰਕੰਵਲ ਸਿੰਘ, ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਸਾਬਕਾ ਜਿਲ•ਾ ਕਾਂਗਰਸ ਪ੍ਰਧਾਨ ਹਰਜੀਤ ਸਿੰਘ ਪਰਮਾਰ ਵਿਸ਼ੇਸ਼ ਮਹਿਮਾਨਾ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਤੀਸਰੇ ਪੜਾਅ ਵਿਚ ਹਲਕੇ ਦੇ 239 ਲਾਭ ਪਾਤਰੀ ਕਿਸਾਨਾਂ ਨੂੰ ਕੁਲ 1.38 ਕਰੋੜ ਰੁਪਏ ਦੀ ਕਰਜ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ ਗਏ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾ ਨਾਲ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਰਜ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਸੀ ਉਸਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਵੱਖ-ਵੱਖ ਪੜਾਵਾਂ ਤਹਿਤ ਕਿਸਾਨਾ ਤੋਂ ਇਲਾਵਾ ਐਸ.ਸੀ. ਅਤੇ ਬੀ.ਸੀ. ਵਰਗ ਦੇ ਲੋਕਾਂ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਜੋ ਕਿਸਾਨ ਹੁਣ ਤੱਕ ਇਸ ਸਕੀਮ ਦੇ ਲਾਭ ਤੋਂ ਵਾਂਝੇ ਹਨ ਉਹਨਾਂ ਨੂੰ ਵੀ ਜਲਦੀ ਹੀ ਕਰਜ ਮੁਆਫੀ ਦੇ ਸਰਟੀਫਿਕੇਟ ਦੇ ਦਿੱਤੇ ਜਾਣਗੇ। ਸਮਾਗਮ ਵਿਚ ਇਕ ਦੂਸਰੇ ਦੇ ਧੁਰ ਵਿਰੋਧੀ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਜਿਲ•ਾ ਪ੍ਰਧਾਨ ਬਲਵੀਰ ਰਾਣੀ ਸੋਢੀ ਦਾ ਇਕ ਮੰਚ ਤੇ ਮੌਜੂਦ ਹੋਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ।


ਇਸ ਮੌਕੇ ਡਾਇਰੈਕਟਰ ਕੋਆਪਰੇਟਿਵ ਬੈਂਕ ਜਿਲ•ਾ ਕਪੂਰਥਲਾ ਸੁਖਜੀਤ ਸਿੰਘ ਪਰਮਾਰ, ਪਰਮਜੀਤ ਸਿੰਘ ਏ.ਡੀ.ਓ. ਫਗਵਾੜਾ, ਡਾਇਰੈਕਟਰ ਸੀ.ਬੀ. ਕਪੂਰਥਲਾ ਸਰਬਜੀਤ ਡੱਲਾ, ਮੈਡਮ ਸਰਬਜੀਤ ਕੌਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਅਤੇ ਮੈਡਮ ਗੁਰਬਖਸ਼ ਕੌਰ ਜਿਲ•ਾ ਮੈਨੇਜਰ ਸੈਂਟ੍ਰਲ ਕੋਆਪਰੇਟਿਵ ਬੈਂਕ ਕਪੂਰਥਲਾ, ਡਾਇਰੈਕਟਰ ਸੀ.ਬੀ, ਹਰਜੀਤ ਸਿੰਘ ਗੰਢਮ, ਅਮਨਦੀਪ ਕੌਰ, ਹਰਜਿੰਦਰ ਸਿੰਘ ਬ੍ਰਾਂਚ ਮੈਨੇਜਰ ਕੋਆਪਰੇਟਿਵ ਬੈਂਕ ਮਾਡਲ ਟਾਊਨ ਬ੍ਰਾਂਚ ਫਗਵਾੜਾ, ਸੀਮਾ ਰਾਣੀ ਨਰੀਖਕ ਸਹਿਕਾਰੀ ਸਭਾਵਾਂ ਭਾਣੋਕੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ, ਦੀਪ ਸਿੰਘ ਹਰਦਾਸਪੁਰ, ਸਰਪੰਚ ਭੁਪਿੰਦਰ ਸਿੰਘ ਖਹਿਰਾ, ਕੁਲਵਿੰਦਰ ਸਿੰਘ ਲੱਡੂ, ਤਰਲੋਚਨ ਸਿੰਘ ਭਾਖੜੀਆਣਾ, ਸੇਵਾ ਸਿੰਘ ਹਰਬੰਸਪੁਰ, ਅਮਰੀਕ ਸਿੰਘ ਮੀਕਾ, ਅਮਰ ਸਿੰਘ ਮਾਧੋਪੁਰ, ਸਰਕਲ ਫਗਵਾੜਾ ਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚ, ਪੰਚ ਅਤੇ ਲਾਭਪਾਤਰੀ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *

error: Content is protected !!