Latest

ਪੁਨਰਜੋਤ ਇੰਟਰਨੈਸ਼ਨਲ ਟੀਮ ਦੀ ਮੀਟਿੰਗ ਦਾ ਆਯੋਜਨ ** ਕੋਰਨੀਅਲ ਬਲਾਂਈਡਨੈੱਸ ਫ਼ਰੀ ਵਰਲਡ ਮਿਸ਼ਨ ਤੇ ਕੀਤਾ ਵਿਚਾਰ ਵਟਾਂਦਰਾ

ਫਗਵਾੜਾ 19ਅਪ੍ਰੈਲ
( ਸ਼ਰਨਜੀਤ ਸਿੰਘ ਸੋਨੀ )

ਪੁਨਰਜੋਤ ਆਈ ਬੈਂਕ ਦੇ ਡਾਇਰੈਕਟਰ ਡਾ: ਰਮੇਸ਼ ਜੀ ਅਤੇ ਇੰਟਰਨੈਸ਼ਨਲ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਆਈ ਬੈਂਕ ਲੁਧਿਆਣਾ ਵਿੱਚ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਵਿਦੇਸ਼ਾ ਵਿੱਚ ਰਹਿ ਰਹੇ ਏਸ਼ੀਅਨ ਅਤੇ ਦੂਸਰੇ ਭਾਈਚਾਰੇ ਨੂੰ ਖੂਨ ਦਾਨ, ਅੰਗਦਾਨ ਅਤੇ ਅੱਖਾਂ ਦਾਨ ਲਈ ਜਾਗਰੂਕ ਕਰਨ ਲਈ ਐਨ. ਆਰ. ਆਈ. ਭਾਈਚਾਰੇ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਾਨਫਰੰਸਾਂ ਕਰਨ ਦਾ ਸੀ। ਸ੍ਰ: ਕਿਰਪਾਲ ਸਿੰਘ ਖਾਬੜਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਲਜੀਤ ਕੋਰ ਖਾਬੜਾ ਜੋ ਯੂ. ਕੇ ਵਿੱਚ ਪੁਨਰਜੋਤ ਦੇ ਕੋ-ਆਰਡੀਨੇਟਰ ਹਨ, ਨੇ ਸੁਝਾਅ ਦਿੱਤਾ ਕਿ ਸਾਨੂੰ ਧਾਰਮਿਕ ਸੰਸਥਾ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਧਾਰਮਿਕ ਸੰਸਥਾਨਾਂ ਤੇ ਲੋਕਾਂ ਨੂੰ ਅੰਗ ਦਾਨ ਬਾਰੇ ਪ੍ਰੇਰਨਾ ਜਰੂਰੀ ਹੈ। ਆਬੂ ਧਾਬੀ ਤੋਂ ਉੱਘੇ ਸਮਾਜ ਸੇਵਕ ਸ਼੍ਰੀ ਬਲਵੀਰ ਸਿੰਘ ਰੰਧਾਵਾ ਜੀ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨੀਨਾ ਰੰਧਾਵਾ ਜੀ, ਜੋ ਪੁਨਰਜੋਤ ਨਾਲ ਅਰਬ ਦੇਸ਼ਾ ਵਿੱਚ ਕੋਰਨੀਅਲ ਬਲਾਂਈਡਨੈੱਸ ਫਰੀ ਵਲਰਡ ਮਿਸ਼ਨ ਅਧੀਨ ਜਾਗਰੂਕਤਾ ਦੀ ਸੇਵਾ ਨਿਭਾਉਣਗੇ। ਉਹਨਾਂ ਨੂੰ ਪੁਨਰਜੋਤ ਆਬੂ ਧਾਬੀ ਦੇ ਕੋ-ਆਰਡੀਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਅਤੇ ਉਹ ਪਹਿਲਾਂ ਵੀ ਭਾਰਤ ਦੇ ਕਈ ਪਿੰਡਾਂ ਵਿੱਚ ਸੰਸਕਾਰ ਘਰ ਬਨਾਉਣ ਦੀ ਅਤੇ ਲੋੜਵੰਦਾਂ ਦੇ ਭੋਜਨ ਦੀ ਵਿਵਸਥਾ ਕਰਨ ਦੀ ਸੇਵਾ ਨਿਭਾ ਰਹੇ ਹਨ। ਅਸ਼ੋਕ ਮਹਿਰਾ ਅਤੇ ਕਮਲ ਮਹਿਰਾ ਵਲੋਂ ਵੀ ਜਲਦੀ ਹੀ ਪੰਜਾਬ ਭਵਨ ਦੇ ਬਾਨੀ ਅਤੇ ਪੁਨਰਜੋਤ ਦੇ ਕਨੇਡਾ ਦੇ ਕੋ-ਆਰਡੀਨੇਟਰ ਸੁੱਖੀ ਬਾਠ ਜੀ ਦੇ ਸਹਿਯੋਗ ਨਾਲ ਯੂ. ਐਸ. ਏ. ਅਤੇ ਕਨੇਡਾ ਵਿੱਚ ਇਸ ਮਿਸ਼ਨ ਦੀ ਰੋਸ਼ਨੀ ਨੂੰ ਘਰ ਘਰ ਪਹੁੰਚਾਉਣ ਲਈ ਕਾਨਫਰੰਸ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਨੋਜਵਾਨ ਡਾਕਟਰ ਆਕਰਸ਼ਨ ਸਿੰਘ ਵਲੋਂ ਵੀ ਇਸ ਮਿਸ਼ਨ ਲਈ ਸ਼ੋਸਲ ਮੀਡੀਆ ਦੇ ਰਾਂਹੀ ਲੋਕਾਂ ਨੂੰ ਜਾਗਰੂਕ ਕਰਨ ਦੀ ਸਲਾਹ ਦਿੱਤੀ ਗਈ। ਇਸ ਮੋਕੇ ਬਲਬੀਰ ਸਿੰਘ ਰੰਧਾਵਾ ਅਤੇ ਪਰਿਵਾਰ ਵਲੋਂ ਪੁਨਰਜੋਤ ਆਈ. ਬੈਂਕ ਸੁਸਾਇਟੀ ਨੂੰ ਇੱਕ ਲੱਖ ਰੁਪਏ ਦਾਨ ਕਰਨ ਦੀ ਘੋਸ਼ਣਾ ਕੀਤੀ ਤਾਂ ਜੋ ਲੋੜਵੰਦ ਮਰੀਜਾਂ ਦੀ ਸੇਵਾ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਅਤੇ ਜਾਗਰੂਕ ਮੁਹਿੰਮ ਨੂੰ ਤੇਜ ਕਰਨ ਲਈ ਫਰੀ ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾ ਸਕੇ।

Leave a Reply

Your email address will not be published. Required fields are marked *

error: Content is protected !!