Latest news

ਪੰਜਾਬੀਆ ਅਤੇ ਕਿਸਾਨਾਂ ਦਰਦ ਲੈ ਕੇ ਪੁੱਜੇ ਅਕਾਲੀ ਨੇਤਾਵਾਂ ਨਾਲ ਪੁਲਿਸ ਧੱਕੇਸ਼ਾਹੀ ਦੀ ਨਿੰਦਾ -ਅਕਾਲੀ ਦਲ ਇਨਾਂ ਧੱਕਿਆਂ ਤੋ ਡਰਨ ਵਾਲਾ ਨਹੀਂ,ਹਮੇਸ਼ਾ ਪੰਜਾਬ ਦੇ ਹਿਤਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ-ਰਣਜੀਤ ਸਿੰਘ ਖੁਰਾਣਾ

ਫਗਵਾੜਾ 28 ਫਰਵਰੀ
(ਸ਼ਰਨਜੀਤ ਸਿੰਘ ਸੋਨੀ)
ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਝੂਠੇ ਲਾਰੇ ਲਾਕੇ ਠੱਗੀਆਂ ਮਾਰਨ ਅਤੇ ਕਿਸਾਨਾਂ ਨਾਲ ਨੂੰ ਝੂਠੇ ਲਾਰੇ ਲਾ ਕੇ ਮਰਨ ਲਈ ਮਜਬੂਰ ਕਰਨ ਦੇ ਖ਼ਿਲਾਫ਼ ਅੱਜ ਉਨਾਂ ਪੀੜਿਤਾ ਦਾ ਦੁੱਖ ਦਰਦ ਸਰਕਾਰ ਦੇ ਕੰਨਾ ਤੱਕ ਪਹੁੰਚਾਉਣ ਲਈ ਯੂਥ ਅਕਾਲੀ ਦਲ ਤੇ ਇੰਚਾਰਜ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਿਧਾਇਕਾਂ ਅਤੇ ਹੋਰ ਅਹੁਦੇਦਾਰਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘੇਰਾਵ ਕੀਤਾ ਗਿਆ। ਜਿਸ ਦੌਰਾਨ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਪ੍ਰਸ਼ਾਸਨ ਨੇ ਉਨਾਂ ਨਾਲ ਧੱਕੇਸ਼ਾਹੀ ਅਤੇ ਖਿੱਚ ਧੂੰ ਕੀਤੀ ਅਤੇ ਵਿੱਤ ਮੰਤਰੀ ਦੀ ਕੋਠੀ ਵੱਲ ਜਾਣ ਨਹੀਂ ਦਿੱਤਾ ਗਿਆ। ਜ਼ਿਲਾ ਯੂਥ ਅਕਾਲੀ ਦਲ (ਸ਼ਹਿਰੀ) ਕਪੂਰਥਲਾ ਦੇ ਪ੍ਰਧਾਨ ਅਤੇ ਫਗਵਾੜਾ ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਜੋ ਖੁੱਦ ਧਰਨੇ ਵਿਚ ਸ਼ਾਮਲ ਹੋਏ ਸਨ ਅਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣੇ, ਅੱਜ ਫਗਵਾੜਾ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਾਇਦ ਭੁੱਲ ਗਈ ਹੈ ਕਿ ਅਕਾਲੀ ਦਲ ਪੰਜਾਬ ਦੀ ਉਹ ਜੁਝਾਰੂ ਜਮਾਤ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਹਿਤਾਂ ਲਈ ਲੜਾਈ ਲੜੀ ਅਤੇ ਕਿਸੇ ਕੁਰਬਾਨੀ ਤੋ ਪਿੱਛੇ ਨਹੀਂ ਹਟੀਂ। ਉਨਾਂ ਕਿਹਾ ਕਿ ਪੰਜਾਬ ਦੀ ਧੋਖੇਬਾਜ਼ ਸਰਕਾਰ ਦਾ ਪਰਦਾਫਾਸ਼ ਅਕਾਲੀ ਦਲ ਹਰ ਫੋਰਮ ਤੇ ਕਰ ਕੇ ਰਹੇਗਾ। ਪੰਜਾਬ ਦੇ ਕਿਸਾਨਾਂ ਨਾਲ,ਨੌਜਵਾਨਾ ਨਾਲ,ਵਪਾਰੀਆਂ ਨਾਲ,ਮੁਲਾਜਿਮਾ ਨਾਲ ਕਿਹੜਾ ਵਰਗ ਐਸਾ ਹੈ ਜਿਸ ਨਾਲ ਧੱਕਾ ਨਹੀਂ ਕੀਤਾ। ਪਰ ਅਕਾਲੀ ਦਲ ਹੁਣ ਕਿਸੇ ਵਰਗ ਨਾਲ ਧੱਕਾ ਸਹਿਣ ਨਹੀਂ ਕਰੇਗਾ ਅਤੇ ਪੰਜਾਬ ਸਰਕਾਰ ਦੇ ਝੂਠ ਦਾ ਭਾਂਡਾ ਸਰੇ ਬਾਜ਼ਾਰ ਭੰਨੇਗਾ। ਖੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੋਲ ਖੌਲਣ ਲਈ ਅਕਾਲੀ ਦਲ ਸੁਪਰੀਮੋ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਵਿਕਰਮ ਸਿੰਘ ਮਜੀਠੀਆ ਵੱਲੋਂ ਜੋ ਧਰਨਿਆਂ ਦਾ  ਸਿਲਸਿਲਾ ਉਲੀਕੀਆਂ ਗਿਆ ਹੈ,ਉਸ ਵਿਚ ਯੂਥ ਅਕਾਲੀ ਦਲ ਵਧ ਚੜ ਕੇ ਹਿੱਸਾ ਲਵੇਗਾ।

Leave a Reply

Your email address will not be published. Required fields are marked *

error: Content is protected !!