Latest

ਪੋਲਿੰਗ ਖ਼ਤਮ ਹੋਣ ਦੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ‘ਤੇ ਰਹੇਗੀ ਪਾਬੰਦੀ-ਜ਼ਿਲਾ ਚੋਣ ਅਫ਼ਸਰ *17 ਮਈ ਸ਼ਾਮ ਤੋਂ 19 ਮਈ ਸ਼ਾਮ ਤੱਕ ਅਤੇ 23 ਮਈ ਨੂੰ ਰਹੇਗਾ ‘ਡਰਾਈ ਡੇਅ’

ਫਗਵਾੜਾ 15 ਮਈ
( ਸ਼ਰਨਜੀਤ ਸਿੰਘ ਸੋਨੀ )
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਖ਼ਤਮ ਹੋਣ ਦੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਨਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪੋਲਿੰਗ ਦੇ ਖ਼ਤਮ ਹੋਣ ਦੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ‘ਤੇ ਪਾਬੰਦੀ ਰਹੇਗੀ ਅਤੇ ਚੋਣ ਹਲਕੇ ਤੋਂ ਬਾਹਰਲੇ ਰਾਜਸੀ ਚੋਣ ਪ੍ਰਚਾਰਕ, ਪਾਰਟੀ ਵਰਕਰ ਜੋ ਚੋਣ ਪ੍ਰਚਾਰ ਲਈ ਆਏ ਹਨ ਅਤੇ ਜੋ ਚੋਣ ਹਲਕੇ ਦੇ ਵੋਟਰ ਨਹੀਂ ਹਨ, ਦੀ ਇਸ ਸਮੇਂ ਦੌਰਾਨ ਜ਼ਿਲਾ ਕਪੂਰਥਲਾ ਵਿਚ ਰਹਿਣ ‘ਤੇ ਰੋਕ ਹੋਵੇਗੀ। ਉਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਇਲੈਕਟ੍ਰਾਨਿਕ ਮੀਡੀਆ ਜਿਵੇਂ ਟੈਲੀਵਿਜ਼ਨ, ਸਿਨੇਮਾ, ਰੇਡੀਓ ਰਾਹੀਂ ਚੋਣ ਪ੍ਰਚਾਰ ਦੇ ਪ੍ਰਸਾਰਣ ‘ਤੇ ਵੀ ਪਾਬੰਦੀ ਰਹੇਗੀ। ਇਸੇ ਤਰਾਂ ਪ੍ਰਿੰਟ ਮੀਡੀਆ ਰਾਹੀਂ ਚੋਣ ਪ੍ਰਚਾਰ ਸਬੰਧੀ ਵਿਗਿਆਪਨਾਂ ‘ਤੇ ਵੀ ਰੋਕ ਹੋਵੇਗੀ। ਉਨਾਂ ਦੱਸਿਆ ਕਿ ਉਕਤ ਹਦਾਇਤਾਂ ਦੀ ਉਲੰਘਣਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਤਹਿਤ ਸਜ਼ਾ ਯੋਗ ਜ਼ੁਰਮ ਹੈ। ਉਨਾਂ ਜ਼ਿਲੇ ਦੀਆ ਸਮੂਹ ਰਾਜਸੀ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਉਪਰੋਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸਨਮੁੱਖ 17 ਮਈ ਸ਼ਾਮ 6 ਵਜੇ ਤੋਂ 19 ਮਈ ਸ਼ਾਮ 6 ਵਜੇ ਵੋਟਾਂ ਵਾਲੇ ਦਿਨ ਤੱਕ ‘ਡਰਾਈ ਡੇਅ’ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ 23 ਮਈ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਪੂਰਾ ਦਿਨ ‘ਡਰਾਈ ਡੇਅ’ ਰਹੇਗਾ।

Leave a Reply

Your email address will not be published. Required fields are marked *

error: Content is protected !!