Latest news

ਪ੍ਰਭਾਤ ਫੇਰੀ ‘ਚ ਸੰਗਤਾਂ ਨੇ ਲਿਆ ਵੱਧ ਚੱੜ ਕੇ ਹਿੱਸਾ

ਫਗਵਾੜਾ, 19 ਫਰਵਰੀ
(ਸ਼ਰਨਜੀਤ ਸਿੰਘ ਸੋਨੀ)
ਗੁਰੂ ਰਵਿਦਾਸ ਜੀ ਦੇ 642 ਵੇਂ ਜਨਮ ਦਿਹਾੜੇ ਅਤੇ ਭਗਤ ਕਬੀਰ ਜੀ ਦੇ 501ਵਾਂ ਨਿਰਮਾਨ ਦਿਵਸ ਨੂੰ ਸਮਰਪਿਤ ਪ੍ਰਭਾਤ ਫੇਰੀ ਜੋ ਮੁੱਹਲਾ ਕੋਟ ਰਾਣੀ ਵਿਖੇ 8 ਫਰਵਰੀ ਤੋਂ ਲਗਾਤਾਰ ਕੱਢੀ ਜਾ ਰਹੀ ਸੀ ਦਾ ਅੱਜ ਸਮਾਪਣ ਹੋਇਆ। ਸੰਗਤ ਨੇ ਬੜੀ ਸ਼ਰਧਾਂ ਨਾਲ ਇਨ੍ਹਾਂ ਪ੍ਰਭਾਤ ਫੇਰੀ ਵਿੱਚ ਹਿੱਸਾ ਲਿਆ। ਇਸ ਮੌਕੇ ਸਾਹਿਬ ਬੰਦਗੀ ਸੰਸਥਾ, ਹੋਰ ਸੰਸਥਾਵਾਂ ਅਤੇ ਮੁਹੱਲਾ ਨਿਵਾਸੀਆਂ ਵਲੋਂ ਰੋਜ ਚਾਹ ਪਾਣੀ ਦੇ ਲੰਗਰ ਦੀ ਸੇਵਾ ਨਿਭਾਈ ਗਈ। ਪ੍ਰਭਾਤ ਫੇਰੀ ਦੌਰਾਨ ਸਵੇਰੇ 5 ਵਜੇ ਤੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਕੋਟਰਾਣੀ ਫਗਵਾੜਾ ਤੋਂ ਸ਼ੁਰੂ ਹੋ ਕੇ ਸਾਰੇ ਮੁਹਲੇ ਵਿੱਚ ਭਗਤ ਕਬੀਰ ਜੀ ਅਤੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਆਨੰਦ ਮਈ ਕੀਰਤਨ ਕੀਤਾ ਗਿਆ। ਪ੍ਰਭਾਤ ਫੇਰੀ ਵਿੱਚ ਮੁਹੱਲਾ ਨਿਵਾਸੀਆਂ ਨੇ ਵੱਧ ਚੱੜ ਕੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਮਹਾਰਾਜ ਦੇ 642ਵੇਂ ਪ੍ਰਕਾਸ਼ ਉਤਸਵ ਮੌਕੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਕੋਟਰਾਣੀ ਫਗਵਾੜਾ ਵਿਖੇ 23 ਫਰਵਰੀ ਦਿਨ ਸ਼ਨੀਵਾਰ ਨੂੰ 12 ਵਜੇ ਦੁਪਹਿਰ ਨੂੰ ਨਗਰ ਕੀਰਤਨ ਕਢਿਆ ਜਾਵੇਗਾ ਅਤੇ 23 ਫਰਵਰੀ ਨੂੰ ਰਾਤ ਨੂੰ ਦੀਵਾਨ ਵਿੱਚ ਭਾਈ ਸ਼ਰਨਜੀਤ ਸਿੰਘ ਦਰਦੀ ਕਲਕੱਤਾ ਵਾਲਿਆ ਸਮੇਤ ਕਈ ਹੋਰ ਰਾਗੀ ਜਥੇ ਕੀਰਤਨ ਲਈ ਪਹੁੰਚ ਰਹੇ ਹਨ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਮਾਗਮ ਵਿੱਚ ਉਹ ਵੱਧ ਚੜ ਕੇ ਹਿੱਸਾ ਲੈਣ।

Leave a Reply

Your email address will not be published. Required fields are marked *

error: Content is protected !!