Latest

ਪਿੰਡ ਸੀਕਰੀ ਵਿਖੇ ਇੱਛਾ ਧਾਰੀ ਦੇ ਦਰਬਾਰ ਤੱਕ ਦੀ ਸੜਕ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ * ਪਿੰਡ ਦੇ ਸਾਰੇ ਅਧੂਰੇ ਵਿਕਾਸ ਦੇ ਕੰਮ ਜਲਦੀ ਹੋਣਗੇ ਪੂਰੇ – ਮਾਨ

ਫਗਵਾੜਾ 9 ਅਗਸਤ
(   ਸ਼ਰਨਜੀਤ ਸਿੰਘ ਸੋਨੀ   )

ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਸੀਕਰੀ ਵਿਖੇ ਅੱਜ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਨੇ ਇੰਟਰਲੋਕ ਟਾਇਲਾਂ ਨਾਲ ਕਰੀਬ ਅੱਧਾ ਕਿਲੋਮੀਟਰ ਸੜਕ ਦੀ ਉਸਾਰੀ ਦੇ ਕੰਮ ਦਾ ਸ਼ੁਭ ਆਰੰਭ ਕਰਵਾਇਆ। ਇਸ ਮੌਕੇ ਉਹਨਾਂ ਦੱਸਿਆ ਕਿ ਮੁੱਖ ਸੜਕ ਤੋਂ ਡੇਰਾ ਬਾਬਾ ਇੱਛਾਧਾਰੀ ਦੇ ਦਰਬਾਰ ਤਕ ਬਣਨ ਵਾਲੀ ਸੜਕ ਦੇ ਪ੍ਰੋਜੈਕਟ ਤੇ ਕਰੀਬ 10 ਲੱਖ ਰੁਪਏ ਖਰਚ ਹੋਣਗੇ। ਕਾਫੀ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਕੱਚੀ ਸੜਕ ਨੂੰ ਪੱਕਾ ਕੀਤਾ ਜਾਵੇ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਹਿਯੋਗ ਨਾਲ ਇਹ ਮੰਗ ਹੁਣ ਪੂਰੀ ਹੋ ਰਹੀ ਹੈ। ਇਸ ਮੌਕੇ ਸਰਪੰਚ ਗੁਰਦੀਪ ਕੌਰ ਸੀਕਰੀ, ਗਿਆਨ ਸਿੰਘ, ਮੈਂਬਰ ਪੰਚਾਇਤ ਕੇਵਲ ਸਿੰਘ, ਰਾਜਿੰਦਰ ਸਿੰਘ, ਮਨਜੀਤ ਕੌਰ, ਬਲਵੀਰ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ, ਅਮਰੀਕ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ, ਮਾਂਗਟ ਸਿੰਘ, ਅਮਰੀਕ ਸਿੰਘ ਰਾਣਾ, ਧਰਮ ਸਿੰਘ, ਸੁਖਵਿੰਦਰ ਸਿੰਘ, ਭਜਨ ਸਿੰਘ, ਕਸ਼ਮੀਰ ਸਿੰਘ, ਹੁਸ਼ਿਆਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!