ਪ੍ਰਵਾਸੀ ਵੀਰਾਂ ਦੀ ਲੋੜਬੰਦਾਂ ਲਈ ਸਹਾਇਤਾ ਸਲਾਹੁਣਯੋਗ-ਚਰਨਜੀਤ ਕੌਰ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਵੰਡਿਆ ਅਨਾਜ਼
ਫਗਵਾੜਾ, 4 ਫਰਵਰੀ
ਪਿੰਡ ਪਲਾਹੀ ਦੀ ਸਾਬਕਾ ਸਰਪੰਚ ਅਤੇ ਮਾਈ ਭਾਗੋ ਸੇਵਾ ਸੁਸਾਇਟੀ ਦੀ ਕਨਵੀਨਰ ਬੀਬੀ ਚਰਨਜੀਤ ਕੌਰ ਨੇ ਪਿੰਡ ਪਲਾਹੀ ਦੇ ਲੋੜਬੰਦ ਪਰਿਵਾਰਾਂ ਨੂੰ ਮਹੀਨਾ ਫਰਵਰੀ 2020 ਲਈ ਅਨਾਜ਼ ਵੰਡਦਿਆਂ ਕਿਹਾ ਕਿ ਅਸਲ ਸਮਾਜ ਸੇਵਾ ਉਹਨਾ ਲੋਕਾਂ ਦੀ ਮਦਦ ਕਰਨਾ ਹੈ ਜਿਹੜੇ ਸੱਚਮੁੱਚ ਇਸਦੇ ਯੋਗ ਹਨ। ਉਹਨਾ ਪ੍ਰਵਾਸੀ ਵੀਰਾਂ ਦੀ ਇਸ ਗਲੋਂ ਸਲਾਹੁਣਾ ਕੀਤੀ ਕਿ ਉਹ ਆਪਣੇ ਨਗਰ ਦੇ ਲੋੜਬੰਦ ਲੋਕਾਂ ਲਈ ਕਦੇ ਨਕਦ ਅਤੇ ਕਦੇ ਰਾਸ਼ਨ ਦੇ ਰੂਪ ‘ਚ ਸਹਾਇਤਾ ਦਿੰਦੇ ਹਨ। ਇਸ ਮੌਕੇ ਪੰਜ ਗਰੀਬ ਪਰਿਵਾਰਾਂ ਨੂੰ ਅਨਾਜ਼ ਦਿੱਤਾ ਗਿਆ। ਅਨਾਜ਼ ਦੇਣ ਸਮੇਂ ਪਿੰਡ ਦੀ ਸਰਪੰਚ ਰਣਜੀਤ ਕੌਰ ਅਤੇ ਮਾਈ ਭਾਗੋ ਸੇਵਾ ਸੁਸਾਇਟੀ ਦੀ ਮੈਂਬਰ ਅਤੇ ਸੁਖਮਨੀ ਸੁਸਾਇਟੀ ਪਲਾਹੀ ਦੀ ਸੰਚਾਲਕ ਸਤਨਾਮ ਕੌਰ ਅਤੇ ਰੇਸ਼ਮ ਲਾਲ ਹਾਜ਼ਰ ਸਨ। ਇਹ ਅਨਾਜ਼ ਇੰਗਲੈਂਡ ਵਸਦੇ ਪ੍ਰਵਾਸੀ ਰਾਮ ਪਾਲ ਬਸਰਾ ਅਤੇ ਪਹਿਲਵਾਨ ਦਿਆਲ ਸਿੰਘ ਦੇ ਸਪੁੱਤਰ ਸੁਰਿੰਦਰ ਸਿੰਘ ਸ਼ਿੰਦਾ ਪਰਿਵਾਰ ਵਲੋਂ ਦਿੱਤਾ ਜਾ ਰਿਹਾ ਹੈ।