ਪੰਜਾਬ ਆਉਣ ਜਾਂ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ
ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਗਏ ‘ਦਿੱਲੀ ਚਲੋ’ ਪ੍ਰੋਗਰਾਮ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲੱਗਦੇ ਬਾਰਡਰ ਸੀਲ ਕਰ ਦਿੱਤੇ ਹਨ। ਇਸ ਕਾਰਨ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਰਾਹੀਂ ਪੰਜਾਬ ਵਿਚ ਆਉਣ ਜਾਂ ਜਾਣ ਵਾਲੇ ਯਾਤਰੀਆਂ ਨੂੰ ਟਰੈਫਿਕ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
Punjab Police
ਇਸ ਦੇ ਲਈ ਪੰਜਾਬ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਅਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਯਾਤਰੀਆਂ ਨੂੰ ਕੁਝ ਰਸਤਿਆਂ ਰਾਹੀਂ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ।
Punjab Police Advisory
ਇਹਨਾਂ ਰਸਤਿਆਂ ਵਿਚ ਡੇਰਾਬਸੀ-ਅੰਬਾਲਾ/ਨਰਾਇਣਗੜ੍ਹ, ਸ਼ੰਭੂ ਬਾਰਡਰ, ਦੇਵੀਗੜ੍ਹ-ਪਿਹੋਵਾ ਰੋਡ, ਖਨੌਰੀ-ਨਿਰਵਾਨਾ ਰੋਡ, ਸਰਦੂਲਗੜ੍ਹ-ਫ਼ਤਹਿਬਾਦ ਰੋਡ ਅਤੇ ਬਠਿੰਡਾ-ਡੱਬਵਾਲੀ ਰੋਡ ਆਦਿ ਮਾਰਗ ਸ਼ਾਮਲ ਹਨ।