Latest

ਪਿੰਡ ਵਾਹਦ ਅਤੇ ਪਲਾਹੀ ਵਿਖੇ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ‘ਚ ਹੋਈਆਂ ਭਰਵੀਆਂ ਚੋਣ ਮੀਟਿੰਗਾਂ * ਪਿੰਡਾਂ ‘ਚ ਮਿਲੇਗੀ ਕਾਂਗਰਸ ਨੂੰ ਨਿਰਣਾਇਕ ਲੀਡ – ਦਲਜੀਤ ਰਾਜੂ

ਫਗਵਾੜਾ 15 ਅਕਤੂਬਰ
(  
ਸ਼ਰਨਜੀਤ ਸਿੰਘ ਸੋਨੀ          )

ਫਗਵਾੜਾ ਵਿਧਾਨਸਭਾ ਹਲਕੇ ‘ਚ 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਨੇ ਆਪਣੀ ਚੋਣ ਮੁਹਿਮ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਵਾਹਦ ਅਤੇ ਪਲਾਹੀ ਵਿਖੇ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਹਨਾਂ ਦੇ ਨਾਲ ਦਿਹਾਤੀ ਕਾਂਗਰਸ ਬਲਾਕ ਫਗਵਾੜਾ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਵਿੱਕੀ ਰਾਣੀਪੁਰ, ਨਵਜਿੰਦਰ ਸਿੰਘ ਬਾਹੀਆ, ਅਸ਼ਵਨੀ ਸ਼ਰਮਾ ਅਤੇ ਤਜਿੰਦਰ ਬਾਵਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪਿੰਡ ਵਾਹਦ ਵਿਖੇ ਸਰਪੰਚ ਸਤਪਾਲ ਦੀ ਅਗਵਾਈ ਹੇਠ ਧਾਲੀਵਾਲ ਅਤੇ ਹੋਰਨਾਂ ਦਾ ਨਿੱਘਾ ਸਵਾਗਤ ਹੋਇਆ ਜਦਕਿ ਪਿੰਡ ਪਲਾਹੀ ਵਿਖੇ ਸਰਪੰਚ ਰਣਜੀਤ ਕੌਰ ਅਤੇ ਪੰਚਾਇਤ ਵਲੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਜੀ ਆਇਆਂ ਕਿਹਾ ਗਿਆ। ਧਾਲੀਵਾਲ ਨੇ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਹੱਥ’ ਦਾ ਬਟਨ ਦਬਾਅ ਕੇ ਵੋਟ ਪਾਉਣ ਦੀ ਅਪੀਲ ਕੀਤੀ। ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ‘ਚ ਕਾਂਗਰਸ ਪਾਰਟੀ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਦੇਖਦਿਆਂ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਨੂੰ ਪਿੰਡਾਂ ਵਿਚੋਂ ਨਿਰਣਾਇਕ ਲੀਡ ਪ੍ਰਾਪਤ ਹੋਵੇਗੀ ਅਤੇ ਬਲਵਿੰਦਰ ਸਿੰਘ ਧਾਲੀਵਾਲ ਭਾਰੀ ਵੋਟਾਂ ਨਾਲ ਵਿਰੋਧੀਆਂ ਨੂੰ ਪਛਾੜਣਗੇ। ਇਸ ਮੌਕੇ ਜਿਲ•ਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਅਤੇ ਨਿਸ਼ਾ ਰਾਣੀ ਖੇੜਾ, ਸੁਰਿੰਦਰ ਸੌਂਧੀ, ਲਹਿੰਬਰ ਰਾਮ, ਪ੍ਰਕਾਸ਼ ਚੰਦ ਬੀ.ਏ., ਰੇਸ਼ਮ ਕੌਰ ਤੇ ਵਿਜੇ ਲਕਸ਼ਮੀ ਮੈਂਬਰ ਬਲਾਕ ਸੰਮਤੀ, ਦੀਪ ਸਿੰਘ ਹਰਦਾਸਪੁਰ ਮੈਂਬਰ ਬਲਾਕ ਸੰਮਤੀ, ਸੁੱਚਾ ਰਾਮ, ਤੇ ਸ਼ਾਮਾ ਮੈਂਬਰ ਬਲਾਕ ਸੰਮਤੀ, ਪ੍ਰਿੰਸੀਪਲ ਰਾਮ ਕਿਸ਼ਨ, ਜਗਜੀਵਨ ਖਲਵਾੜਾ, ਨੰਬਰਦਾਰ ਗੋਪੀ ਬੇਦੀ, ਗਿਆਨ ਸਿੰਘ ਸੰਗਤਪੁਰ, ਬਿੱਲਾ ਬੋਹਾਨੀ, ਦਲਜੀਤ ਸਿੰਘ ਬਿੱਟੂ, ਸੁਖਮਿੰਦਰ ਸਿੰਘ ਰਾਣੀਪੁਰ, ਅਰਵਿੰਦਰ ਸਿੰਘ ਵਿੱਕੀ, ਦਿਲਬਾਗ ਸਿੰਘ ਮਲਕਪੁਰ, ਪਲਵਿੰਦਰ ਸਿੰਘ ਬੱਬਲ, ਰਾਜਾ ਮਲਕਪੁਰ, ਕਮਲ ਨਾਹਰ ਕੌਂਸਲਰ ਸ਼ਾਹਕੋਟ, ਜਸਵੀਰ ਸਿੰਘ ਪਲਾਹੀ, ਗਿਆਨ ਚੰਦ ਨਈਅਰ, ਸਰਬਰ ਗੁਲਾਮ ਸੱਬਾ, ਸੁਰਜਨ ਸਿੰਘ ਨੰਬਰਦਾਰ, ਜਗਜੀਤ ਪਲਾਹੀ, ਪੀਟਰ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!