Latest news

ਪੰਜਾਬ ‘ਚ ਰੇਲਾਂ ਰੁਕਣ ਨਾਲ ਮੱਚੀ ਹਾਹਾਕਾਰ, ਸਾਮਾਨ ਦਾ ਸਿਰਫ 15 ਦਿਨਾਂ ਦਾ ਸਟਾਕ ਬਚਿਆ, ਚੀਜ਼ਾਂ ਦੇ ਭਾਅ ਚੜ੍ਹਨੇ ਸ਼ੁਰੂ

 • ਦੇਸ਼ ਚ ਕੋਰੋਨਾਵਾਇਰਸ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਚ ਕਾਫੀ ਕੁਝ ਬਦਲ ਗਿਆ ਹੈ। ਤਿੰਨ ਮਹੀਨੇ ਪੂਰਨ ਲੌਕਡਾਊਨ ਮਗਰੋਂ ਹੁਣ ਇੱਕ ਵਾਰ ਫੇਰ ਦੇਸ਼ ਨੇ ਰਫ਼ਤਾਰ ਫੜਣੀ ਸ਼ੁਰੂ ਕੀਤੀ ਪਰ ਕਿਸਾਨਾਂ ਦੇ ਅੰਦੋਲਨ ਕਰਕੇ ਮੁੜ ਕਾਫੀ ਕੁਝ ਮੁਸ਼ਕਲ ਹੋ ਗਿਆ ਹੈ। ਕੋਰੋਨਾ ਦੀ ਮਾਰ ਮਗਰੋਂ ਪੱਟੜੀਆਂ ਤੇ ਪਰਤਣ ਵਾਲੀਆਂ ਰੇਲਾਂ ਇੱਕ ਵਾਰ ਫਿਰ ਕਿਸਾਨ ਅੰਦੋਲਨ ਕਾਰਨ ਠੱਪ ਹੋ ਗਈਆਂ ਹਨ।

  ਖੇਤੀ ਕਾਨੂੰਨਾਂ ਖਿਲਾਫ ਪਟੜੀਆਂ ਤੇ ਬੈਠੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਦੂਜੇ ਪਾਸੇ ਸਰਕਾਰ ਵੀ ਟੱਸ ਤੋਂ ਮੱਸ ਹੁੰਦੀ ਨਜ਼ਰ ਨਹੀਂ ਆ ਰਹੀ। ਕਿਸਾਨਾਂ ਵੱਲੋਂ ਜਾਰੀ ਰੇਲ ਰੋਕੋ ਅੰਦੇਲਨ ਕਰਕੇ ਫਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀਆਂ 325 ਰੇਲ ਗੱਡੀਆਂ ਤੇ 650 ਮਾਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

  ਮਾਲ ਗੱਡੀਆਂ ਰੱਦ ਹੋਣ ਕਾਰਨ ਪਿਆਜ਼ਸੀਮੈਂਟਯੂਰੀਆਬਾਰਦਾਨਾਪੈਟਰੋਲ ਤੇ ਡੀਜ਼ਲ ਜੋ ਬਾਹਰਲੇ ਸੂਬਿਆਂ ਤੋਂ ਆਉਂਦੇ ਸੀਉਹ ਹੁਣ ਆਉਣਾ ਬੰਦ ਹੋ ਗਿਆ ਹੈ। ਸਟਾਕ ਚ 15 ਦਿਨ ਬਾਕੀ ਸਾਮਾਨ ਰਹਿਣ ਕਾਰਨ ਸੀਮੈਂਟ ਤੇ ਬਾਰਦਾਨੇ ਸਮੇਤ ਕੁਝ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚੋਂ ਅਨਾਜਚਾਵਲ ਤੇ ਆਲੂ ਦੀ ਸਪਲਾਈ ਵੀ ਬਾਹਰ ਨਹੀਂ ਜਾ ਰਹੀ।

  ਹਾਸਲ ਜਾਣਕਾਰੀ ਮੁਤਾਬਕ ਰੇਲਵੇ ਨੇ ਸਤੰਬਰ ਦੇ 23 ਦਿਨਾਂ ਵਿੱਚ 1.76 ਮਿਲੀਅਨ ਟਨ ਭਾੜਾ ਲੋਡ ਕਰਕੇ 327 ਕਰੋੜ ਰੁਪਏ ਦੀ ਕਮਾਈ ਕੀਤੀ ਪਰ ਰੇਲ ਤੇ ਮਾਲ ਟ੍ਰੇਨਾਂ 24 ਸਤੰਬਰ ਤੋਂ ਬੰਦ ਹਨ। ਸਪੈਸ਼ਲ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਰੇਲਵੇ ਨੂੰ ਯਾਤਰੀਆਂ ਦੇ 14 ਦਿਨਾਂ ਦੇ ਰਿਫੰਡ 55 ਲੱਖ ਰੁਪਏ ਦੇਣੇ ਪਏ। ਦੱਸ ਦੇਈਏ ਕਿ ਰੇਲਵੇ ਨੇ ਵੱਖਵੱਖ ਸੂਬਿਆਂ ਲਈ ਭਾੜੇ ਦੀਆਂ ਦਰਾਂ ਤੈਅ ਕੀਤੀਆਂ ਹਨ। ਜੰਮੂਕਸ਼ਮੀਰ ਲਈ 10 ਤੋਂ 20 ਤੇ ਯੂਪੀਬਿਹਾਰ ਲਈ 30 ਤੋਂ 40 ਲੱਖ ਰੁਪਏ।

  ਉਧਰ ਦੂਜੇ ਪਾਸੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਦੀਆਂ 30 ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਨੂੰ 15 ਅਕਤੂਬਰ ਤੱਕ ਵਧਾ ਦਿੱਤਾ। ਕਿਸਾਨ 24 ਸਤੰਬਰ ਤੋਂ ਹੜਤਾਲ ਤੇ ਹਨ। ਅਜਿਹੀ ਸਥਿਤੀ ਵਿੱਚ ਜਨਤਾ ਪ੍ਰਭਾਵਿਤ ਹੋਣ ਲੱਗੀ ਹੈ। ਇਸ ਵੇਲੇ ਪੰਜਾਬ ਵਿੱਚ ਕਰਤਾਰਪੁਰਬਿਆਸਭਗਤਵਾਲਾਕਪੂਰਥਲਾਸੁਲਤਾਨਪੁਰਮੱਖੂਨਕੋਦਰਸ਼ਾਹਕੋਟਮਲਸੀਆਂਮੋਗਾਫਗਵਾੜਾਨਵਾਂ ਸ਼ਹਿਰ ਤੇ ਟਾਂਡਾ ਲੋਡਿੰਗ ਪੁਆਇੰਟ ਬੰਦ ਪਏ ਹਨ।

  ਪਿਆਜ਼ਸੀਮੈਂਟਯੂਰੀਆਬਰਦਾਨਾ ਦੂਜੇ ਸੂਬਿਆਂ ਤੋਂ ਆਉਂਦਾ ਹੈ। ਮਾਲ ਗੱਡੀਆਂ ਨਾ ਚਲਣ ਕਾਰਨ ਇਸ ਸਮੇਂ ਕੁਝ ਵੀ ਨਹੀਂ ਆ ਰਿਹਾ। ਸੀਮੈਂਟ ਦੀ ਦਰ ਵਿੱਚ ਹਰ ਹਫ਼ਤੇ 10 ਰੁਪਏ ਦਾ ਵਾਧਾ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ 15 ਰੁਪਏ ਦਾ ਵਾਧਾ ਹੋ ਸਕਦਾ ਹੈ। ਪਿਆਜ਼ ਦੇ ਰੇਟ ਵੀ ਦੁੱਗਣੇ ਹੋ ਗਏ ਹਨ। ਉਧਰ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਬਾਰਦਾਨੇ ਨੂੰ 15 ਰੁਪਏ ਵਿੱਚ ਖਰੀਦਿਆ ਸੀ ਤੇ ਹੁਣ 25 ਰੁਪਏ ਦੇਣੇ ਪੈਣਗੇ।

  ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦਾ 15 ਦਿਨਾਂ ਦਾ ਸਟਾਕ ਰਹਿ ਗਿਆ ਹੈ। ਜੇ ਪ੍ਰਦਰਸ਼ਨ ਬੰਦ ਨਾ ਹੋਇਆ ਤਾਂ ਪੈਟਰੋਲਡੀਜ਼ਲ ਨਾ ਆਉਣ ਨਾਲ ਸੰਕਟ ਪੈਦਾ ਹੋ ਸਕਦਾ ਹੈ। ਰੇਲਵੇ ਰਾਹੀਂ ਜ਼ਿਆਦਾਤਰ ਪੈਟਰੋਲ ਤੇ ਡੀਜ਼ਲ ਸਾਂਬਾ ਤੋਂ ਕਸ਼ਮੀਰ ਤੱਕ ਸਪਲਾਈ ਕੀਤਾ ਜਾਂਦਾ ਹੈ ਪਰ 14 ਦਿਨ ਤੋਂ ਕੋਈ ਰੈਕ ਨਹੀਂ ਆਇਆ। ਇਸ ਵੇਲੇ ਤੇਲ ਕੰਪਨੀਆਂ ਕੋਲ ਸਟਾਕ ਹੈ ਪਰ ਹਾਲਾਤ ਆਮ ਨਹੀਂ ਹੋਏ ਤਾਂ ਆਉਣ ਵਾਲੇ ਦਿਨਾਂ ਵਿਚ ਜੰਮੂਕਸ਼ਮੀਰ ਚ ਤੇਲ ਦੀ ਕਮੀ ਆ ਸਕਦੀ ਹੈ।

Leave a Reply

Your email address will not be published. Required fields are marked *

error: Content is protected !!