Latest

ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨੂੰ ਚੋਣਾਂ ਬਾਰੇ ਸਮੱਗਰੀ ਪ੍ਰਕਾਸ਼ਿਤ ਕਰਨ ਸਬੰਧੀ ਹਦਾਇਤਾਂ ਜਾਰੀ *ਪੈਂਫਲਿਟ ਜਾਂ ਪੋਸਟਰ ਆਦਿ ‘ਤੇ ਪ੍ਰਿੰਟਰ ਤੇ ਪ੍ਰਕਾਸ਼ਕ ਦਾ ਨਾਂਅ ਤੇ ਪਤਾ ਦਰਜ ਹੋਣਾ ਲਾਜ਼ਮੀ

ਕਪੂਰਥਲਾ, 11 ਮਾਰਚ : 
( ਸ਼ਰਨਜੀਤ ਸਿੰਘ ਸੋਨੀ  ) 
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਨੇ ਅੱਜ ਜ਼ਿਲੇ ਦੇ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਚੋਣ ਸਮੱਗਰੀ ਪ੍ਰਕਾਸ਼ਿਤ ਕਰਨ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ।  ਉਨਾਂ ਕਿਹਾ ਕਿ ਇਸ ਸਮੁੱਚੀ ਚੋਣ ਪ੍ਰਕਿਰਿਆਂ ਦੌਰਾਨ ਸੈਕਸ਼ਨ 127-ਏ ਅਧੀਨ ਪ੍ਰਿੰਟਿੰਗ ਪ੍ਰੈਸਾਂ ਵਿਚ ਚੋਣਾਂ ਬਾਰੇ ਪ੍ਰਕਾਸ਼ਿਤ ਕੀਤੀ ਜਾ ਰਹੀ ਸਮੱਗਰੀ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਉਨਾਂ ਕਿਹਾ ਚੋਣਾਂ ਦੌਰਾਨ ਛਪਾਈ ਹੋ ਰਹੀ ਚੋਣ ਸਮੱਗਰੀ ‘ਤੇ ਛਾਪਣ ਵਾਲੀ ਪ੍ਰਿਟਿੰਗ ਪੈ੍ਰੱਸ, ਪ੍ਰਕਾਸ਼ਕ ਦਾ ਨਾਮ, ਸਮੁੱਚਾ ਪਤਾ ਜ਼ਰੂਰ ਛਾਪਿਆ ਜਾਵੇ। ਉਨਾਂ ਪ੍ਰਿਟਿੰਗ ਪ੍ਰੈੱਸਾਂ ਨੂੰ  ਸੈਕਸ਼ਨ 127-ਏ ਅਧੀਨ ਚੋਣਾਂ ਨਾਲ ਸਬੰਧਤ ਪ੍ਰਕਾਸ਼ਿਤ ਹੋਣ ਵਾਲੀ ਹਰੇਕ ਸਮੱਗਰੀ ਬਾਰੇ ਇਹ ਹਦਾਇਤ ਕੀਤੀ ਕਿ ਪ੍ਰਿੰਟਿੰਗ ਪ੍ਰੈੱਸ ਵਲੋਂ ਉਸ  ਸਮੱਗਰੀ ਨੂੰ ਛਪਾਉਣ ਵਾਲੇ ਉਮੀਦਵਾਰ ਜਾਂ ਹੋਰ ਤੋਂ ਇਕ ਅੰਡਰਟੇਕਿੰਗ ਧਾਰਾ 127 ਦਾ ਫ਼ਾਰਮ 1 ਅਤੇ 2 ਭਰਵਾ ਕੇ ਲਿਆ ਜਾਵੇ, ਜਿਸ ਦੀ ਸੂਚਨਾ ਫਰਮ/ਪ੍ਰਿੰਟਿੰਗ ਪ੍ਰੈਸ ਵਲੋ ਨਿਰਧਾਰਿਤ 3 ਦਿਨਾਂ ਵਿਚ ਦਿੱਤੀ ਜਾਵੇ।  ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਪ੍ਰਿੰਟਰ ਜਾਂ ਪ੍ਰਕਾਸ਼ਕ ਨੂੰ ਛੇ ਮਹੀਨੇ ਦੀ ਕੈਦ ਅਤੇ ਜ਼ੁਰਮਾਨਾ ਹੋ ਸਕਦਾ ਹੈ। ਇਸ ਮੌਕੇ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਨੇ ਭਰੋਸਾ ਦਿਵਾਇਆ ਕਿ ਉਹ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!