Latest

ਪ੍ਰਾਈਵੇਟ ਸਕੂਲਾਂ ਦੀ ਨਜਾਇਜ਼ ਦੁਕਾਨਦਾਰੀ ਬੰਦ ਕਰਵਾਈ ਜਾਵੇ – ਗੁਰਮੀਤ ਸਿੰਘ ਸਾਥੀ * ਜ਼ਿਲਾ ਸਿੱਖਿਆ ਅਫਸਰ ਦੇ ਨਾਂ ਦਿੱਤਾ ਮੰਗ ਪੱਤਰ

ਫਗਵਾੜਾ 24 ਮਈ
( ਸ਼ਰਨਜੀਤ ਸਿੰਘ ਸੋਨੀ )
ਆਲ ਇੰਡੀਆ ਕੰਨਜੂਮਰ ਪ੍ਰੋਟੈਕਸ਼ਨ ਆਰਗਨਾਈਜੇਸ਼ਨ ਰਜਿ. ਵਲੋਂ ਅੱਜ ਡਵੀਜਨਲ ਸਕੱਤਰ ਜਲੰਧਰ ਗੁਰਮੀਤ ਸਿੰਘ ਸਾਥੀ ਦੀ ਅਗਵਾਈ ਹੇਠ ਬਲਾਕ ਸਿੱਖਿਆ ਅਫਸਰ ਰਣਜੀਤ ਕੌਰ ਨੂੰ ਜ਼ਿਲਾ ਸਿੱਖਿਆ ਅਫਸਰ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪ੍ਰਾਈਵੇਟ ਸਕੂਲਾਂ ਦੀ ਲੁੱਟ ਰੋਕਣ ਦੀ ਪੁਰਜੋਰ ਮੰਗ ਕੀਤੀ ਗਈ ਹੈ। ਇਸ ਮੌਕੇ ਗੁਰਮੀਤ ਸਿੰਘ ਸਾਥੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਸਾਲ 5 ਮਾਰਚ ਨੂੰ ਐਸ.ਡੀ.ਐਮ. ਫਗਵਾੜਾ ਅਤੇ ਫਿਰ 10 ਅਪ੍ਰੈਲ ਨੂੰ ਏ.ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਸਨ ਪਰ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਰਕੇ ਹੁਣ ਜਿਲ•ਾ ਸਿੱਖਿਆ ਅਫਸਰ ਤੋਂ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਕੀਤੀ ਜਾ ਰਹੀ ਨਜਾਇਜ ਵਸੂਲੀ ਨੂੰ ਸਖਤੀ ਨਾਲ ਰੋਕਿਆ ਜਾਵੇ। ਉਹਨਾਂ ਦੱਸਿਆ ਕਿ ਜੱਥੇਬੰਦੀ ਦੀ ਮੰਗ ਹੈ ਕਿ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜੀ ਦੀ ਫੀਸ ਵਸੂਲੀ ਤੇ ਰੋਕ ਲਗਾਈ ਜਾਵੇ, ਸਲਾਨਾ ਫੰਡ, ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਦੀ ਸਕੂਲ ਜਾਂ ਸਕੂਲ ਵਲੋਂ ਦੱਸੀ ਦੁਕਾਨ ਤੋਂ ਖਰੀਦ ਦੇ ਫਰਮਾਨ ਬੰਦ ਕਰਵਾਏ ਜਾਣ। ਇਸ ਮੌਕੇ ਗੁਰਮੀਤ ਸਿੰਘ ਸਾਥੀ ਤੋਂ ਇਲਾਵਾ ਅਨੂਪ ਰਾਜ ਮਨੂੰ, ਸੁਖਵਿੰਦਰ ਸਿੰਘ ਖਾਲਸਾ, ਅਰੁਣ ਕੁਮਾਰ, ਗੁਰਪ੍ਰੀਤ ਸਿੰਘ, ਰਾਣਾ ਅਤੇ ਚਰਨਜੀਤ ਸਿੰਘ ਇੰਚਾਰਜ ਪੇਰੇਂਟਸ ਕਮੇਟੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮਾੜੇ ਮਿਆਰ ਕਾਰਨ ਬੱਚਿਆਂ ਨੂੰ ਚੰਗੀ ਸਿੱਖਿਆ ਦੁਆਉਣ ਲਈ ਪ੍ਰਾਈਵੇਟ ਸਕੂਲਾਂ ‘ਚ ਦਾਖਲ ਕਰਵਾਉਣਾ ਮਜਬੂਰੀ ਹੈ ਪਰ ਸਰਕਾਰ ਦੀ ਕੋਈ ਠੋਸ ਨੀਤੀ ਨਾ ਹੋਣ ਕਰਕੇ ਪ੍ਰਾਈਵੇਟ ਸਕੂਲ ਸਿੱਖਿਆ ਕੇਂਦਰ ਦੀ ਥਾਂ ਵਪਾਰਕ ਦੁਕਾਨਾਂ ਬਣ ਚੁੱਕੇ ਹਨ। ਇਸ ਲਈ ਉਹ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਨ ਕਿ ਇਹ ਨਜਾਇਜ ਦੁਕਾਨਦਾਰੀ ਬੰਦ ਕਰਵਾਈ ਜਾਵੇ।

Leave a Reply

Your email address will not be published. Required fields are marked *

error: Content is protected !!