Latest

ਪੰਜਾਬ ਸਰਕਾਰ ਦੀਆ ਨੀਤੀਆਂ ਦੇ ਵਿਰੋਧ ਵਿਚ ਕੱਡੇ ਜਾ ਰਹੇ ਰੋਸ ਮਾਰਚ ਨੂੰ ਜਨਰਲ ਸਮਾਜ ਮੰਚ ਨੇ ਦਿੱਤਾ ਸਮਰਥਨ ** 11 ਮਈ ਨੂੰ ਹਲਕਾ ਲੋਕਸਭਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਧਾਨ ਸਭਾ ਦੇ ਪਿੰਡ ਫੁਗਲਾਣਾ (ਚੱਬੇਵਾਲ) ਤੋਂ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ਤੱਕ ਕੱਡੇ ਜਾਣ ਵਾਲੇ ਰੋਸ ਮਾਰਚ ਸਬੰਧੀ ਕੀਤੀਆਂ ਅਹਿਮ ਵਿਚਾਰਾਂ

ਫਗਵਾੜਾ 9 ਮਈ
(   ਸ਼ਰਨਜੀਤ ਸਿੰਘ ਸੋਨੀ     )
ਜਨਰਲ ਸਮਾਜ ਮੰਚ ਰਜਿ. ਪੰਜਾਬ ਦੀ ਇਕ ਜਰੂਰੀ ਮੀਟਿੰਗ ਫਗਵਾੜਾ ਦੇ ਸਿਟੀ ਹਾਰਟ ਰਿਜੋਰਟ ਵਿਖੇ ਹੋਈ ਜਿਸ ਵਿਚ ਮੰਚ ਦੇ ਪੰਜਾਬ ਪ੍ਰਧਾਨ ਸ੍ਰ. ਫਤਿਹ ਸਿੰਘ ਪਰਹਾਰ, ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਤੋਂ ਇਲਾਵਾ ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੀਨੀ: ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ ਅਤੇ ਮਾਸਟਰ ਅਵਤਾਰ ਸਿੰਘ ਮੋਨਾ ਖੁਰਦ, ਜਸਪਿੰਦਰ  ਸਿੰਘ ਸੰਘਾ, ਸੁਰਜੀਤ ਸਿੰਘ ਮਸੂਤਾ, ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ 11 ਮਈ ਨੂੰ ਹਲਕਾ ਲੋਕਸਭਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਧਾਨ ਸਬਾ ਦੇ ਪਿੰਡ ਫੁਗਲਾਣਾ (ਚੱਬੇਵਾਲ) ਤੋਂ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ਤੱਕ ਕੱਡੇ ਜਾਣ ਵਾਲੇ ਰੋਸ ਮਾਰਚ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਇਹ ਰੋਸ ਮਾਰਚ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਹਮ ਖਿਆਲੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੱਡਿਆ ਜਾਵੇਗਾ। ਇਸ ਮੌਕੇ ਮੰਚ ਦੇ ਪ੍ਰਧਾਨ ਫਤਿਹ ਸਿੰਘ ਪਰਹਾਰ ਅਤੇ ਜਨਰਲ ਸਕੱਤਰ ਪੰਜਾਬ ਸ੍ਰੀ ਗਿਰੀਸ਼ ਸ਼ਰਮਾ ਨੇ ਕਿਹਾ ਕਿ ਉਕਤ ਜੱਥੇਬੰਦੀਆਂ ਵਲੋਂ ਜਿਹਨਾਂ ਮੁੱਦਿਆਂ ਦੇ ਅਧਾਰ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਵਿਚ ਜਨਰਲ ਸਮਾਜ ਮੰਚ ਦੀਆਂ ਪ੍ਰਮੁੱਖ ਮੰਗਾਂ ਰਾਖਵਾਂਕਰਣ ਦਾ ਆਧਾਰ ਆਰਥਕ ਕਰਨਾ, ਵਿਧਾਨਸਭਾ/ਲੋਕਸਭਾ ਹਲਕਿਆਂ ਨੂੰ ਸੰਵਿਧਾਨ ਅਨੁਸਾਰ ਰੋਟੇਸ਼ਨ ਦੇ ਅਧਾਰ ਤੇ ਰਾਖਵੇਂ ਕਰਨਾ ਅਤੇ ਪੰਜਾਬ ਵਿਚ ਹੋਰਨਾਂ ਕਮੀਸ਼ਨਾਂ ਦੀ ਤਰ•ਾਂ ਜਨਰਲ ਵਰਗ ਕਮੀਸ਼ਨ ਦੀ ਸਥਾਪਨਾ ਕਰਨਾ ਸ਼ਾਮਲ ਹਨ ਜਿਸ ਕਰਕੇ ਉਹ ਉਕਤ ਰੋਸ ਮਾਰਚ ਨੂੰ ਖੁੱਲ•ਾ ਸਮਰਥਨ ਦੇਣ ਦਾ ਐਲਾਨ ਕਰਦੇ ਹਨ। ਉਹਨਾਂ ਕਿਹਾ ਕਿ 11 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 3 ਵਜੇ ਜਨਰਲ ਸਮਾਜ ਮੰਚ ਦੇ ਝੰਡੇ ਹੇਠ ਸਮੂਹ ਜਨਰਲ ਸਮਾਜ ਉਕਤ ਰੋਸ ਮਾਰਚ ਨੂੰ ਹੁਸ਼ਿਆਰਪੁਰ ਸਥਿਤ ਫਗਵਾੜਾ ਬਾਈਪਾਸ ਵਿਖੇ ਆਪਣਾ ਸਮਰਥਨ ਦੇਣ ਲਈ ਪਹੁੰਚੇਗਾ।

Leave a Reply

Your email address will not be published. Required fields are marked *

error: Content is protected !!