Latest news

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਲੋਕ – ਵਿਧਾਇਕ ਰੋੜੀ * ਸਰਬਜੀਤ ਸਿੰਘ ਲੁਬਾਣਾ ਦੇ ਗ੍ਰਹਿ ਵਿਖੇ ਕੀਤਾ ਸਨਮਾਨ

ਫਗਵਾੜਾ 11 ਸਤੰਬਰ
( ਹਨੀ ਸੁਨੇਜਾ   )

ਆਮ ਆਦਮੀ ਪਾਰਟੀ ਦੇ ਗੜ•ਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਅਬਜ਼ਰਵਰ ਗੁਰਵਿੰਦਰ ਸਿੰਘ ਪਾਬਲਾ ਦਾ ਫਗਵਾੜਾ ਫੇਰੀ ਦੌਰਾਨ ਸੀਨੀਅਰ ‘ਆਪ’ ਆਗੂ ਸਰਬਜੀਤ ਸਿੰਘ ਲੁਬਾਣਾ ਦੇ ਬੰਗਾ ਰੋਡ ਸਥਿਤ ਗ੍ਰਹਿ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰੋੜੀ ਨੇ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਲਿਆਉਣ ਲਈ ਸਮੂਹ ਪੰਜਾਬੀਆਂ ਨੁੰ ਇਕਜੁੱਟਤਾ ਨਾਲ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਰੋੜੀ ਅਤੇ ਆਬਜਰਵਰ ਪਾਬਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੱਥੇ ਭ੍ਰਿਸ਼ਟਾਚਾਰ ਅਤੇ ਨਸ਼ਾ ਮਾਫੀਆ ਨੂੰ ਨੱਥ ਪਾਉਣ ਵਿਚ ਬੁਰੀ ਤਰ•ਾਂ ਫੇਲ ਹੋਈ ਹੈ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਸਮਾਜ ਵਿਚ ਵੰਡੀਆਂ ਪਾਉਣ ਦੀ ਰਾਜਨੀਤੀ ਕਰਦੀ ਹੈ। ਜਦਕਿ ਆਮ ਆਦਮੀ ਪਾਰਟੀ ਦੀ ਨੀਤੀ ਚੰਗਾ ਤੇ ਸਾਫ ਸੁਥਰਾ ਸ਼ਾਸਨ ਪ੍ਰਬੰਧ ਦੇਣਾ ਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹੇ ਪਾਉਣਾ ਹੀ ਇੱਕੋ ਇੱਕ ਟੀਚਾ ਹੈ। ਇਸ ਮੌਕੇ ਸਰਬਜੀਤ ਸਿੰਘ ਲੁਬਾਣਾ ਸਮੇਤ ਸਮੂਹ ਆਪ ਆਗੂਆਂ ਨੇ ਭਰੋਸਾ ਦਿੱਤਾ ਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਫਗਵਾੜਾ ਸਮੇਤ ਦੋਆਬੇ ਦੀ ਹਰ ਸੀਟ ‘ਤੇ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰੋਸ਼ਨ ਲਾਲ ਮੜੀਆ, ਸੰਤੋਸ਼ ਗੋਗੀ, ਚੱਬੇਵਾਲ ਦੇ ਹਲਕਾ ਇੰਚਾਰਜ਼ ਹਰਮਿੰਦਰ ਸੰਧੂ, ਸੋਸ਼ਲ ਮੀਡੀਆ ਪੰਜਾਬ ਦੇ ਆਗੂ ਨਵਜੋਤ ਮਹਿਤਾ, ਹਰਮੇਸ਼ ਪਾਠਕ, ਵਿੱਕੀ ਕੁਮਾਰ ਆਦਿ ਵਲੰਟੀਅਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!