Latest news

ਪਿੰਡ ਹਰਦਾਸਪੁਰ ਵਿਖੇ ਫਲੈਕਸ ਬੋਰਡ ਲਾ ਕੇ ਰੋਕੀ ਭਾਜਪਾ ਆਗੂਆਂ ਦੀ ਆਮਦ

ਫਗਵਾੜਾ 2 ਜਨਵਰੀ 
ਕੇਂਦਰ ਸਰਕਾਰ ਵਲੋਂ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਉਪਰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਲਗਾਤਾਰ ਮੋਰਚਾ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਹਨਾਂ ਦੇ ਸੰਘਰਸ਼ ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਕਿਸਾਨਾ ਅਤੇ ਕਿਸਾਨ ਪਰਿਵਾਰਾਂ ਨਾਲ ਸਬੰਧਤ ਲੋਕਾਂ ਅਤੇ ਖਾਸ ਤੌਰ ਤੇ ਪੰਜਾਬੀਆਂ ਵਲੋਂ ਹਰ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਕੀਤਾ ਜਾ ਰਿਹਾ ਹੈ। ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲੈਣ ਵਜੋਂ ਹੁਣ ਕਿਸਾਨਾ ਅਤੇ ਨੌਜਵਾਨਾ ਦਾ ਗੁੱਸਾ ਭਾਜਪਾ ਆਗੂਆਂ ਖਿਲਾਫ ਵੱਧਦਾ ਨਜਰ ਆਉਣ ਲੱਗ ਪਿਆ ਹੈ। ਇਸੇ ਲੜੀ ਤਹਿਤ ਹੁਣ ਪਿੰਡਾਂ ‘ਚ ਭਾਜਪਾ ਆਗੂਆਂ ਦੀ ਐਂਟਰੀ ਨੂੰ ਬੰਦ ਕਰਨ ਸਬੰਧੀ ਫਲੈਕਸ ਬੋਰਡ ਵੀ ਆਮ ਲੱਗਦੇ ਦਿਖਾਈ ਦਿੰਦੇ ਹਨ। ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਚੱਕ ਪ੍ਰੇਮਾ ਤੋਂ ਬਾਅਦ ਹੁਣ ਹਰਦਾਸਪੁਰ ਵਿਖੇ ਵੀ ਕਿਸਾਨ, ਮਜਦੂਰ ਤੇ ਨੌਜਵਾਨ ਵਰਗ ਨੇ ਪਿੰਡ ਦੇ ਬਾਹਰ ਬੋਰਡ ਲਗਾ ਕੇ ਭਾਜਪਾ ਆਗੂਆਂ ਦੇ ਪਿੰਡ ਵਿਚ ਆਉਣ ਤੇ ਰੋਕ ਲਗਾ ਦਿੱਤੀ ਹੈ ਅਤੇ ਫਲੈਕਸ ਬੋਰਡ ਉਪਰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ‘ਜੋ ਕਿਸਾਨਾ ਨਾਲ ਖੜੇਗਾ, ਉਹੀ ਪਿੰਡ ਵਿਚ ਵੜੇਗਾ।’ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਹਰਦਾਸਪੁਰ ਦੇ ਕਿਸਾਨਾ ਤੇ ਨੌਜਵਾਨਾ ਨੇ ਕਿਹਾ ਕਿ ਭਾਜਪਾ ਆਗੂਆਂ ਦੀਆਂ ਬੇਤੁਕੀਆਂ ਬਿਆਨਬਾਜੀਆਂ ਨਾਲ ਕਿਸਾਨਾ ਦਾ ਗੁੱਸਾ ਹੋਰ ਵੱਧ ਰਿਹਾ ਹੈ। ਪੰਜਾਬ ਦੇ ਭਾਜਪਾ ਆਗੂ ਮੋਦੀ ਸਰਕਾਰ ਦਾ ਪੱਖ ਪੂਰ ਰਹੇ ਹਨ ਜਦਕਿ ਕਿਸਾਨਾ ਨਾਲ ਉਹਨਾਂ ਨੂੰ ਜਰਾ ਵੀ ਹਮਦਰਦੀ ਨਹÄ ਹੈ ਜਿਸ ਕਰਕੇ ਇਹ ਫਲੈਕਸ ਬੋਰਡ ਲਗਾ ਕੇ ਭਾਜਪਾ ਆਗੂਆਂ ਦੀ ਪਿੰਡ ਵਿਚ ਆਮਦ ਨੂੰ ਰੋਕਿਆ ਗਿਆ ਹੈ।

Leave a Reply

Your email address will not be published. Required fields are marked *

error: Content is protected !!