Latest

ਪੰਜਾਬੀ ਸੱਭਿਆਚਾਰ ‘ਚ ਧੀਆਂ ਦੀ ਵਿਸ਼ੇਸ਼ ਥਾਂ: ਡਾ. ਨੂਰ ਧੀਆਂ ਨੂੰ ਸਮਰਪਿਤ ਕਵੀ ਦਰਬਾਰ ਦੌਰਾਨ ਕਵੀਆਂ ਨੇ ਰੰਗ ਬਖੇਰੇ

ਫਗਵਾੜਾ30 ਅਗਸਤ
(
  ਸ਼ਰਨਜੀਤ ਸਿੰਘ ਸੋਨੀ   
)
ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਸਮਾਗਮ ਸਤਨਾਮਪੁਰਾ ਸਥਿਤ ਦਫਤਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਨਾਮਵਰ ਚਿੰਤਕ ਅਤੇ ਅਲੋਚਕ ਡਾ. ਜਗੀਰ ਸਿੰਘ ਨੂਰ
ਉੱਘੇ ਸ਼ਾਇਰ ਉਰਮਲਜੀਤ ਸਿੰਘਸੁਨੀਤਾ ਮੈਦਾਨ ਅਤੇ ਸੰਸਥਾ ਦੇ ਪ੍ਰਧਾਨ  ਬਲਦੇਵ ਰਾਜ ਕੋਮਲ ਨੇ ਕੀਤੀ। ਇਸ ਸਾਹਿਤਕ ਸਮਾਗਮ ਵਿੱਚ ਕਰੀਬ ਦੋ ਦਰਜਨਾ ਪ੍ਰਸਿਧ ਸ਼ਾਇਰਾਂ ਨੇ ਹਿੱਸਾ ਲਿਆ। ਕਵੀ ਦਰਬਾਰ ਦਾ ਮੁੱਖ ਵਿਸ਼ਾ ਪੰਜਾਬ ਦਾ ਸੱਭਿਆਚਾਰ ਅਤੇ ਧੀਆਂ ਰਹੀਆਂ। ਕਵੀ ਦਰਬਾਰ ਦਾ ਆਗਾਜ਼ ਨਗੀਨਾ ਸਿੰਘ ਬੱਲਗਣ ਨੇ ਆਪਣੀ ਨਿਵੇਕਲੀ ਕਵਿਤਾ ਨਾਲ ਕੀਤਾ। ਉਨ੍ਹਾਂ ਤੋਂ ਬਾਅਦ ਸੁਬੇਗ ਸਿੰਘ ਹੰਸਰਾਹਾਸਰਸ ਕਵੀ ਸੋਢੀ ਸੱਤੋਵਾਲੀਲਛਕਰ ਢੰਡਾਵਾੜਵੀਸੁਖਦੇਵ ਸਿੰਘ ਗੰਢਵਾਂਓਮ ਪ੍ਰਕਾਸ਼ ਸੰਦਲਬਲਦੇਵ ਰਾਜ ਕੋਮਲਅਮਨਦੀਪ ਕੋਟਰਾਨੀਦਰਸ਼ਨ ਸਿੰਘ ਨੰਦਰਾਸੀਤਲ ਰਾਮ ਬੰਗਾਸੁਖਦੇਵ ਸਿੰਘ ਮਾਧੋਪੁਰੀਆਜਸਵੀਰ ਕੌਰ ਪਰਮਾਰਕਰਮਜੀਤ ਸਿੰਘ ਸੰਧੂ  ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹ ਰਖਿਆ। ਡਾ. ਜਗੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਪੰਜਾਬੀ ਸੱਭਿਆਚਾਰ ਚ ਧੀਆਂ ਵਿਸ਼ੇਸ਼ ਦਰਜਾ ਰੱਖਦੀਆਂ ਹਨਇਹ ਕੇਵਲ ਘਰ ਹੀ ਨਹੀਂ ਸਗੋ ਸਮਾਜ ਨੂੰ ਵੀ ਸੇਧ ਦਿੰਦੀਆਂ ਹਨ। ਮਨਦੀਪ ਸਿੰਘ ਨੇ ਸੰਸਥਾ ਦੀ ਸਿਫਤ ਕਰਦੇ ਹੋਏ ਕਿਹਾ ਕਿ  ਸਕੇਪ ਸਾਹਿਤਕ ਸੰਸਥਾ ਫਗਵਾੜਾ ਇਕ ਅਜਿਹਾ ਪਲੇਟਫਾਰਮ ਬਣ ਚੁੱਕੀ ਹੈ ਜਿੱਥੇ ਨਾ ਕੇਵਲ ਫਗਵਾੜਾ ਸਗੋਂ ਆਸ-ਪਾਸ ਦੇ ਕਈ ਸ਼ਹਿਰਾਂ ਤੋਂ ਲੇਖਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬੀ ਸਾਹਿਤ ਦੇ ਵਿਕਾਸ ਲਈ ਨਿਰੰਤਰ ਸਾਂਝੇ ਯਤਨ ਕਰ ਰਹੇ ਹਨ। ਪ੍ਰਧਾਨ ਬਲਦੇਵ ਰਾਜ ਕੋਮਲ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।  ਸਟੇਜ ਸੰਚਾਲਨ ਦੀ ਭੂਮਿਕਾ ਪਰਵਿੰਦਰ ਜੀਤ ਸਿੰਘ  ਨੇ ਬਾਖੂਬੀ ਨਿਭਾਈ। ਇਸ ਉਪਰੰਤ ਸੰਸਥਾ ਵਲੋਂ ਪ੍ਰਧਾਨ ਬਲਦੇਵ ਰਾਜ ਕੋਮਲ ਦੀ ਗੈਰ-ਹਾਜ਼ਰੀ ਚ ਕਰਮਜੀਤ  ਸਿੰਘ ਸੰਧੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਜਿਸ ਦਾ ਸੰਸਥਾ ਦੇ ਮੈਂਬਰਾਂ ਵਲੋਂ ਭਰਪੂਰ ਸਮਰਥਨ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!