Latest

ਪੰਚਾਇਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ‘ਚ ਫਗਵਾੜਾ ਵਿਖੇ ਕੀਤੀ ਧੰਨਵਾਦ ਰੈਲੀ * ਕੈਪਟਨ ਸਰਕਾਰ ਪ੍ਰਤੀ ਜਨਤਾ ਦੇ ਭਰੋਸੇ ਦੀ ਹੋਈ ਜਿੱਤ – ਮਾਨ * ਜੰਗੀ ਪੱਧਰ ਤੇ ਹੋਵੇਗਾ ਪਿੰਡਾਂ ਦਾ ਵਿਕਾਸ – ਦਲਜੀਤ ਰਾਜੂ

ਫਗਵਾੜਾ 4 ਜਨਵਰੀ
( ਸ਼ਰਨਜੀਤ ਸਿੰਘ ਸੋਨੀ  )
ਕਾਂਗਰਸ ਪਾਰਟੀ ਵਲੋਂ ਅੱਜ ਹਲਕਾ ਵਿਧਾਨਸਭਾ ਫਗਵਾੜਾ ਅਧੀਨ ਕੁਲ 91 ਪੰਚਾਇਤਾਂ ਵਿਚੋਂ 65 ਤੇ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਸਥਾਨਕ ਕੇ.ਜੀ. ਰਿਜੋਰਟ ਵਿਖੇ ਧੰਨਵਾਦ ਰੈਲੀ ਦਾ ਆਯੋਜਨ ਕੀਤਾ ਗਿਆ। ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਆਯੋਜਿਤ ਇਸ ਧੰਨਵਾਦ ਰੈਲੀ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਸੂਬਾ ਸਕੱਤਰ ਮਨੀਸ਼ ਭਾਰਦਵਾਜ ਅਤੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਸ਼ਾਮਲ ਹੋਏ। ਰੈਲੀ ਵਿਚ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਸਰਪੰਚ ਅਤੇ ਮੈਂਬਰ ਪੰਚਾਇਤ, ਸਮੂਹ ਜਿਲ•ਾ ਪਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਅਤੇ ਨੰਬਰਦਾਰ ਵੀ ਸਮਰਥਕਾਂ ਦੇ ਵੱਡੇ ਜੱਥਿਆਂ ਸਮੇਤ ਮੋਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਪਿੰਡਾਂ ਵਿਚ ਰਹਿਣ ਵਾਲੇ ਆਮ ਲੋਕਾਂ ਅਤੇ ਪਾਰਟੀ ਦੇ ਵੋਟਰਾਂ ਤੇ ਸਪੋਰਟਰਾਂ ਦੀ ਜਿੱਤ ਹੈ। ਇਸ ਜਿੱਤ ਤੋਂ ਸਪਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਪ੍ਰਤੀ ਲੋਕਾਂ ਦਾ ਭਰੋਸਾ ਦਿਨ ਪ੍ਰਤੀ ਦਿਨ ਹੋਰ ਵੱਧ ਰਿਹਾ ਹੈ ਅਤੇ ਲੋਕ ਜਾਣਦੇ ਹਨ ਕਿ ਫਗਵਾੜਾ ਸਮੇਤ ਪੰਜਾਬ ਦਾ ਸਮੁੱਚਾ ਵਿਕਾਸ ਸਿਰਫ ਕਾਂਗਰਸ ਸਰਕਾਰ ਹੀ ਕਰਵਾ ਸਕਦੀ ਹੈ। ਉਹਨਾਂ ਸਮੂਹ ਜੇਤੂ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਅਤੇ ਅਪੀਲ ਕੀਤੀ ਕਿ ਪਿੰਡਾਂ ਦਾ ਵਿਕਾਸ ਬਿਨਾ ਪੱਖਪਾਤ ਕਰਵਾਇਆ ਜਾਵੇ ਅਤੇ ਨਾਲ ਹੀ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਜਾਵੇ। ਮਾਨ ਨੇ ਨਵੇਂ ਬਣੇ ਸਰਪੰਚਾਂ ਨੂੰ ਕਿਹਾ ਕਿ ਆਪੋ ਆਪਣੇ ਪਿੰਡਾਂ ਵਿਚ ਬਾਕੀ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਨ ਤਾਂ ਜੋ ਲੋੜੀਂਦੀ ਗ੍ਰਾਂਟ ਦਾ ਪ੍ਰਬੰਧ ਕੀਤਾ ਜਾ ਸਕੇ। ਅਖੀਰ ਵਿਚ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਪਿੰਡਾਂ ਦੇ ਵਿਕਾਸ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਜਿਸ ਤਰ•ਾਂ ਪਿੰਡਾਂ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ ਪੰਚਾਇਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਦਿੱਤੀ ਹੈ ਉਸੇ ਤਰ•ਾਂ ਕੁਝ ਮਹੀਨੇ ਬਾਅਦ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਸਭਾ ਸੀਟ ਲਈ ਕਾਂਗਰਸੀ ਉਮੀਦਵਾਰ ਨੂੰ ਹਲਕੇ ਤੋਂ ਭਾਰੀ ਲੀਡ ਦੁਆਈ ਜਾਵੇਗੀ। ਇਸ ਮੌਕੇ ਨਵਜਿੰਦਰ ਸਿੰਘ ਬਾਹੀਆ, ਸੂਬਾ ਕਾਂਗਰਸ ਸਕੱਤਰ ਅਤੇ ਸਰਪੰਚ ਅਵਤਾਰ ਸਿੰਘ ਪੰਡਵਾ, ਗੁਰਜੀਤ ਪਾਲ ਵਾਲੀਆ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਮਹਿਲਾ ਕਾਂਗਰਸ ਜਿਲ•ਾ ਕਪੂਰਥਲਾ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਸੁਮਨ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ ਬਲਾਕ ਫਗਵਾੜਾ, ਰਜਨੀ ਬਾਲਾ ਪ੍ਰਧਾਨ ਮਹਿਲਾ ਕਾਂਗਰਸ ਦਿਹਾਤੀ ਫਗਵਾੜਾ, ਹਰਨੇਕ ਸਿੰਘ ਡੁਮੇਲੀ, ਮਨਜਿੰਦਰ ਸਿੰਘ ਮੇਹਟ, ਬਲਾਕ ਸੰਮਤੀ ਮੈਂਬਰ ਰੇਸ਼ਮ ਕੌਰ, ਕਮਲਜੀਤ ਕੌਰ, ਅਰਵਿੰਦਰ ਕੌਰ, ਪਵਨਜੀਤ ਸੋਨੂੰ, ਹਰਵਿੰਦਰ ਲਾਲ ਕਾਲੂ, ਸਤਨਾਮ ਸਿੰਘ ਸ਼ਾਮਾ, ਸੁੱਚਾ ਰਾਮ, ਗੁਰਦਿਆਲ ਸਿੰਘ, ਕੁਲਵਿੰਦਰ ਕਾਲਾ ਸਰਪੰਚ ਅਠੌਲੀ, ਹਰਬੰਸ ਲਾਲ ਖਲਵਾੜਾ, ਅਮਰ ਸਿੰਘ ਮਾਧੋਪੁਰ, ਸਰਵਨ ਸਿੰਘ ਚਹੇੜੂ, ਦੀਪ ਸਿੰਘ ਹਰਦਾਸਪੁਰ, ਰਾਮ ਆਸਰਾ ਚੱਕ ਪ੍ਰੇਮਾ, ਤਰਲੋਚਨ ਸਿੰਘ ਭਾਖੜੀਆਣਾ, ਦੇਸਰਾਜ ਝਮਟ, ਭੁਪਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਸਰਪੰਚ, ਅਮਰੀਕ ਸਿੰਘ ਮੌਲੀ, ਜਗਜੀਵਨ ਖਲਵਾੜਾ, ਪਰਮਜੀਤ ਕਾਕਾ, ਸਤਪਾਲ ਸਿੰਘ ਸਰਪੰਚ, ਅੰਮ੍ਰਿਤਪਾਲ ਸਿੰਘ ਰਾਵਲਪਿੰਡੀ, ਦਵਿੰਦਰ ਸਿੰਘ ਖਲਿਆਣ, ਗੁਰਦੀਪ ਕੌਰ ਸੀਕਰੀ, ਸੁਰਜੀਤ ਸਿੰਘ ਰਾਮਪੁਰ ਸੁੰਨੜਾ, ਜਸਵੰਤ ਸਿੰਘ ਨੀਟਾ, ਰਜਿੰਦਰ ਸਿੰਘ ਬਬੇਲੀ, ਰੂਪ ਲਾਲ ਪੰਡੋਰੀ, ਸੁਰਜੀਤ ਕੌਰ ਸਰਪੰਚ, ਹਰਜੀਤ ਸਿੰਘ ਸਰਪੰਚ, ਨਿਰਮਲਜੀਤ ਸਰਪੰਚ, ਦਿਲਬਾਗ ਸਿੰਘ ਸਰਪੰਚ ਬਿਸ਼ਨਪੁਰ, ਓਮ ਪ੍ਰਕਾਸ਼ ਵਜੀਦੋਵਾਲ, ਅਜੇ ਕੁਮਾਰ ਹੈਪੀ ਖਜੂਰਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!