Latest news

ਪੰਜਾਬ ਵਿਚ 8 ਸੀਟਾਂ ਤੇ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ – ਰਾਣੀ ਸੋਢੀ * ਫਗਵਾੜਾ ਦੇ ਪਾਰਟੀ ਵਰਕਰਾਂ ਦੀ ਮਿਹਨਤ ਨੂੰ ਵਿਸ਼ੇਸ਼ ਤੌਰ ਤੇ ਸਰਾਹਿਆ


ਫਗਵਾੜਾ 24 ਮਈ
(ਸ਼ਰਨਜੀਤ ਸਿੰਘ ਸੋਨੀ )
ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ  ਜ਼ਿਲੇ ਦੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਲੋਕਸਭਾ ਚੋਣਾਂ ਵਿਚ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਜ਼ਿਲੇ ਦੇ ਸਮੂਹ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਵਰਕਰਾਂ ਵਲੋਂ ਕੀਤੀ ਦਿਨ-ਰਾਤ ਮਿਹਨਤ ਦੀ ਬਦੌਲਤ ਹੀ ਭੁਲੱਥ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿਧਾਨਸਭਾ ਹਲਕਿਆਂ ਵਿਚ ਕਾਂਗਰਸ ਨੂੰ ਵਿਰੋਧੀਆਂ ਮੁਕਾਬਲੇ ਅਹਿਮ ਲੀਡ ਮਿਲੀ। ਉਹਨਾਂ ਫਗਵਾੜਾ ਦੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਕਈ ਮਹੀਨੇ ਪਾਰਟੀ ਲਈ ਸਖਤ ਮਿਹਨਤ ਕੀਤੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਦੋ ਸਾਲ ਦੀਆਂ ਪ੍ਰਾਪਤੀਆਂ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਹਰ ਵੋਟਰ ਤੱਕ ਪਹੁੰਚ ਕਰਕੇ ਪਹੁੰਚਾਇਆ। ਉਹਨਾਂ ਕਿਹਾ ਕਿ ਨਤੀਜੇ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹਾਰ ਹਮੇਸ਼ਾ ਹੋਰ ਮਜਬੂਤੀ ਨਾਲ ਮੁਕਾਬਲੇ ਵਿਚ ਆਉਣ ਦੀ ਪ੍ਰੇਰਣਾ ਬਣਦੀ ਹੈ। ਕਾਂਗਰਸ ਪਾਰਟੀ ਵਿਚਾਰਧਾਰਾ ਨਾਲ ਕਦੇ ਸਮਝੋਤਾ ਨਹੀਂ ਕਰੇਗੀ। ਫਗਵਾੜਾ ਵਿਚ ਲੀਡ ਨਾ ਮਿਲਣ ਦੀ ਵਜ•ਾ ਬਾਰੇ ਡੁੰਘਾਈ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਕੋਸ਼ਿਸ਼ ਰਹੇਗੀ ਕਿ ਪਾਰਟੀ ਆਪਣੀ ਵਿਚਾਰਧਾਰਾ ਤੇ ਚਲਦਿਆਂ ਭਵਿੱਖ ਵਿਚ ਹਰ ਵੋਟਰ ਦੇ ਦਿਲ ਵਿਚ ਜਗ•ਾ ਬਨਾਉਣ ਵਿਚ ਸਫਲ ਹੋਵੇ। ਉਹਨਾਂ ਦੇਸ਼ ਦੇ ਨਤੀਜਿਆਂ ਵਿਚ ਕਾਂਗਰਸ ਦੀ ਕਾਰਗੁਜਾਰੀ ਦੇ ਮੁਕਾਬਲੇ ਪੰਜਾਬ ਵਿਚ ਮਿਲਿਆਂ 13 ਵਿਚੋਂ 8 ਸੀਟਾਂ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਸੂਬਾ ਸਰਕਾਰ ਦੀ ਚੰਗੀ ਕਾਰਗੁਜਾਰੀ ਨੂੰ ਦਿੱਤਾ।

Leave a Reply

Your email address will not be published. Required fields are marked *

error: Content is protected !!